ਜੇਕਰ ਪਾਕਿਸਤਾਨ ਨੇ ਦੁਬਾਰਾ ਪਹਿਲਗਾਮ ਵਰਗੀ ਘਟਨਾ ਕੀਤੀ ਤਾਂ ਭਾਰਤ ਉਸ ਨੂੰ ਮਿਟੀ ਚ ਮਿਲਾ ਦੇਵੇਗਾ : ਬਿੱਟਾ
Operation Sindoor ਦੇ ਦੌਰਾਨ ਭਾਰਤ ਨੇ ਪਾਕਿਸਤਾਨ ਨੂੰ ਸਬਕ ਸਿਖਾਇਆ ਕਿ ਜੇਕਰ ਉਸ ਨੇ ਪਹਿਲਗਾਮ ਵਰਗੀ ਅੱਤਵਾਦੀ ਘਟਨਾ ਦੁਬਾਰਾ ਕੀਤੀ ਤਾਂ ਭਾਰਤ ਉਸ ਨੂੰ ਮਿੱਟੀ ਵਿੱਚ ਮਿਲਾ ਦੇਵੇਗਾ ਇਹ ਵਿਚਾਰ ਮਨਿਦਰਜੀਤ ਸਿੰਘ ਬਿੱਟਾ ਚੇਅਰਮੈਨ ਆਲ ਇੰਡੀਆ ਅੱਤਵਾਦ ਵਿਰੋਧੀ ਸੰਗਠਨ ਨੇ ਉਸ ਵੇਲੇ ਕਹੇ ਜਦੋਂ ਉਹ ਸਰਹੱਦ ਦੇ ਨਜ਼ਦੀਕ ਪਿੰਡ ਭਿਟੇਵਡ ਉਸ ਘਰ ਪਹੁੰਚੇ ਜਿਥੇ ਕਿ ਪਾਕਿਸਤਾਨ ਵਲੋ ਡਰੋਨ ਨਾਲ ਵਿਸਫੋਟਕ ਸਮੱਗਰੀ ਭੇਜੀ ਗਈ ਸੀ ਜਿਸ ਨੂੰ ਭਾਰਤ ਦੀ ਫੌਜ ਨੇ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਸੀ ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟਾ ਨੇ ਕਿਹਾ ਮੈਂ ਆ ਕੇ ਦੇਖਿਆ ਕਿ ਕਿੰਨਾ ਖਤਰਨਾਕ ਦ੍ਰਿ਼ਸ਼ ਹੋਵੇਗਾ , ਜੇਕਰ ਵਿਸਫੋਟ ਹੋ ਜਾਦਾ ਤਾਂ ਸਾਰਾ ਪਿੰਡ ਤਬਾਹ ਹੋ ਸਕਦਾ ਸੀ । ਇਹ ਤਾ ਭਾਰਤ ਦੀ ਸੁਦਰਸ਼ਨ ਐਸ 400 ਐਟੀ ਮਿਸਾਇਲ ਨੇ ਮਾਰ ਗਿਰਾਇਆ ਤਾਂ ਬਚਾਅ ਹੋਇਆ ਹੈ ।
ਉਹਨਾਂ ਅਗੇ ਕਿਹਾ ਕਿ ਪਾਕਿਸਤਾਨ ਭਾਰਤ ਨੂੰ ਕਮਜ਼ੋਰ ਕਰਨ ਲਈ ਹਰ ਤਰ੍ਹਾਂ ਦੇ ਯਤਨ ਕਰ ਰਿਹਾ ਹੈ । ਪਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਉਸ ਨੂੰ ਕਦੀ ਵੀ ਕਾਮਯਾਬ ਨਹੀਂ ਹੋਣ ਦੇਵੇਗੀ ਜਿਸ ਤਰ੍ਹਾਂ ਅਪਰੇਸ਼ਨ ਸਦੂਰ ਰਾਹੀਂ ਪਾਕਿਸਤਾਨ ਦੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਸਾਰੇ ਦੇਸ਼ ਨੂੰ ਸੰਦੇਸ਼ ਪਹੁੰਚਾ ਦਿੱਤਾ ਗਿਆ ਕਿ ਭਾਰਤ ਵਲ ਜੋ ਵੀ ਮਾੜੀਆਂ ਨਿਗ੍ਹਾ ਨਾਲ ਦੇਖਿਆ ਕਰੇਗਾ ਉਸ ਦਾ ਇਹੋ ਹਾਲ ਹੋਵੇਗਾ ।ਪਾਕਿਸਤਾਨੀ ਏਜੰਸੀ ਆਈ ਐਸ ਆਈ ਨਸ਼ਾ ਅਤੇ ਅਸਲਾ ਬਰੂਦ ਭੇਜ ਕੇ ਭਾਰਤ ਦੀ ਜਵਾਨੀ ਨੂੰ ਤਬਾਹ ਕਰਨ ਵਿੱਚ ਲੱਗਾ ਹੋਇਆ ਹੈ ਪਰ ਸਰਕਾਰ ਇਸ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ।
ਬਿੱਟਾ ਨੇ ਅਮਨਦੀਪ ਹਸਪਤਾਲ ਵਿੱਚ ਜਾ ਕੇ ਜੰਮੂ ਕਸ਼ਮੀਰ ਦੇ ਪੂ਼ਸ਼ ਹਮਲੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਦਾ ਹਾਲ ਜਾਣਿਆ ।ਇਸ ਵਕਤ ਉਨ੍ਹਾਂ ਦੇ ਸਾਹਿਬ ਸਿੰਘ ਸੈਕਟਰੀ,ਪਵਨ ਸੈਣੀ ਵੀ ਮੌਜੂਦ ਸਨ ।