ਬਾਬਾ ਰੋਡੇ ਦੀ ਸਮਾਧੀ ‘ਤੇ ਦੋ ਦਿਨਾਂ ਮੇਲਾ ਸ਼ੁਰੂ
ਪੰਜਾਬ ਦੇ ਮਜੀਠਾ ਤੋਂ 6 ਕਿਲੋਮੀਟਰ ਦੂਰ ਪਿੰਡ ਭੋਮਾ ਵਿੱਚ ਐਤਵਾਰ ਤੋਂ ਬਾਬਾ ਰੋਡੇ ਦੀ ਸਮਾਧੀ ‘ਤੇ ਦੋ ਦਿਨਾਂ ਮੇਲਾ ਸ਼ੁਰੂ ਹੋ ਗਿਆ। ਹਰ ਸਾਲ ਮਾਰਚ ਦੇ ਮਹੀਨੇ ਲੱਗਣ ਵਾਲੇ ਇਸ ਮੇਲੇ ਵਿੱਚ ਹਜ਼ਾਰਾਂ ਸ਼ਰਧਾਲੂ ਹਿੱਸਾ ਲੈਣ ਲਈ ਆਉਂਦੇ ਹਨ। ਇਸ ਦੌਰਾਨ ਸ਼ਰਧਾਲੂ ਬਾਬਾ ਰੋਡੇ ਸ਼ਾਹ ਦੀ ਸਮਾਧੀ ‘ਤੇ ਸ਼ਰਾਬ ਚੜ੍ਹਾਉਂਦੇ ਹਨ ਅਤੇ ਇਸਨੂੰ ਪ੍ਰਸ਼ਾਦ ਵਜੋਂ ਵੰਡਦੇ ਹਨ।
ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕਿਸੇ ਦੀ ਸੁੱਖਣਾ ਪੂਰੀ ਹੋ ਜਾਂਦੀ ਹੈ, ਤਾਂ ਉਹ ਬਾਬਾ ਰੋਡੇ ਜੀ ਦੀ ਸਮਾਧੀ ‘ਤੇ ਸ਼ਰਾਬ ਚੜ੍ਹਾਉਂਦੇ ਹਨ।
ਹਰ ਸਾਲ ਲੱਖਾਂ ਸ਼ਰਧਾਲੂ ਇੱਥੇ ਆਉਂਦੇ ਹਨ ਅਤੇ ਸ਼ਰਾਬ ਦੀਆਂ ਬੋਤਲਾਂ ਨਾਲ ਢੋਲੀ ਦੇ ਥਾਪ ‘ਤੇ ਨੱਚਦੇ ਹੋਏ ਮੇਲੇ ਦਾ ਹਿੱਸਾ ਬਣਦੇ ਹਨ।
ਪ੍ਰਾਚੀਨ ਕਹਾਣੀ
ਗੱਲਬਾਤ ਕਰਦੇ ਹੋਏ ਇਥੋਂ ਦੇ ਸੇਵਕ ਗੁਰਨੇਕ ਸਿੰਘ ਨੇ ਦੱਸਿਆ ਕਿ ਇੱਕ ਵਾਰ, ਇੱਕ ਸ਼ਰਧਾਲੂ ਜਿਸਦਾ ਪੁੱਤਰ ਨਹੀਂ ਸੀ, ਬਾਬਾ ਰੋਡੇ ਜੀ ਦੀ ਸਮਾਧੀ ‘ਤੇ ਆਇਆ ਅਤੇ ਪੁੱਤਰ ਦੀ ਦਾਤ ਮੰਗੀ। ਉਸ ਤੋਂ ਬਾਅਦ ਉਸਦਾ ਇੱਕ ਪੁੱਤਰ ਹੋਇਆ ਅਤੇ ਉਸਨੇ ਬਾਬਾ ਜੀ ਨੂੰ ਇੱਕ ਖੇਤ ਜਾਂ 500 ਰੁਪਏ ਦਾ ਤੋਹਫ਼ਾ ਦਿੱਤਾ। ਬਾਬਾ ਜੀ ਨੇ ਇਸਨੂੰ ਸਵੀਕਾਰ ਨਹੀਂ ਕੀਤਾ, ਅਤੇ ਉਹਨ੍ਹਾ ਨੇ ਕਿਹਾ ਕਿ ਜਿਹੜੀ ਇੱਥੇ ਸੰਗਤ ਬੈਠੀ ਹੈ ਉਹਨਾਂ ਲਈ ਸ਼ਰਾਬ ਹੀ ਲੈ ਆਓ ਜਿਸ ਤੋਂ ਬਾਅਦ ਇੱਥੇ ਸ਼ਰਾਬ ਦਾ ਭੋਗ ਲੱਗਣਾ ਸ਼ੁਰੂ ਹੋ ਗਿਆ।