ਆਧਾਰ ਕਾਰਡ ਨੂੰ ਅੱਜਕੱਲ੍ਹ ਹਰ ਥਾਂ ਇੱਕ ਮਹੱਤਵਪੂਰਨ ਦਸਤਾਵੇਜ਼ ਵਜੋਂ ਵਰਤਿਆ ਜਾਂਦਾ ਹੈ। ਆਧਾਰ ਇਕ ਮਹੱਤਵਪੂਰਨ ਪਛਾਣ ਪੱਤਰ ਬਣ ਚੁੱਕਾ ਹੈ। ਲੋਕ ਸਮੇਂ-ਸਮੇਂ ‘ਤੇ ਆਧਾਰ ਕਾਰਡ ‘ਚ ਬਦਲਾਅ (Update) ਕਰਵਾਂਦੇ ਰਹਿੰਦੇ ਹਨ। ਇਹ ਕੰਮ ਉਹ ਖ਼ੁਦ ਘਰ ਬੈਠੇ ਵੀ ਕਰ ਸਕਦੇ ਹਨ ਪਰ ਇਸ ਦੇ ਲਈ ਮੋਬਾਈਲ ਨੰਬਰ ਦਾ ਲਿੰਕ ਹੋਣਾ ਜ਼ਰੂਰੀ ਹੈ।
UAIDAI ਦਾ ਕਹਿਣਾ ਹੈ ਕਿ ਤੁਸੀਂ ਕਿਸੇ ਵੀ ਨੰਬਰ ਦੇ ਆਧਾਰ ਕਾਰਡ ਨੂੰ ਇੱਕ ਮੋਬਾਈਲ ਨੰਬਰ ਨਾਲ ਲਿੰਕ ਕਰ ਸਕਦੇ ਹੋ। ਇਸ ਦੀ ਕੋਈ ਸੀਮਾ ਜਾਂ ਪਾਬੰਦੀ ਨਹੀਂ ਹੈ। ਜੇਕਰ ਤੁਹਾਡਾ ਆਧਾਰ ਕਾਰਡ ਤੁਹਾਡੇ ਮੋਬਾਈਲ ਨਾਲ ਲਿੰਕ ਨਹੀਂ ਹੈ ਤਾਂ ਜ਼ਲਦੀ ਲਿੰਕ ਕਰਵਾ ਲਓ ਕਿਉਂਕਿ ਇਹ ਤੁਹਾਡੇ ਬਹੁਤ ਸਾਰੇ ਕੰਮਾਂ ਨੂੰ ਆਸਾਨ ਬਣਾ ਦੇਵੇਗਾ।
ਇਸ ਦੇ ਨਾਲ ਹੀ, ਤੁਹਾਨੂੰ ਫ਼ੋਨ ਨੰਬਰ ਨੂੰ ਆਧਾਰ ਨਾਲ ਲਿੰਕ ਕਰਨ ਲਈ ਤੁਹਾਨੂੰ ਆਧਾਰ ਸੇਵਾ ਕੇਂਦਰ ਜਾਣਾ ਹੋਵੇਗਾ। ਆਧਾਰ ਸੇਵਾ ਕੇਂਦਰ ਤੇ ਤੁਹਾਨੂੰ ਇੱਕ ਫਾਰਮ ਦਿੱਤਾ ਜਾਵੇਗਾ। ਇਸ ਫਾਰਮ ਨੂੰ ਭਰੋ ਅਤੇ ਜਮ੍ਹਾਂ ਕਰੋ। ਇਸ ਦੇ ਨਾਲ ਤੁਹਾਨੂੰ ਕੁਝ ਜ਼ਰੂਰੀ ਦਸਤਾਵੇਜ਼ ਅਟੈਚ ਕਰਨੇ ਹੋਣਗੇ।
ਮੋਬਾਈਲ ਨੰਬਰ ਨੂੰ ਆਧਾਰ ਨਾਲ ਲਿੰਕ ਕਰਨ ਲਈ 50 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਕੁਝ ਦਿਨਾਂ ਬਾਅਦ, ਤੁਹਾਡਾ ਮੋਬਾਈਲ ਨੰਬਰ ਆਧਾਰ ਕਾਰਡ ਨਾਲ ਲਿੰਕ ਹੋ ਜਾਵੇਗਾ। ਇਸ ਤੋਂ ਬਾਅਦ ਤੁਸੀਂ ਘਰ ਬੈਠੇ ਹੀ ਆਧਾਰ ਨਾਲ ਜੁੜੇ ਕਈ ਕੰਮ ਕਰ ਸਕੋਗੇ।