Whatsapp ਨੇ ਭਾਰਤ ਵਿੱਚ 9.7 ਮਿਲੀਅਨ ਤੋਂ ਵੱਧ ਖਾਤੇ ਕੀਤੇ ਬੰਦ
Whatsapp ਨੇ ਆਪਣੀ ਮਾਸਿਕ ਸੁਰੱਖਿਆ ਰਿਪੋਰਟ ਜਾਰੀ ਕੀਤੀ, ਜਿਸ ਵਿੱਚ ਖੁਲਾਸਾ ਕੀਤਾ ਗਿਆ ਕਿ ਫਰਵਰੀ 2025 ਦੌਰਾਨ ਭਾਰਤ ਵਿੱਚ 9.7 ਮਿਲੀਅਨ ਤੋਂ ਵੱਧ ਖਾਤੇ ਬੰਦ ਕਰ ਦਿੱਤੇ ਗਏ। ਇਹਨਾਂ ਵਿੱਚੋਂ, ਕਿਸੇ ਵੀ ਉਪਭੋਗਤਾ ਦੀ ਸ਼ਿਕਾਇਤ ਤੋਂ ਪਹਿਲਾਂ 1.4 ਮਿਲੀਅਨ ਖਾਤੇ ਸਰਗਰਮੀ ਨਾਲ ਬੰਦ ਕਰ ਦਿੱਤੇ ਗਏ।
ਵਟਸਐਪ ਨੇ ਉਪਭੋਗਤਾਵਾਂ ਨੂੰ ਪਲੇਟਫਾਰਮ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਲਈ ਕੁਝ ਮਹੱਤਵਪੂਰਨ ਸੁਝਾਅ ਵੀ ਦਿੱਤੇ ਹਨ। ਇਹਨਾਂ ਸੁਝਾਵਾਂ ਵਿੱਚ ਦੂਜਿਆਂ ਦੀਆਂ ਸੀਮਾਵਾਂ ਦਾ ਸਤਿਕਾਰ ਕਰਨਾ ਅਤੇ ਆਟੋਮੇਟਿਡ ਸੁਨੇਹਿਆਂ ਨਾਲ ਸਪੈਮਿੰਗ ਤੋਂ ਬਚਣਾ ਅਤੇ Broadcast List ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨਾ ਸ਼ਾਮਲ ਹੈ।
ਕੰਪਨੀ ਨੇ ਉਪਭੋਗਤਾਵਾਂ ਨੂੰ ਸੁਰੱਖਿਅਤ ਅਤੇ ਜ਼ਿੰਮੇਵਾਰੀ ਨਾਲ ਸੁਨੇਹੇ ਭੇਜਣ ਦੀ ਅਪੀਲ ਕੀਤੀ ਹੈ, ਤਾਂ ਜੋ ਸਾਰਿਆਂ ਲਈ ਇੱਕ ਸੁਰੱਖਿਅਤ Digital ਵਾਤਾਵਰਣ ਬਣਾਇਆ ਜਾ ਸਕੇ।