ਨਿਗਮ ਦੇ ਅਸਟੇਟ ਵਿਭਾਗ ਵਲੋਂ ਹੈਰੀਟੇਜ ਸਟਰੀਟ ਅਤੇ ਸ਼ਹਿਰ ਦੇ ਵੱਖ-2 ਹਿਸਿਆ ਵਿੱਚੋਂ ਹਟਾਏ ਗਏ ਨਜਾਇਜ ਕਬਜੇ
ਅੱਜ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾ ਤੇ ਕਾਰਵਾਈ ਕਰਦੇ ਹੋਏ ਨਗਰ ਨਿਗਮ ਦੇ ਅਸਟੇਟ ਵਿਭਾਗ ਦੀ ਟੀਮ ਵਲੋਂ ਹੈਰੀਟੇਜ ਸਟਰੀਟ , ਭੰਡਾਰੀ ਪੁੱਲ ਤੋ ਗੋਬਿੰਦਗੜ ਕਿਲ੍ਹਾ, ਮਾਲ ਰੋਡ, ਜੀ.ਟੀ.ਰੋਡ ਆਦਿ ਤੋ ਨਜਾਇਜ ਕਬਜੇ ਹਟਾਉਣ ਦੀ ਕਾਰਵਾਈ ਕੀਤੀ ਗਈ। ਅੱਜ ਦੀ ਇਹ ਕਾਰਵਾਈ ਵਿੱਚ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ, ਅਮਨ ਕੁਮਾਰ ਇੰਸਪੈਕਟਰ ਅਤੇ ਅਰੁਣ ਸਹਿਜ ਪਾਲ ਤੋ ਇਲਾਵਾ ਪੁਲਿਸ ਦੀ ਟੀਮ ਵੀ ਸ਼ਾਮਿਲ ਸੀ ।

ਸੰਯੁਕਤ ਕਮਿਸ਼ਨਰ ਜੈਂ ਇੰਦਰ ਸਿੰਘ ਨੇ ਦਸਿਆ ਕਿ ਸ਼ਹਿਰ ਦੇ ਕਈ ਹਿਸਿਆ ਵਿੱਚ ਹੋਏ ਨਜਾਇਜ ਕਬਜਿਆਂ ਬਾਰੇ ਸ਼ਿਕਾਇਤਾਂ ਆ ਰਹੀਆ ਸਨ ਉਸ ਤੋ ਇਲਾਵਾਂ ਕਮਿਸ਼ਨਰ ਨਗਰ ਨਿਗਮ ਵਲੋਂ ਵੀ ਬਾਰ-2 ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਸੜਕਾਂ ਤੇ ਹੋਏ ਨਜਾਇਜ ਕਬਜੇ ਆਪੇ ਹੀ ਹਟਾ ਲਏ ਜਾਣ ਇਸ ਤੋ ਇਲਾਵਾ ਮਾਲ ਰੋਡ ਕੰਪਨੀ ਬਾਗ ਅਤੇ ਭੰਡਾਰੀ ਪੁੱਲ ਦੇ ਥੱਲੇ ਗੋਬਿੰਦਗੜ ਕਿਲੇ ਤੱਕ ਨਜਾਇਜ ਕਬਜਿਆ ਦੀ ਭਰਮਾਰ ਹੈ ਜਿਸ ਕਰਕੇ ਅੱਜ ਨਿਗਮ ਦੀ ਅਸਟੇਟ ਵਿਭਾਗ ਦੀ ਟੀਮ ਵਲੋਂ ਨਜਾਇਜ ਕਬਜੇ ਹਟਾਉਣ ਵਾਸਤੇ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਹੈਰੀਟੇਜ ਸਟਰੀਟ ਜਿਥੇ ਕਿ ਲੋਕਾਂ ਦਾ ਬੜਾ ਆਉਂਣਾ ਜਾਣਾ ਹੁੰਦਾ ਹੈ ਤੋਂ ਵੀ ਇਹ ਨਜਾਇਜ ਕਬਜੇ ਹਟਾ ਕੇ ਸਮਾਨ ਜਬਤ ਕੀਤਾ ਗਿਆ ਹੈ।
ਇਸ ਤੋ ਇਲਾਵਾ ਭੰਡਾਰੀ ਪੁੱਲ ਦੇ ਥਲੇ ਵੀ ਅਨਅਧਿਕਾਰਤ ਤਰੀਕੇ ਨਾਲ ਲਗਾ ਸਮਾਨ ਵਿਭਾਗ ਦੇ ਵਲੋਂ ਜਬਤ ਕਰ ਲਿਆ ਗਿਆ ਹੈ। ਜੀ.ਟੀ ਰੋਡ ਅਤੇ ਕੰਪਨੀ ਬਾਗ ਦੇ ਬਾਹਰ ਲਗੀਆਂ ਰੇਹੜੀਆਂ ਫੜੀਆਂ ਵੀ ਜਬਤ ਕੀਤੀਆਂ ਗਈਆਂ ਹਨ। ਸੰਯੁਕਤ ਕਮਿਸ਼ਨਰ ਨੇ ਕਿਹਾ ਕਿ ਨਿਗਮ ਵਲੋਂ ਨਜਾਇਜ ਕਬਜੇ ਹਟਾਉਣ ਸਬੰਧੀ ਕਾਰਵਾਈ ਲਗਾਤਾਰ ਜਾਰੀ ਰਹੇਗੀ । ਉਹਨਾਂ ਅਪੀਲ ਕੀਤੀ ਕਿ ਲੋਕ ਆਪਣੇ ਨਜਾਇਜ ਕਬਜੇ ਅਤੇ ਸੜਕਾਂ ਤੇ ਲਗਾਇਆ ਸਮਾਨ ਆਪ ਹੀ ਹਟਾ ਲੇਣ ਨਹੀ ਤਾਂ ਨਿਗਮ ਵਲੋਂ ਇਹ ਸਮਾਨ ਜਬਤ ਕਰ ਲਿਆ ਜਾਵੇਗਾ ਅਤੇ ਵਾਪਿਸ ਨਹੀ ਕੀਤਾ ਜਾਵੇਗਾ ।

