ਅੰਮ੍ਰਿਤਸਰ ਵੱਲੋਂ ਨਸ਼ਿਆ ਖਿਲਾਫ ਚਲ ਰਹੀ ਜੰਗ ਦੌਰਾਨ ਅਚਨਚੇਤ ਕੀਤੇ ਜਾ ਰਹੇ ਸਰਚ ਆਪਰੇਸ਼ਨਾਂ ਦਾ ਸਪੈਸ਼ਲ DGP ਨੇ ਲਿਆ ਜ਼ਾਇਜ਼ਾ
ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਡੀHਜੀHਪੀ, ਪੰਜਾਬ ਜੀ ਦੀਆਂ ਹਦਾਇਤਾਂ ਪਰ ਨਸ਼ੇ ਨੂੰ ਜੜ੍ਹ ਤੋ ਖਤਮ ਕਰਨ ਲਈ ਨਸ਼ਾਂ ਤੱਸਕਰਾਂ, ਨੂੰ ਨੱਥ ਪਾਊਣ ਲਈ ਚਲਾਇਆ:, ਯੁੱਧ ਨਸ਼ਿਆਂ ਵਿਰੁੱਧ, ਜਿਸਤੇ ਤਹਿਤ ਅੱਜ ਮਿਤੀ 12-09-2025 ਨੂੰ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਦੇ ਵੱਖ-ਵੱਖ ਖੇਤਰਾਂ ਵਿੱਚ ਅਚਨਚੇਤ ਸਪੈਸ਼ਲ ਸਰਚ ਆਪਰੇਸ਼ਨ ਚਲਾਏ ਗਏ।

ਸ੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ, ਆਈ.ਪੀ.ਐਸ, ਸਪੈਸ਼ਲ ਡੀ.ਜੀ.ਪੀ, ਰੇਲਵੇ, ਪੰਜਾਬ ਜੀ ਵੱਲੋਂ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਖੇ ਚੱਲ ਰਹੇ ਸਰਚ ਆਪਰੇਸ਼ਨਾਂ ਦਾ ਜਾਇਜ਼ਾ ਲਿਆ ਗਿਆ। ਇਸ ਸਮੇਂ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਅਤੇ ਹੋਰ ਅਧਿਕਾਰੀ ਹਾਜ਼ਰ ਹਨ।

ਸਪੈਸ਼ਲ ਡੀ.ਜੀ.ਪੀ ਰੇਲਵੇ ਜੀ ਵੱਲੋਂ ਥਾਣਾ ਸਦਰ ਦੇ ਇਲਾਕਾ 88 ਫੁੱਟ ਰੋਡ ਦੇ ਖੇਤਰ ਵਿੱਖੇ ਪਹੁੰਚ ਕੇ ਚੱਲ ਰਹੇ ਸਰਚ ਓਪਰੇਸ਼ਨ ਦਾ ਜਾਇਜ਼ਾ ਲਿਆ ਤੇ ਇਸ ਦੌਰਾਨ ਲੋਕਾਂ ਨਾਲ ਗੱਲ ਬਾਤ ਕਰਦੇ ਸਮੇਂ ਲੋਕਾਂ ਨੇ ਕਿਹਾ ਕਿ ਉਹਨਾਂ ਦੇ ਇਲਾਕਾ ਵਿੱਚ ਨਸ਼ੇ ਤੇ ਵੱਡੇ ਪੱਧਰ ਤੇ ਠੱਲ ਪਈ ਹੈ ਤੇ ਗਲੀ ਤੇ ਮੋੜਾ ਤੇ ਬਿਨਾ ਵਜ੍ਹਾਂ ਖੜੇ ਹੋਣ ਵਾਲੇ ਸ਼ਰਾਰਤੀ ਅਨਸਰ ਵੀ ਦਿਖਾਈ ਨਹੀਂ ਦੇਂਦੇ, ਪਹਿਲਾਂ ਇਹ ਮੁਹੱਲੇ ਦੀਆਂ ਆਉਣ ਜਾਣ ਵਾਲੀਆ ਧੀਆਂ ਭੈਣਾ ਨੂੰ ਛੇੜਦੇ ਸਨ, ਜੋ ਇਸਤੋਂ ਵੀ ਨਿਜ਼ਾਤ ਮਿਲੀ ਹੈ।

ਉਹਨਾਂ ਕਿਹਾ ਨਸ਼ੇ ਦੇ ਧੰਦਾ ਕਰਨ ਵਾਲਿਆ ਖਿਲਾਫ ਪੁਲਿਸ ਵੱਲੋਂ ਬੜੀ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਉਸਦੇ ਨਾਲ ਨਾਲ ਨਸ਼ੇ ਦੇ ਮਾੜੇ ਪ੍ਰਭਾਵਾ ਤੇ ਇਸ ਨਾਲ ਹੋਣ ਵਾਲੇ ਨੁਕਸਾਨ ਬਾਰੇ ਪੁਲਿਸ ਵੱਲੋਂ ਪਬਲਿਕ ਪਲੇਸ, ਸਕੂਲਾਂ/ਕਾਲਜ਼ਾ ਤੇ ਹੋਰ ਵਿੱਦਿਅਕ ਅਧਾਰਿਆ ਵਿੱਖੇ ਮੀਟਿੰਗਾਂ ਕਰਕੇ ਨਸ਼ੇ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਨਸ਼ੇ ਦੀ ਦਲਦਲ ਵਿੱਚ ਫਸ ਗਏ ਹਨ ਵਿੱਚੋਂ ਕੱਢਣ ਲਈ ਉਹਨਾਂ ਨੂੰ ਪ੍ਰੇਰਿਤ ਕਰਕੇ ਨਸ਼ਾ ਛੁਡਾਓ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ।

ਨਸ਼ੇ ਦਾ ਧੰਦਾ ਕਰਨ ਵਾਲਿਆ ਅਤੇ ਸਮਾਜ ਦੀ ਸ਼ਾਤੀ ਭੰਗ ਕਰਨ ਵਾਲੇ ਮਾੜੇ ਅਨਸਰਾਂ ਦੀ ਸੂਚਨਾਂ ਪੰਜਾਬ ਪੁਲਿਸ ਹੈਲਪ ਲਾਈਨ ਨੰਬਰ 112 ਅਤੇ ਅੰਮ੍ਰਿਤਸਰ ਸਿਟੀ ਪੁਲਿਸ ਕੰਟਰੋਲ ਰੂਮ ਦੇ ਮੋਬਾਇਲ ਨੰਬਰ 77101-04818 ਤੇ ਦਿੱਤੀ ਜਾਵੇ। ਸੂਚਨਾਂ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਪੂਰਨ ਤੌਰ ਤੇ ਗੁਪਤ ਰੱਖੀ ਜਾਵੇਗੀ ਤੇ ਮਿਲੀ ਸੂਚਨਾਂ ਦੇ ਅਧਾਰ ਤੇ ਪੁਲਿਸ ਵੱਲੋਂ ਤੁਰੰਤ ਐਕਸ਼ਨ ਲਿਆ ਜਾਵੇਗਾ।
*ਯੁੱਧ ਨਸ਼ਿਆਂ ਵਿਰੁੱਧ 01 ਮਾਰਚ-2025 ਤੋਂ ਅਗਾਜ਼ ਕੀਤਾ ਗਿਆ ਹੈ। ਜਿਸਦੇ ਨਤੀਜ਼ੇ ਵਜੋਂ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਵੱਖ-ਵੱਖ ਥਾਣਿਆ ਤੇ ਸਟਾਫਾ ਵੱਲੋਂ ਮਿਤੀ 01-03-2025 ਤੋਂ 11-09-2025 ਤੱਕ ਐਨ.ਡੀ.ਪੀ.ਐਸ ਐਕਟ ਅਧੀਨ 930 ਮੁਕੱਦਮੇਂ ਦਰਜ਼ ਰਜਿਸਟਰ ਕਰਕੇ 1776 ਨਸ਼ਾ ਤੱਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਇਹ ਲਿਖੇ ਅਨੁਸਾਰ ਬ੍ਰਾਮਦਗੀ ਕੀਤੀ ਗਈ ਹੈ:-
1. ਹੈਰੋਇਨ:- 200 ਕਿਲੋਂ
2. ਅਫੀਮ :- 10 ਕਿਲੋ 820 ਗ੍ਰਾਮ
3. ਨਸ਼ੀਲੇ ਕੈਪਸੂਲ/ਗੋਲੀਆਂ:- 4,78,986
4. ਨਸ਼ੀਲਾ ਪਾਊਡਰ:- 325 ਕਿਲੋਂ 492 ਗ੍ਰਾਮ 5. ਭੂਕੀ :- 25 ਕਿਲੋਂ
6. ਚਰਸ :- 15 ਕਿਲੋ 425 ਗ੍ਰਾਮ7. ਡਰੱਗ ਮਨੀ:- 02 ਕਰੋੜ 43 ਲੱਖ 23 ਹਜ਼ਾਰ 005/-ਰੁਪਏ
8. ਵਹੀਕਲ :- 70 (ਫੋਰ ਅਤੇ ਟੂ ਵਹੀਲਰ)
ਐਨ.ਡੀ.ਪੀ.ਐਸ ਐਕਟ ਹੋਰ ਧਰਾਵਾ ਤਹਿਤ ਵਿੱਚ ਲੋੜੀਂਦੇ ਭਗੋੜੇ (PO) 266 ਗ੍ਰਿਫ਼ਤਾਰ ਕੀਤੇ ਗਏ ਹਨ।
