ਅਮਨਦੀਪ ਗਰੁੱਪ ਆਫ਼ ਹਾਸਪੀਟਲਜ਼ ਅਤੇ ਉਹਨਾਂ ਦੇ ਭਾਈਵਾਲ, ਉਜਾਲਾ ਸਿਗਨਸ ਨੇ ਰਾਸ਼ਟਰੀ ਡਾਕਟਰ ਦਿਵਸ ‘ਤੇ ਆਪਣੇ ਡਾਕਟਰਾਂ ਨੂੰ ਸਨਮਾਨਿਤ ਕੀਤਾ
ਆਪਣੇ ਡਾਕਟਰਾਂ ਦੁਆਰਾ ਖਾਸ ਤੌਰ ਤੇ ਸੰਸਥਾ ਅਤੇ ਆਮ ਤੌਰ ’ਤੇ ਸਮਾਜ ਲਈ ਦਿੱਤੀਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਧੰਨਵਾਦ ਕਰਨ ਲਈ, ਅਮਨਦੀਪ ਗਰੁੱਪ ਆਫ਼ ਹਾਸਪੀਟਲਜ਼ ਨੇ ਆਪਣੀਆਂ ਸਾਰੀਆਂ ਸ਼ਾਖਾਵਾਂ ਵਿੱਚ 1 ਜੁਲਾਈ ਨੂੰ Dr. BC Roy, ਜੋ ਕਿ ਭਾਰਤ ਦੇ ਸਭ ਤੋਂ ਮਸ਼ਹੂਰ ਡਾਕਟਰਾਂ ਵਿੱਚੋਂ ਇਕ ਸਨ, ਦੀ ਯਾਦ ਵਿੱਚ ਰਾਸ਼ਟਰੀ ਡਾਕਟਰ ਦਿਵਸ ਮਨਾ ਕੇ ਆਪਣੇ ਇਨ੍ਹਾਂ ਡਾਕਟਰਾਂ ਦਾ ਸਨਮਾਨ ਕੀਤਾ।
ਅਮਨਦੀਪ ਗਰੁੱਪ ਆਫ਼ ਹੌਸਪਿਟਲਜ਼ ਨਾਲ ਜੁੜੇ ਸਾਰੇ ਡਾਕਟਰਾਂ ਦੇ ਪਰਿਵਾਰਾਂ ਵਿੱਚ ਉਹ ਪ੍ਰਤਿਭਾਸ਼ਾਲੀ ਡਾਕਟਰ, ਜਿਨ੍ਹਾਂ ਨੇ ਗਰੁੱਪ ਨੂੰ ਮੈਡੀਕਲ ਅਤੇ ਸਰਜੀਕਲ ਦੇ ਖੇਤਰ ਵਿੱਚ ਅੱਜ ਉਨ੍ਹਾਂ ਬੁਲੰਦੀਆਂ ਨੂੰ ਹਾਸਲ ਕਰਨ ਵਿੱਚ ਮਦਦ ਕੀਤੀ ਹੈ, ਜਿੱਥੇ ਉਹ ਅੱਜ ਖੜਾ ਹੈ, ਪੈਦਾ ਕਰਨ ਲਈ ਉਨ੍ਹਾਂ ਦਾ ਧੰਨਵਾਦ ਕਰਨ ਲਈ ਇਸ ਮੌਕੇ ਤੇ ਗਿਫ਼ਟ ਹੈਂਪਰ ਵੰਡੇ ਗਏ। ਹਸਪਤਾਲ ਪਹੁੰਚਣ ‘ਤੇ ਇਹਨਾਂ ਡਾਕਟਰਾਂ ਨੂੰ ਗੁਲਾਬ ਦੀਆਂ ਕਲੀਆਂ ਦਿੱਤੀਆਂ ਗਈਆਂ, ਅਤੇ ਇਨ੍ਹਾਂ ਨੂੰ ਬੜੇ ਸਤਿਕਾਰ ਨਾਲ ਉਨ੍ਹਾਂ ਦੀ ਓਪੀਡੀ ਤਕ ਲਿਜਾਇਆ ਗਿਆ। ਇਸ ਮੌਕੇ ਕੇਕ ਕਟਾਈ ਦੀ ਰਸਮ ਵੀ ਅਦਾ ਕੀਤੀ ਗਈ।
“ਇਹ ਸਾਡੇ ਉੱਘੇ ਡਾਕਟਰਾਂ, ਜਿਨ੍ਹਾਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਮਹਾਨ ਕਾਢਾਂ ਕੀਤੀਆਂ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਵਿਸ਼ਵ ਮੈਡੀਕਲ ਅਤੇ ਸਰਜੀਕਲ ਖੇਤਰ ਵਿੱਚ ਆਪਣੀ ਨਿਵੇਕਲੀ ਹੋਂਦ ਸਥਾਪਤ ਕਰਨ ਵਿਚ ਮਦਦ ਕੀਤੀ ਹੈ, ਦਾ ਧੰਨਵਾਦ ਕਰਨ ਦਾ ਸਾਡਾ ਤਰੀਕਾ ਸੀ । ਸਾਨੂੰ ਉਨ੍ਹਾਂ ਦੇ ਸਾਥ ਤੇ ਮਾਣ ਹੈ ਅਤੇ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਅਸੀਂ ਉਹਨਾਂ ਦੇ ਧੰਨਵਾਦੀ ਹਾਂ। ਭਵਿੱਖ ਵਿਚ ਉਨ੍ਹਾਂ ਦੀ ਸਫਲਤਾ ਲਈ ਸਾਡੀਆਂ ਸ਼ੁਭਕਾਮਨਾਵਾਂ ਉਨ੍ਹਾਂ ਦੇ ਨਾਲ ਹਨ, ” ਡਾ ਅਵਤਾਰ ਸਿੰਘ, ਚੀਫ ਆਰਥੋਪੀਡਿਕ ਸਰਜਨ, ਅਮਨਦੀਪ ਹਸਪਤਾਲ, ਅੰਮ੍ਰਿਤਸਰ ਨੇ ਕਿਹਾ ।
ਅਮਨਦੀਪ ਗਰੁੱਪ ਆਫ਼ ਹਾਸਪੀਟਲਜ਼ ਦੀ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਕਿਹਾ, “ਰਾਸ਼ਟਰੀ ਡਾਕਟਰ ਦਿਵਸ ‘ਤੇ, ਮੈਂ ਸਾਰੇ ਡਾਕਟਰਾਂ ਦਾ ਮਨੁੱਖਤਾ ਪ੍ਰਤੀ ਉਨ੍ਹਾਂ ਦੀ ਨਿਰਸਵਾਰਥ ਸੇਵਾ ਲਈ ਦਿਲੋਂ ਧੰਨਵਾਦ ਕਰਦੀ ਹਾਂ। ਤੁਹਾਡਾ ਅਣਥੱਕ ਸਮਰਪਣ, ਹਮਦਰਦੀ ਅਤੇ ਅਣਥੱਕ ਯਤਨ ਸਾਡੀ ਸਿਹਤ ਸੰਭਾਲ ਪ੍ਰਣਾਲੀ ਦੀ ਪ੍ਰੇਰਕ ਤਾਕਤ ਹਨ, ਜੋ ਹਰ ਰੋਜ਼ ਅਣਗਿਣਤ ਜਾਨਾਂ ਬਚਾਉਂਦੇ ਹਨ।
ਸਭ ਤੋਂ ਚੁਣੌਤੀਪੂਰਨ ਹਾਲਾਤਾਂ ਵਿੱਚ ਵੀ, ਮਰੀਜ਼ਾਂ ਦੀ ਇੱਜ਼ਤ ਅਤੇ ਦੇਖਭਾਲ ਨਾਲ ਸੇਵਾ ਕਰਨ ਲਈ ਤੁਹਾਡੀ ਅਟੁੱਟ ਵਚਨਬੱਧਤਾ ਲਈ ਧੰਨਵਾਦ। ਤੁਹਾਡੇ ਯੋਗਦਾਨ ਅਨਮੋਲ ਹਨ, ਅਤੇ ਮੈਨੂੰ ਡਾਕਟਰੀ ਪੇਸ਼ੇਵਰਾਂ ਦੇ ਅਜਿਹੇ ਸ਼ਾਨਦਾਰ ਭਾਈਚਾਰੇ ਦੇ ਨਾਲ ਕੰਮ ਕਰਨ ਦਾ ਮਾਣ ਪ੍ਰਾਪਤ ਹੈ।”
ਅਮਨਦੀਪ ਹਸਪਤਾਲ ਨੇ 5 ਬੈੱਡ ਤੋਂ ਸ਼ੁਰੂਆਤ ਕਰਕੇ 750 ਬੈੱਡ ਤੱਕ ਵਾਧਾ ਕੀਤਾ ਹੈ। ਹੁਣ ਇਸ ਹਸਪਤਾਲ ਵਿੱਚ 170 ਤੋਂ ਵੱਧ ਤਜਰਬੇਕਾਰ ਸਰਜਨ ਅਤੇ ਡਾਕਟਰ ਹਨ, ਜਿਨ੍ਹਾਂ ਨੇ ਹੁਣ ਤੱਕ 5 ਲੱਖ ਤੋਂ ਵੱਧ ਜ਼ਿੰਦਗੀਆਂ ਬਦਲੀਆਂ ਹਨ।
ਹਸਪਤਾਲ ਦਾ ਉਦੇਸ਼ 2031 ਤੱਕ 3500 ਬੈੱਡ ਦੀ ਸਮਰੱਥਾ ਪ੍ਰਾਪਤ ਕਰਨਾ ਹੈ।