ਸਾਬਕਾ ਸਰਪੰਚ ਪਰਵਿੰਦਰ ਸਿੰਘ ਦੇ ਗੁਆਂਡੀ ਵੱਲੋ ਕਤਲ ਦੇ ਮਾਮਲੇ ਵਿੱਚ ਇੱਕ ਕਾਬੂ
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ ਕਾਮਯਾਬੀ ਹਾਸਿਲ ਕਰਦਿਆ ਸ਼੍ਰੀ ਮਨਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਅਤੇ ਸ਼੍ਰੀ ਇੰਦਰਜੀਤ ਸਿੰਘ ਡੀ.ਐਸ.ਪੀ ਰਾਜਾਸਾਂਸੀ ਜੀ ਦੀ ਅਗਵਾਈ ਹੇਠ ਥਾਣਾ ਰਾਜਾਸਾਂਸੀ ਪੁਲਿਸ ਵੱਲੋ ਕਾਮਯਾਬੀ ਹਾਸਿਲ ਕਰਦਿਆ ਸਾਬਕਾ ਸਰਪੰਚ ਪਰਵਿੰਦਰ ਸਿੰਘ ਦੇ ਗੁਆਂਡੀ ਸਹਿਜ ਸ਼ੁਭਮ ਸਿੰਘ ਵੱਲੋ ਗੋਲੀਆ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਸਹਿ ਦੋਸ਼ਣ ਕਿਰਨਦੀਪ ਕੌਰ ਨੂੰ ਕਾਬੂ ਕਰ ਲਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸ਼੍ਰੀ ਮਨਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 07.07.2025 ਨੂੰ ਸਹਿਜ ਸ਼ੁਭਮ ਸਿੰਘ ਪੁੱਤਰ ਹਰਮੇਸ ਕੁਮਾਰ ਵਾਸੀ ਰੁੜਕਾ ਕਲਾ ਗੋਰਾਇਆ ਜਿਲਾ ਜਲੰਧਰ ਹਾਲ ਵਾਸੀ 185 ਸਿਵਾ ਕਲੋਨੀ ਰਾਜਾਸਾਸੀ ਅਤੇ ਕਿਰਨਦੀਪ ਕੋਰ ਪਤਨੀ ਸੁਭਮ ਸਹਿਜਪਾਲ ਵਾਸੀ 185 ਸਿਵਾ ਕਲੋਨੀ ਰਾਜਾਸਾਂਸੀ ਅਤੇ ਉਹਨਾ ਦੇ ਗੁਆਂਡੀ ਪਰਵਿੰਦਰ ਸਿੰਘ ਵਾਸੀ ਸੈਦੂਪੁਰਾ ਥਾਣਾ ਰਾਜਾਸਾਸੀ ਹਾਲ ਕੋਠੀ ਨੰ 186 ਸਿਵਾ ਕਲੌਨੀ ਨੇੜੇ ਰਾਜਾਸਾਸੀ ਵੱਲੋ ਗੱਡੀ ਪਾਰਕਿੰਗ ਕਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਸ਼ੁਭਮ ਸਹਿਜਪਾਲ ਵੱਲੋ ਆਪਣੇ ਪਿਸਟਲ ਨਾਲ ਪਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਸਬੰਧੀ ਉਕਤ ਦੋਸ਼ੀ ਸ਼ੁਭਮ ਸਹਿਜਪਾਲ ਅਤੇ ਉਸਦੀ ਪਤਨੀ ਕਿਰਨਦੀਪ ਕੌਰ ਖਿਲ਼ਾਫ ਥਾਣਾ ਰਾਜਾਸਾਂਸੀ ਵਿਖੇ ਮੁਕੱਦਮਾ ਨੰ. 104 ਮਿਤੀ 08-07-2025 ਜੁਰਮ 103(1),3(5)ਬੀ.ਐਨ.ਐਸ, 25/27 ਅਸਲਾ ਅੇਕਟ ਤਹਿਤ ਦਰਜ ਕਰਕੇ ਦੋਸ਼ਣ ਕਿਰਨਦੀਪ ਕੌਰ ਨੂੰ ਕਾਬੂ ਕਰ ਲਿਆ ਗਿਆ ਹੈ। ਉਕਤ ਦੋਸ਼ੀ ਸ਼ੁਭਮ ਸਹਿਜਪਾਲ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।