ਅੰਮ੍ਰਿਤਸਰ ਦੱਖਣੀ ਤੋਂ AAP ਦੇ ਬਲਾਕ ਪ੍ਰਧਾਨ ਜਪਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਮੁਹਿੰਮ ਦਾ ਹਿੱਸਾ ਬਣੇ

ਅੰਮ੍ਰਿਤਸਰ ਦੱਖਣੀ ਤੋਂ ਆਪ ਦੇ ਬਲਾਕ ਪ੍ਰਧਾਨ ਜਪਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਮੁਹਿੰਮ ਦਾ ਹਿੱਸਾ ਬਣੇ

ਆਪਣੇ ਸਾਥੀਆਂ ਨਾਲ ਭਰਤੀ ਕੀਤੀ ਸ਼ੁਰੂ

ਆਮ ਆਦਮੀ ਪਾਰਟੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਲਕਾ ਦੱਖਣੀ ਤੋਂ ਬਲਾਕ ਪ੍ਰਧਾਨ ਜਪਿੰਦਰ ਸਿੰਘ ਨੇ ਪੰਜ ਮੈਂਬਰੀ ਭਰਤੀ ਕਮੇਟੀ ਜਰੀਏ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਮੁਹਿੰਮ ਦਾ ਹਿੱਸਾ ਬਣਨ ਦਾ ਐਲਾਨ ਕੀਤਾ ਹੈ। ਸਰਦਾਰ ਚਰਨਜੀਤ ਸਿੰਘ ਬਰਾੜ ਵੱਲੋਂ ਜਪਿੰਦਰ ਸਿੰਘ ਨੂੰ ਮੁਹਾਲੀ ਦਫਤਰ ਵਿਖੇ ਸਿਰਪਾਓ ਭੇਂਟ ਕਰਕੇ ਸਵਾਗਤ ਕੀਤਾ ਗਿਆ।

ਸਰਦਾਰ ਜਪਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਮੁਹਿੰਮ ਦਾ ਹਿੱਸਾ ਬਣਦੇ ਹੋਏ ਕਿਹਾ ਕਿ,ਓਹਨਾ ਸਮੇਤ ਤਮਾਮ ਪੰਜਾਬੀ ਚਾਹੁੰਦੇ ਹਨ ਕਿ ਪੰਜਾਬ ਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ। ਸ਼੍ਰੋਮਣੀ ਅਕਾਲੀ ਦੀ ਪੁਨਰ ਸੁਰਜੀਤੀ ਲਈ ਜਾਰੀ ਭਰਤੀ ਮੁਹਿੰਮ ਖੇਤਰੀ ਪਾਰਟੀ ਨੂੰ ਨਵੀਂ ਲੀਡਰਸ਼ਿਪ ਦੇਣ ਵਿੱਚ ਵੱਡਾ ਯੋਗਦਾਨ ਪਾਵੇਗੀ। ਸਰਦਾਰ ਜਪਿੰਦਰ ਸਿੰਘ ਵੱਲੋ ਆਪਣੇ ਸਾਥੀਆਂ ਰਾਜਪਾਲ ਸਿੰਘ, ਹੀਰਾ ਸਿੰਘ ਸਮੇਤ ਭਰਤੀ ਕਾਪੀਆਂ ਪ੍ਰਾਪਤ ਕੀਤੀਆਂ ਗਈਆਂ।

ਭਰਤੀ ਮੁਹਿੰਮ ਨੂੰ ਅੰਮ੍ਰਿਤਸਰ ਸਾਹਿਬ ਦੇ ਸ਼ਹਿਰੀ ਹਲਕਿਆਂ ਵਿੱਚ ਘਰ ਘਰ ਤੱਕ ਲੈਕੇ ਜਾਣ ਨੂੰ ਲੈਕੇ ਸਰਦਾਰ ਜਪਿੰਦਰ ਸਿੰਘ ਨੇ ਕਿਹਾ ਓਹਨਾ ਦੀ ਟੀਮ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਭਾਵਨਾ ਨੂੰ ਪੇਸ਼ ਕਰਦੇ ਹੋਏ ਵੱਡੀ ਗਿਣਤੀ ਵਿੱਚ ਮੈਂਬਰਸ਼ਿਪ ਭਰਤੀ ਕਰਨ ਲਈ ਆਪਣੀ ਹਰ ਸੰਭਵ ਕੋਸ਼ਿਸ਼ ਕਰਨਗੇ।

Leave a Reply

Your email address will not be published. Required fields are marked *