ਨਿਗਮ ਦੇ ਲੈਂਡ ਵਿਭਾਗ ਵਲੋਂ ਗੋਲਬਾਗ ਰੇਲਵੇ ਸਟੇਸ਼ਨ ਦੇ ਸਾਹਮਣੇ ਨਜਾਇਜ ਖੋਖੇ ਹਟਾਏ ਗਏ
ਗਿਲਵਾਲੀ ਗੇਟ ਭਗਤਾਂਵਾਲਾ ਵਿਖੇ ਨਿਗਮ ਦੀ ਜਗਾਂ ਨੂੰ ਕੀਤਾ ਗਿਆ ਕਬਜਾ ਮੁਕਤ
ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾ ਤੇ ਕਾਰਵਾਈ ਕਰਦੇ ਹੋਏ ਨਗਰ ਨਿਗਮ ਦੇ ਲੈਂਡ ਵਿਭਾਗ ਦੀ ਟੀਮ ਵਲੋਂ ਗੋਲਬਾਗ ਰੇਲਵੇ ਸਟੇਸ਼ਨ ਦੇ ਬਾਹਰ ਇਕ ਵੱਡੀ ਕਾਰਵਾਈ ਕਰਦੇ ਹੋਏ 6 ਨਜਾਇਜ ਤੋਰ ਤੇ ਲਗੇ ਖੋਖਿਆ ਨੂੰ ਹਟਾ ਦਿਤਾ ਗਿਆ ਅਤੇ ਗਿਲਵਾਲੀ ਗੇਟ ਵਿਖੇ ਥਾਣਾ –ਸੀ ਡਵੀਜਨ ਦੇ ਸਾਹਮਣੇ ਨਿਗਮ ਦੀ ਸਰਕਾਰੀ ਜਗਾਂ ਤੇ ਹੋਏ ਨਜਾਇਜ ਕਬਜੇ ਨੂੰ ਵੀ ਕਬਜਾ ਮੁਕਤ ਕੀਤਾ ਗਿਆ । ਅਜ ਦੀ ਕਾਰਵਾਈ ਵਿੱਚ ਭਗਤਾਂ ਵਾਲਾ ਅਤੇ ਗੋਲ ਬਾਗ ਮੇਨ ਰੋਡ ਤੇ ਦੁਕਾਨਦਾਰਾ ਵਲੋਂ ਸਮਾਨ ਲਗਾ ਕੇ ਕੀਤੇ ਗਏ ਕਬਜੇ ਨੂੰ ਹਟਾਇਆ ਗਿਆ ਅਤੇ ਸਮਾਨ ਜਬਤ ਕਰ ਲਿਆ ਗਿਆ । ਅਜ ਦੀ ਇਹ ਕਾਰਵਾਈ ਵਿੱਚ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ , ਅਮਨ ਕੁਮਾਰ ਇੰਸਪੈਕਟਰ ਅਤੇ ਅਰੁਣ ਸਹਿਜ ਪਾਲ ਤੋ ਇਲਾਵਾ ਪੁਲਿਸ ਦੀ ਟੀਮ ਦੇ ਨਾਲ ਸ਼ਾਮਿਲ ਸੀ ।
ਸੰਯੁਕਤ ਕਮਿਸ਼ਨਰ ਜੈ ਇੰਦਰ ਸਿੰਘ ਨੇ ਦਸਿਆ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਨੂੰ ਸਾਫ-ਸੁਥਰਾ ਅਤੇ ਰਾਹਗੀਰਾਂ ਲਈ ਚਲਣ-ਯੋਗ ਬਣਾਉਣ ਲਈ ਨਗਰ ਨਿਗਮ ਵਲੋਂ ਇਕ ਮੁਹਿੰਮ ਤਹਿਤ ਨਜਾਇਜ ਕਬਜਿਆ ਨੂੰ ਖਤਮ ਕੀਤਾ ਜਾ ਰਿਹਾ ਹੈ ਜਿਸ ਤਹਿਤ ਨਿਗਮ ਦੇ ਲੈਂਡ ਵਿੱਭਾਗ ਨੂੰ ਪੱਕੇ ਤੌਰ ਤੇ ਜੇਸੀਬੀ ਮਸ਼ੀਨ ਅਤੇ ਟਿਪਰ ਦੇ ਦਿਤੇ ਗਏ ਹਨ ਤਾਂ ਜੋ ਵਿਭਾਗ ਰੋਜਾਨਾ ਆਪਣੀਆਂ ਕਾਰਵਾਈਆਂ ਨੂੰ ਨੇਪਰੇ ਚਾੜ ਸਕੇ ।
ਉਹਨਾਂ ਕਿਹਾ ਕਿ ਗੋਲ ਬਾਗ ਰੇਲਵੇ ਸਟੇਸ਼ਨ ਦੇ ਸਾਹਮਣੇ ਕੁਝ ਲੋਕਾਂ ਵਲੋਂ ਨਜਾਇਜ ਖੋਖਿਆਂ ਦੀ ਉਸਾਰੀ ਕੀਤੀ ਗਈ ਸੀ ਜਿਨਾਂ ਨੂੰ ਅਜ ਵਿਭਾਗ ਨੇ ਵਡੀ ਕਾਰਵਾਈ ਕਰਦੇ ਹੋਏ ਗਿਰਾ ਦਿਤਾ ਹੈ ਅਤੇ ਸਮਾਨ ਜਬਤ ਕਰ ਲਿਆ ਗਿਆ ਹੈ । ਉਹਨਾਂ ਕਿਹਾ ਕਿ ਗਿਲਵਾਲੀ ਗੇਟ ਥਾਣਾ ਸੀ-ਡਵੀਜਨ ਦੇ ਸਾਹਮਣੇ ਨਿਗਮ ਦੀ ਕੁਝ ਜਗਾਂ ਖਾਲੀ ਪਈ ਹੈ ਜਿਥੇ ਝੁਗੀ ਝੋਪੜੀਆਂ ਬਣਾ ਕੇ ਨਜਾਇਜ ਕਬਜਾ ਕੀਤਾ ਗਿਆ ਸੀ ਇਸ ਜਗਾਂ ਤੇ ਵੀ ਜੇਸੀਬੀ ਮਸ਼ੀਨ ਅਤੇ ਟਿਪਰ ਆਦਿ ਨਾਲ ਨਜਾਇਜ ਕਬਜੇ ਨੂੰ ਹਟਾ ਦਿਤਾ ਗਿਆ ਹੈ ਅਤੇ ਸਮਾਨ ਜਬਤ ਕਰ ਲਿਆ ਗਿਆ ਹੈ । ਭਗਤਾਂਵਾਲਾ ਅਤੇ ਗੋਲਬਾਗ ਨੇੜੇ ਦੁਕਾਨਦਾਰਾ ਵਲੋਂ ਸੜਕਾਂ ਤੇ ਸਮਾਨ ਲਗਾ ਕੇ ਨਜਾਇਜ ਕਬਜੇ ਕੀਤੇ ਹੋਏ ਸਨ ਅਤੇ ਫੁਟਪਾਥ ਵੀ ਘੇਰੇ ਹੋਏ ਸਨ ਜਿਸ ਨਾਲ ਲੋਕਾਂ ਦਾ ਆਉਣਾ ਜਾਣਾ ਮੁਸ਼ਕਲ ਹੁੰਦਾ ਸੀ ਲੈਂਡ ਵਿਭਾਗ ਵਲੋਂ ਇਹਨਾਂ ਨਜਾਇਜ ਕਬਜਿਆ ਨੂੰ ਵੀ ਹਟਾ ਦਿਤਾ ਗਿਆ ਹੈ ।
ਸੰਯੁਕਤ ਕਮਿਸ਼ਨਰ ਨੇ ਕਿਹਾ ਕਿ ਨਿਗਮ ਵਲੋਂ ਨਿਰਧਾਰਿਤ ਕੀਤੀਆਂ ਥਾਵਾਂ ਜਾਂ ਰੇਹੜੀ ਮਾਰਕੀਟਾਂ ਤੋ ਇਲਾਵਾ ਨਜਾਇਜ ਤੋਰ ਤੇ ਸੜਕਾਂ ਦੇ ਨਾਲ ਨਾਲ ਫੁਟਪਾਥਾ ਦੇ ਅਣਅਧਿਕਾਰਤ ਕਬਜੇ ਨਾ ਕੀਤੇ ਜਾਣ ਅਤੇ ਦੁਕਾਨਦਾਰਾ ਵਲੋਂ ਦੁਕਾਨ ਤੋ ਅਗੇ ਵਧਾ ਕੇ ਸਮਾਨ ਨਾ ਰਖਿਆਂ ਜਾਵੇ ਅਤੇ ਵਾਹਨ ਪਾਰਕਿੰਗ ਵਿੱਚ ਨਿਰਧਾਰਿਤ ਕੀਤੇ ਗਏ ਸਥਾਨਾ ਤੇ ਖੜਾ ਕੀਤਾ ਜਾਵੇ । ਉਹਨਾਂ ਕਿਹਾ ਕਿ ਨਿਗਮ ਵਲੋਂ ਨਜਾਇਜ ਕਬਜੇ ਹਟਾਉਣ ਸਬੰਧੀ ਕਾਰਵਾਈ ਲਗਾਤਾਰ ਜਾਰੀ ਰਹੇਗੀ । ਉਹਨਾਂ ਅਪੀਲ ਕੀਤੀ ਕਿ ਲੋਕ ਆਪਣੇ ਨਜਾਇਜ ਕਬਜੇ ਅਤੇ ਸੜਕਾਂ ਤੇ ਲਗਾਇਆ ਸਮਾਨ ਆਪ ਹੀ ਹਟਾ ਲੇਣ ਨਹੀ ਤਾਂ ਨਿਗਮ ਵਲੋਂ ਇਹ ਸਮਾਨ ਜਬਤ ਕਰ ਲਿਆ ਜਾਵੇਗਾ ਅਤੇ ਵਾਪਿਸ ਨਹੀ ਕੀਤਾ ਜਾਵੇਗਾ ।