ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ
Mohali Court ਵੱਲੋਂ ਅੱਜ ਇੱਕ ਵੱਡਾ ਫੈਸਲਾ ਸੁਣਾਇਆ ਗਿਆ, ਜਿਸ ਦੇ ਵਿੱਚ ਕਿ ਬਲਾਤਕਾਰ ਦੇ ਦੋਸ਼ ਦੇ ਵਿੱਚ ਫਸੇ ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦਰਅਸਲ 2018 ਦੇ ਇਸ ਮਾਮਲੇ ਦੇ ਵਿੱਚ ਅਦਾਲਤ ਦਾ ਇਹ ਇਤਿਹਾਸਿਕ ਫੈਸਲਾ ਆਇਆ ਹੈ।
ਜੀਰਕਪੁਰ ਦੀ ਇੱਕ ਮਹਿਲਾ ਨੇ ਦੋਸ਼ ਲਗਾਏ ਸੀ ਕਿ ਪਾਸਟਰ ਬਰਜਿੰਦਰ ਨੇ ਉਸ ਦੇ ਨਾਲ ਸਰੀਰਿਕ ਸ਼ੋਸ਼ਣ ਕੀਤਾ ਹੈ। ਜਿਸ ਤੋਂ ਬਾਅਦ ਮਾਮਲਾ ਦਰਜ ਹੋਇਆ ਤੇ ਸੱਤ ਸਾਲ ਇਹ ਪੂਰਾ ਮਾਮਲਾ ਅਦਾਲਤ ਵਿੱਚ ਚੱਲਿਆ ਜਿਸ ਤੋਂ ਬਾਅਦ ਕਿ ਅੱਜ ਸਵੇਰੇ ਅਦਾਲਤ ਨੇ ਇੱਕ ਇਤਿਹਾਸਿਕ ਫੈਸਲਾ ਸੁਣਾਇਆ।
ਦੱਸ ਦਈਏ ਕਿ ਦਿੱਲੀ ਏਅਰਪੋਰਟ ਤੋਂ ਬਜਿੰਦਰ ਸਿੰਘ ਦੀ ਗ੍ਰਿਫਤਾਰੀ ਕੀਤੀ ਗਈ ਸੀ ਜਦੋਂ ਉਹ ਇੱਕ ਸਮਾਗਮ ਕਰਨ ਵਾਸਤੇ ਇੰਗਲੈਂਡ ਜਾ ਰਿਹਾ ਸੀ ਤਾਂ ਉਸ ਵੇਲੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਅਦਾਲਤ ਨੇ ਅੱਜ ਫੈਸਲਾ ਡਿਜਰਵ ਰੱਖਿਆ ਤੇ ਅੱਜ ਬੜੇ ਹੀ ਗੁਪਤ ਤਰੀਕੇ ਦੇ ਨਾਲ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ਼ ਮਿਲਿਆ ਹੈ, ਉਹਨਾਂ ਨੇ ਅਦਾਲਤ ਇਸ ਫੈਸਲੇ ਦੀ ਸਰਾਹਨਾ ਕੀਤੀ।