Shefali jariwala ਅੱਜ ਸਾਡੇ ਵਿੱਚ ਨਹੀਂ ਰਹੇ , Shefali jariwala ਦੇ ਜੀਵਨ ਤੇ ਵੇਖੋ ਇੱਕ ਖਾਸ ਝਲਕ
Shefali jariwala ਦਾ ਜਨਮ 15 ਦਸੰਬਰ 1982 ਨੂੰ Mumbai ਹੋਇਆ ਸੀ। ਬਚਪਨ ਤੋਂ ਹੀ ਆਪਣੇ ਟੈਲੇਂਟ ਕਰਕੇ ਸਕੂਲ ਪੱਧਰ ਤੋਂ ਲੈ ਕੇ ਕਾਲਜ ਵਿੱਚ ਉਹਨਾਂ ਨੇ ਆਪਣੀ ਐਕਟਿੰਗ ਅਤੇ ਟੈਲੈਂਟ ਨਾਲ ਖੂਬ ਪ੍ਰਸਿੱਧੀ ਹਾਸਿਲ ਕੀਤੀ। ਉਹਨਾਂ ਨੇ ਸਰਦਾਰ ਪਟੇਲ ਕਾਲਜ ਆਫ਼ ਇੰਜੀਨੀਅਰਿੰਗ ਤੋਂ ਕੰਪਿਊਟਰ ਐਪਲੀਕੇਸ਼ਨ ਵਿੱਚ ਡਿਗਰੀ ਹਾਸਿਲ ਕੀਤੀ।
2002 ਵਿੱਚ ਕਾਂਟਾ ਲਗਾ ਨਾਮਕ ਰੀਮਿਕਸ ਮਿਊਜਿਕ ਵੀਡੀਓ ਵਿੱਚੋਂ ਆਏ, ਜਿਸ ਕਰਕੇ ਉਹਨਾਂ ਦਾ ਨਾਮ ਕਾਂਟਾ ਗਰਲ ਵਜੋਂ ਜਾਣਿਆ ਗਿਆ ਅਤੇ ਇਸ ਗਾਣੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਹਾਸਿਲ ਹੋਈ, ਜਿਸ ਨੇ ਕਿ Shefali jariwala ਨੂੰ ਇੱਕ ਵੱਖਰੀ ਪਹਿਚਾਣ ਮਿਲੀ। Shefali jariwala ਕਈ ਫਿਲਮਾਂ ਵਿੱਚ ਕੈਮੀਓ ਵੀ ਕੀਤਾ, ਜਿਸ ਦੇ ਵਿੱਚ ਕੀ ਸਲਮਾਨ ਖਾਨ ਅਤੇ ਅਕਸ਼ੇ ਕੁਮਾਰ ਦੀ ਫਿਲਮ ਮੁੱਜਸੇ ਸ਼ਾਦੀ ਕਰੋਗੀ ਇੱਕ ਵੱਡੀ ਫਿਲਮ ਰਹੀ।
Shefali jariwala ਟੀਵੀ ਅਤੇ ਰਿਐਲਿਟੀ ਸ਼ੋਅ ਵਿੱਚ ਵੀ ਆਪਣੀ ਪਹਿਚਾਨ ਬਣਾਈ, ਜਿਸ ਦੇ ਵਿੱਚ 2008 ਨੱਚ ਬਲੀਏ 5 ਅਤੇ 7 ਸ਼ਾਮਿਲ ਰਹੇ। 2019-20 ਦੇ ਵਿੱਚ ਬਿੱਗ ਬੋਸ13 ਵਿੱਚ ਉਹਨਾਂ ਦੀ ਮਿੱਤਰਤਾ ਸਿਧਾਰਥ ਸ਼ੁਕਲਾ ਨਾਲ ਉਥੇ ਹੋਈ। ਬਿੱਗ ਬੋਸ ਤੋਂ ਉਹਨਾਂ ਨੂੰ ਇੱਕ ਵੱਖਰੀ ਪਹਿਚਾਣ ਪੂਰੇ ਫਿਲਮ ਜਗਤ ਵਿੱਚ ਮਿਲੀ।
ਜ਼ਿੰਦਗੀ ਦਾ ਸਫ਼ਰ
Shefali jariwala ਨੇ ਸਾਲ 2004 ਵਿੱਚ ਹਰਮੀਤ ਸਿੰਘ ਨਾਲ ਵਿਆਹ ਕਰਵਾਇਆ ਜੋ ਕਿ 2009 ਵਿੱਚ ਖਤਮ ਹੋ ਗਿਆ। ਫਿਰ 2015 ਵਿੱਚ ਉਹਨਾਂ ਨੇ ਆਪਣੇ ਸਾਥੀ Parag Tyagi ਦੇ ਨਾਲ ਵਿਆਹ ਕੀਤਾ। Shefali jariwala ਕਈ ਵਾਰ ਅੰਦਰੂਨੀ ਸੰਘਰਸ਼ਾਂ ਦੇ ਨਾਲ ਲੜਾਈ ਲੜ ਰਹੀ ਸੀ, ਅਚਾਨਕ 27 ਜੂਨ 2025 ਦੀ ਰਾਤ ਨੂੰ ਉਹਨਾਂ ਨੂੰ Cardiac Arrest ਦਾ ਸਾਹਮਣਾ ਕਰਨਾ ਪਿਆ । ਪਤੀ Parag Tyagi ਅਤੇ ਉਹਨਾਂ ਦੇ ਦੋਸਤਾਂ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਲੇਕਿਨ ਬਚ ਨਹੀਂ ਸਕੀ। ਮੁੰਬਈ ਪੁਲਿਸ ਨੂੰ ਰਾਤ 1 ਵਜੇ ਇਸਦੀ ਜਾਣਕਾਰੀ ਮਿਲੀ ਅਤੇ ਲਾਸਟ ਨੂੰ ਕਾਪਰ ਹਸਪਤਾਲ ਵਿਖੇ ਭੇਜਿਆ ਗਿਆ, ਜਿੱਥੇ ਕਿ ਉਸਦਾ ਪੋਸਟਮਾਰਟਮ ਕਰਾਇਆ ਗਿਆ।
ਮਨੋਰੰਜਨ ਦੀ ਦੁਨੀਆਂ ਵਿੱਚ Shefali jariwala ਦਾ ਇੱਕ ਵੱਖਰਾ ਨਾਮ ਸੀ ਅਤੇ ਹਮੇਸ਼ਾ ਉਹਨਾਂ ਨੂੰ ਯਾਦ ਕੀਤਾ ਜਾਏਗਾ ਅਤੇ ਕਾਂਟਾ ਲਗਾ ਗਰਲ ਉਹਨਾਂ ਦੇ ਨਾਮ ਦੀ ਇੱਕ ਵੱਖਰੀ ਪਹਿਚਾਣ ਸੀ ਜੋ ਕਿ ਹਰ ਵੇਲੇ ਦੁਨੀਆਂ ਵਿੱਚ ਰਾਜ ਕਰਦੀ ਰਹੇਗੀ ਕੁੱਲ ਮਿਲਾ ਕੇ ਲੋਕਾਂ ਵੱਲੋਂ ਅੱਜ ਸ਼ਿਫਾਲੀ ਨੂੰ ਯਾਦ ਕੀਤਾ ਜਾ ਰਿਹਾ ਹੈ।
Shefali jariwala ਇੱਕ ਸਫਲ ਮਾਡਲ ਟੀਵੀ ਐਕਟਰਸ ਅਤੇ ਫਿਟਨੈਸ ਮਾਡਲ ਸੀ ਜਿਸ ਨੇ ਕਿ ਛੋਟੀ ਉਮਰ ਦੇ ਵਿੱਚ ਹੀ ਆਪਣੀ ਜ਼ਿੰਦਗੀ ਨੂੰ ਇੱਕ ਅਲਗ ਤਰੀਕੇ ਨਾਲ ਪੇਸ਼ ਕੀਤਾ 42 ਸਾਲ ਦੀ ਉਮਰ ਦੇ ਵਿੱਚ ਅਚਾਨਕ ਚਲੇ ਜਾਣਾ ਇੱਕ ਬਹੁਤ ਵੱਡਾ ਘਾਟਾ ਹੈ ਅਤੇ ਇਸ ਦੁਖਦਾਈ ਘੜੀ ਵਿੱਚ ਅੱਜ ਮਨੋਰੰਜਨ ਜਗਤ ਦੇ ਵੱਡੇ ਨਾਮ ਉਹਨਾਂ ਨੂੰ ਯਾਦ ਕਰ ਰਹੇ ਨੇ ਕਾਂਟਾ ਲਗਾ ਗਰਲ ਨੂੰ ਸਾਡੀ ਟੀਮ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਹਨ।