ਸਿਹਤ ਵਿਭਾਗ ਵੱਲੋਂ ਮਟਰਨਲ – ਚਾਇਲਡ ਡੈਥ ਰਿਵਿਊ ਅਤੇ ਏ.ਈ.ਐਫ.ਈ. ਕਮੇਟੀ ਦੀ ਮੀਟਿੰਗ
ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਸਿਵਲ ਸਰਜਨ ਡਾ ਕਿਰਨਦੀਪ ਕੌਰ ਦੀ ਪ੍ਰਧਾਨਗੀ ਹੇਠ, ਜਿਲਾ੍ ਟੀਕਾਕਰਣ ਅਫਸਰ ਡਾ ਭਾਰਤੀ ਧਵਨ ਦੀ ਅਗਵਾਹੀ ਵਿੱਚ ਮਟਰਨਲ-ਚਾਇਲਡ ਡੈਥ ਰਿਵਿਊ ਅਤੇ ਰੂਟੀਨ ਇਮੂਨਾਈਜੇਸ਼ਨ ਦੇ ਸਾਈਡ ਇਫੈਕਟ (ਏ.ਈ.ਐਫ.ਆਈ) ਸਬੰਧੀ ਵਿਸ਼ੇਸ਼ ਮੀਟਿੰਗ, ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਕੀਤੀ ਗਈ। ਇਸ ਮੋਕੇ ਤੇ ਸਿਵਲ ਸਰਜਨ ਡਾ ਕਿਰਨਦੀਪ ਕੌਰ ਨੇ ਦੱਸਿਆ ਕਿ ਭਾਰਤ ਵਿਚ ਹਰ ਸਾਲ ਲਗਭਗ 2.7 ਕਰੋੜ ਬੱਚਿਆਂ ਨੂੰ ਅਤੇ 3 ਕਰੋੜ ਗਰਭਵਤੀ ਮਾਵਾਂ ਨੂੰ ਵੈਕਸੀਨੇਸ਼ਨ ਰਾਹੀ ਬਹੁਤ ਸਾਰੀਆਂ ਮਾਰੂ ਬੀਮਾਰੀਆਂ ਤੋਂ ਸੁਰੱਖਿਅਤ ਕੀਤਾ ਜਾਂਦਾ ਹੈ। ਇਹਨਾਂ ਟੀਕਾਕਰਣ ਦੇ ਕੁਝ ਮਾਮੂਲੀ ਸਾਈਡ ਇਫੈਕਟ ਵੀ ਹੋ ਸਕਦੇ ਹਨ ਜਿਵੇਂ ਬੁਖਾਰ, ਖਾਰਿਸ਼, ਸੋਜ, ਗਿਲਟੀ ਦਾ ਬਨਣਾਂ ਅਤੇ ਬਾਡੀ ਰੈਸ਼ ਆਦਿ, ਪਰ ਇਹਨਾਂ ਮਾਮੂਲੀ ਸਾਈਡ ਇਫੈਕਟਸ ਤੋਂ ਬਿਲਕੁਲ ਘਬਰਾਓਣ ਦੀ ਲੋੜ ਨਹੀ ਹੈ। ਇਹ ਸਾਈਡ ਇਫੈਕਟ ਕੁਝ ਦਿਨ ਬਾਦ ਆਪਣੇ ਆਪ ਜਾਂ ਸਾਧਾਰਣ ਦਵਾਈ ਨਾਲ ਠੀਕ ਹੋ ਜਾਂਦੇ ਹਨ।

ਇਸ ਅਵਸਰ ਤੇ ਜਿਲਾ੍ ਟੀਕਾਕਰਣ ਅਫਸਰ ਡਾ ਭਾਰਤੀ ਧਵਨ ਨੇ ਚਾਇਲਡ ਡੈਥ ਰਿਵਿਊ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਨੀਲਮ ਭਗਤ ਵੱਲੋਂ ਮਟਰਨਲ ਡੈਥ ਰਿਵਿਊ ਕੀਤਾ ਗਿਆ। ਇਸ ਮੌਕੇ ਡਾ ਅਸ਼ਵਨੀ ਸਰੀਨ, ਜਿਲਾ ਬੀ.ਸੀ.ਜੀ.ਅਫਸਰ ਡਾ ਮਨਮੀਤ ਕੌਰ, ਜਿਲਾ੍ ਐਮ ਈ ਆਈ ਓ ਅਮਰਦੀਪ ਸਿੰਘ, ਡਾ ਅਰਵਿੰਦਰ ਸਿੰਘ, ਡਾ ਜਸਕਰਨਜੋਤ ਕੌਰ ਸਮੇਤ ਸਮੂਹ ਸਟਾਫ ਹਾਜਰ ਸੀ।
