Pahalgam ਹਮਲੇ ‘ਤੇ ਬਿਕਰਮ ਮਜੀਠੀਆ ਨੇ ਕੀਤਾ ਕੜਾ ਰੁਖ, ਕਿਹਾ- ਅੱਤਵਾਦੀਆਂ ਨੂੰ ਮਿਲਣੀ ਚਾਹੀਦੀ ਸਖ਼ਤ ਸਜ਼ਾ
Pahalgam ਵਿੱਚ ਹੋਏ ਵਹਿ//ਸ਼ੀ ਅੱਤ//ਵਾਦੀ ਹਮਲੇ ਨੂੰ ਲੈ ਕੇ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਰਟੀ ਪ੍ਰਵਕਤਾ ਬਿਕਰਮ ਸਿੰਘ ਮਜੀਠੀਆ ਨੇ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਇਸ ਹਮਲੇ ਨੂੰ ਨਿਰਦੋਸ਼ ਸੈਲਾਨੀਆਂ ਉੱਤੇ ਕੀਤਾ ਗਿਆ ਕਾਇਰਾਨਾ ਅਤੇ ਨਿੰਦਣਯੋਗ ਕਦਮ ਕਰਾਰ ਦਿੱਤਾ।
ਮਜੀਠੀਆ ਨੇ ਆਪਣੇ ਬਿਆਨ ਵਿੱਚ ਕਿਹਾ ਕਿ, “ਪਾਕਿਸ//ਤਾਨੀ ਅੱਤਵਾ//ਦੀਆਂ ਵੱਲੋਂ ਪਹਲਗਾਮ ਵਿੱਖੇ ਮਾਸੂਮ ਸੈਲਾਨੀਆਂ ‘ਤੇ ਕੀਤਾ ਗਿਆ ਹਮਲਾ ਮਨੁੱਖਤਾ ਵਿਰੋਧੀ ਹੈ। ਇਹ ਹਮਲਾ ਨਾ ਸਿਰਫ਼ ਕਸ਼ਮੀਰ ਦੇ ਅਮਨ ਨੂੰ ਖ਼ਤਰੇ ‘ਚ ਪਾਉਂਦਾ ਹੈ, ਸਗੋਂ ਦੇਸ਼ ਦੀ ਸਾਂਝੀ ਭਾਈਚਾਰਕ ਰਵਾਇਤ ਨੂੰ ਵੀ ਚੁਣੌਤੀ ਦੇਂਦਾ ਹੈ।”
ਉਨ੍ਹਾਂ ਨੇ ਇਸ ਹਮਲੇ ਵਿੱਚ ਮਾਰੇ ਗਏ ਲੋਕਾਂ ਲਈ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਹਨਾਂ ਦੀ ਹਮਦਰਦੀ ਪੀੜਤ ਪਰਿਵਾਰਾਂ ਨਾਲ ਹੈ। ਮਜੀਠੀਆ ਨੇ ਅਮਰੀਕਾ ਦੇ ਉਪ-ਰਾਸ਼ਟਰਪਤੀ ਦੇ ਭਾਰਤ ਦੌਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਹਮਲਾ ਅਜਿਹੇ ਸੰਵੇਦਨਸ਼ੀਲ ਸਮੇਂ ‘ਚ ਹੋਇਆ, ਜੋ ਬਹੁਤ ਚਿੰਤਾਜਨਕ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਸੀਂ ਸਾਰੇ ਮਿਲ ਕੇ ਜੰਮੂ-ਕਸ਼ਮੀਰ ਦੇ ਲੋਕਾਂ ਦੇ ਨਾਲ ਖੜੇ ਹੋਈਏ ਅਤੇ ਅੱਤਵਾਦ ਵਿਰੁੱਧ ਆਪਣੀ ਇਕਜੁੱਟਤਾ ਦਰਸਾਈਏ।
ਅਖੀਰ ‘ਚ ਉਨ੍ਹਾਂ ਨੇ ਅਰਦਾਸ ਕੀਤੀ ਕਿ ਦੇਸ਼ ਵਿੱਚ ਭਾਈਚਾਰਕ ਸਾਂਝ, ਅਮਨ ਤੇ ਸ਼ਾਂਤੀ ਕਾਇਮ ਰਹੇ।