ਮਾਹਿਰਾਂ ਦਾ ਮੰਨਣਾ ਹੈ ਕਿ ਆਮ ਆਦਤਾਂ ਅਤੇ ਤਰੀਕਿਆਂ ਨਾਲ ਲੋਕ 80 ਤੋਂ 100 ਸਾਲ ਤੱਕ ਜੀ ਸਕਦੇ ਹਨ। ਅਮਰੀਕਾ ਦੇ ਨੈਸ਼ਨਲ ਏਜਿੰਗ ਇੰਸਟੀਚਿਊਟ ਦੇ ਡਾਇਰੈਕਟਰ ਡਾ: ਲੁਈਗੀ ਫੇਰੂਚੀ ਸਮੇਤ ਜੇਰੀਏਟਿਕ ਵਿਗਿਆਨ ਦੇ ਮਾਹਿਰਾਂ ਨੇ ਉਮਰ ਵਧਾਉਣ ਲਈ ਸੱਤ ਸੁਝਾਅ ਦਿੱਤੇ ਹਨ।
1. ਵਧੇਰੇ ਸਰਗਰਮ ਰਹੋ
ਹਰ ਹਫ਼ਤੇ 150 ਮਿੰਟ ਦੀ ਹੱਲਕੀ ਕਸਰਤ ਜ਼ਰੂਰੀ ਹੈ। ਇਸ ਨਾਲ ਦਿਲ ਅਤੇ ਬਲਡ ਸਰਕੂਲੇਸ਼ਨ ਦਾ ਸਿਸਟਮ ਠੀਕ ਰਹਿੰਦਾ ਹੈ।
2. ਜ਼ਿਆਦਾ ਫਲ, ਸਬਜ਼ੀਆਂ ਦਾ ਸੇਵਨ ਕਰੋ
ਭੋਜਨ ਦੀ ਮਾਤਰਾ ਘੱਟ ਰੱਖੋ ਤੇ ਵਧੇਰੇ ਫਲ, ਸਬਜ਼ੀਆਂ ਖਾਉਂ। ਪ੍ਰੋਸੈਸਡ ਭੋਜਨ ਤੋਂ ਪਰਹੇਜ਼ ਕਰੋ। ਜ਼ਿਆਦਾ ਫਲ, ਸਬਜ਼ੀਆਂ ਦਾ ਸੇਵਨ ਕਰਨ ਨਾਲ ਬਹੁਤ ਗੰਭੀਰ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।
3. ਲੋੜੀਂਦੀ ਨੀਂਦ ਮਹੱਤਵਪੂਰਨ
2021 ਦੇ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਰਾਤ ਨੂੰ ਪੰਜ ਘੰਟੇ ਤੋਂ ਘੱਟ ਸੌਣ ਨਾਲ ਦਿਮਾਗੀ ਕਮਜ਼ੋਰੀ ਦਾ ਖ਼ਤਰਾ ਹੋ ਸਕਦਾ ਹੈ। ਸੱਤ ਤੋਂ ਨੌਂ ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ।
4. ਸਿਗਰਟ ਅਤੇ ਸ਼ਰਾਬ ਤੋਂ ਬਚੋ
ਸਿਗਰਟ ਪੀਣ ਨਾਲ ਹਰ ਤਰ੍ਹਾਂ ਦੀਆਂ ਘਾਤਕ ਬਿਮਾਰੀਆਂ ਲੱਗ ਜਾਂਦੀਆਂ ਹਨ, ਇਸ ਲਈ ਸਿਗਰਟ ਤੋਂ ਬਚੋ। ਥੋੜੀ ਜਿਹੀ ਸ਼ਰਾਬ ਵੀ ਦਿਲ, ਲਿਵਰ ਦੀਆਂ ਬਿਮਾਰੀਆਂ ਅਤੇ ਕਈ ਤਰ੍ਹਾਂ ਦੇ ਕੈਂਸਰ ਦੇ ਖ਼ਤਰੇ ਨੂੰ ਵਧਾ ਦਿੰਦੀਆਂ ਹਨ।
5. ਬੀਮਾਰੀਆਂ ‘ਤੇ ਧਿਆਨ ਦਵੋ
ਲਾਇਲਾਜ ਬੀਮਾਰੀਆਂ ‘ਤੇ ਕਾਬੂ ਪਾਉਣ ਲਈ ਡਾਕਟਰ ਦੀ ਸਲਾਹ ‘ਤੇ ਧਿਆਨ ਦਿਓ। ਬਲੱਡ ਪ੍ਰੈਸ਼ਰ, ਡਾਇਬੀਟੀਜ਼ ਦੀਆਂ ਦਵਾਈਆਂ ਸਾਨੂੰ ਲੰਬੀ, ਸਿਹਤਮੰਦ ਅਤੇ ਬਿਹਤਰ ਜ਼ਿੰਦਗੀ ਜਿਉਣ ਵਿੱਚ ਮਦਦ ਕਰਦੀਆਂ ਹਨ।
6. ਰਿਸ਼ਤਿਆਂ ਨੂੰ ਮਹੱਤਵ ਦੇਣਾ ਜ਼ਰੂਰੀ
ਹਾਰਵਰਡ ਯੂਨੀਵਰਸਿਟੀ ਦੇ ਅਧਿਐਨ ਮੁਤਾਬਕ ਚੰਗੀ ਸਿਹਤ ‘ਚ ਰਿਸ਼ਤੇ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਡਾ: ਰੋਵੇ ਦਾ ਕਹਿਣਾ ਹੈ ਕਿ ਬਜ਼ੁਰਗ ਮਰੀਜ਼ਾਂ ਦੀ ਸਿਹਤ ਦਾ ਸਬੰਧ ਰਿਸ਼ਤਿਆਂ ਨਾਲ ਜੁੜਿਆ ਹੁੰਦਾ ਹੈ।
7. ਸਕਾਰਾਤਮਕ ਸੋਚ
ਉਮੀਦ ਰੱਖਣਾ ਦਿਲ ਦੀ ਸਿਹਤ ਲਈ ਚੰਗਾ ਹੈ। ਖੋਜ ਦੇ ਅਨੁਸਾਰ, ਆਸ਼ਾਵਾਦੀ ਲੋਕਾਂ ਦੀ ਉਮਰ ਨਿਰਾਸ਼ ਲੋਕਾਂ ਦੇ ਮੁਕਾਬਲੇ 5 ਤੋਂ 15% ਲੰਬੀ ਹੁੰਦੀ ਹੈ।