Media: ਰਮਨਦੀਪ ਮੀਡੀਆ ਸਲਾਹਕਾਰ ਨਿਯੁਕਤ 

ਰਮਨਦੀਪ ਮੀਡੀਆ ਸਲਾਹਕਾਰ ਨਿਯੁਕਤ

ਲੰਮਾ ਸਮਾਂ ਪੰਜਾਬੀ ਪੱਤਰਕਾਰੀ ਵਿੱਚ ਤਜੁਰਬਾ ਰੱਖਣ ਵਾਲੇ ਸ. ਰਮਨਦੀਪ ਸ਼ਰਮਾ ਨੂੰ  ਸੁਰਜੀਤ ਸਿੰਘ ਰੱਖੜਾ ਨੇ ਆਪਣਾ Media ਸਲਾਹਕਾਰ ਨਿਯੁਕਤ ਕੀਤਾ ਹੈ। ਰਮਨਦੀਪ ਸ਼ਰਮਾ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਸਿਆਸਤ ਨੂੰ ਕਵਰ ਕਰਦੇ ਆ ਰਹੇ ਹਨ। ਖਾਸ ਤੌਰ ਤੇ ਅਕਾਲੀ ਸਿਆਸਤ, ਪੰਥਕ ਸਿਆਸਤ ਤੇ ਮਜ਼ਬੂਤ ਪਕੜ ਰਾਹੀਂ ਸੰਜੀਦਾ ਰਿਪੋਰਟ ਪੇਸ਼ ਕਰਦੇ ਰਹੇ ਹਨ।

ਸ. ਰੱਖੜਾ ਨੇ ਕਿਹਾ ਕਿ ਅੱਜ ਦੇ ਸਿਆਸੀ ਦੌਰ ਵਿੱਚ ਟੀਮ ਦਾ ਹਰ ਪੱਖ ਮਜ਼ਬੂਤੀ ਨਾਲ ਕੰਮ ਕਰ ਸਕੇ, ਜਿਸ ਲਈ ਬਹੁੱਤ ਹੀ ਮਿਹਨਤੀ, ਇਮਾਨਦਾਰ ਤੇ ਦਿੱਨ ਰਾਤ ਕੰਮ ਪ੍ਰਤੀ ਜਜ਼ਬਾ ਰੱਖਣ ਵਾਲੇ ਰਮਨਦੀਪ ਸ਼ਰਮਾ ਨੂੰ ਓਹਨਾ ਨੇ ਮੀਡੀਆ ਦੀ ਜ਼ਿੰਮੇਵਾਰੀ ਦਿੱਤੀ ਹੈ। ਇਸ ਤੋਂ ਇਲਾਵਾ ਪ੍ਰਮਾਤਮਾਂ ਦੀ ਮਿਹਰ ਸਦਕਾ ਜਿਸ ਤਰਾਂ ਭਰਤੀ ਦੇ ਕੰਮ ਨੂੰ ਪੰਜਾਬ ਵਾਸੀਆਂ ਨੇ ਵੱਡਾ ਹੁੰਗਾਰਾ ਦਿੱਤਾ ਹੈ। ਇਸ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਲਈ ਪ੍ਰੈੱਸ ਨਾਲ ਰਾਬਤਾ ਜ਼ਰੂਰੀ ਹੈ ਸੋ ਰਮਨਦੀਪ ਸਮੁੱਚੀ ਲੀਡਰਸ਼ਿਪ ਦੇ ਲਈ ਮੀਡੀਆ ਨਾਲ ਤਾਲਮੇਲ ਦਾ ਕੰਮ ਵੀ ਵੇਖਣਗੇ।

Leave a Reply

Your email address will not be published. Required fields are marked *