CBSE ਨੇ 10ਵੀਂ ਅਤੇ 12ਵੀਂ ਜਮਾਤ ਲਈ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਅਧਿਕਾਰਤ ਵੈੱਬਸਾਈਟ cbse.gov.in ‘ਤੇ ਜਾ ਕੇ CBSE ਡੇਟ ਸ਼ੀਟ 2025 ਦੇਖ ਸਕਦੇ ਹਨ। ਬੋਰਡ ਦੀਆਂ ਪ੍ਰੀਖਿਆਵਾਂ 15 ਫਰਵਰੀ ਨੂੰ ਸ਼ੁਰੂ ਹੋਣਗੀਆਂ, 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 18 ਮਾਰਚ ਨੂੰ ਸਮਾਪਤ ਹੋਣਗੀਆਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 4 ਅਪ੍ਰੈਲ ਤੱਕ ਚੱਲਣਗੀਆਂ।
ਇਸ ਦੇ ਨਾਲ ਹੀ ਵਿਦਿਆਰਥੀ ਬੋਰਡ ਪ੍ਰੀਖਿਆ ਦੇ ਸ਼ਡਿਊਲ ਦੇ ਜਾਰੀ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ, ਅਤੇ ਆਖਰਕਾਰ ਉਨ੍ਹਾਂ ਦੀ ਉਡੀਕ ਖਤਮ ਹੋ ਗਈ ਹੈ। ਹਰ ਸਾਲ, ਲੱਖਾਂ ਵਿਦਿਆਰਥੀ CBSE ਬੋਰਡ ਦੀਆਂ ਪ੍ਰੀਖਿਆਵਾਂ ‘ਚ ਹਿੱਸਾ ਲੈਂਦੇ ਹਨ।
10ਵੀਂ ਜਮਾਤ ਲਈ, ਪ੍ਰੀਖਿਆਵਾਂ ਅੰਗਰੇਜ਼ੀ ਦੇ ਪੇਪਰ ਨਾਲ ਸ਼ੁਰੂ ਹੋਣਗੀਆਂ ਅਤੇ 18 ਮਾਰਚ ਨੂੰ ਸੂਚਨਾ ਤਕਨਾਲੋਜੀ ਦੀ ਪ੍ਰੀਖਿਆ ਨਾਲ ਸਮਾਪਤ ਹੋਣਗੀਆਂ। 12ਵੀਂ ਜਮਾਤ ਵਿੱਚ, ਇਮਤਿਹਾਨ ਸਰੀਰਕ ਸਿੱਖਿਆ ਦੇ ਪੇਪਰ ਨਾਲ ਸ਼ੁਰੂ ਹੋਣਗੇ, ਅਤੇ 4 ਅਪ੍ਰੈਲ ਨੂੰ ਮਨੋਵਿਗਿਆਨ ਦੇ ਪੇਪਰ ਨਾਲ ਸਮਾਪਤ ਹੋਣਗੇ।
ਬੋਰਡ ਇਮਤਿਹਾਨ ਪਾਸ ਕਰਨ ਲਈ ਵਿਦਿਆਰਥੀਆਂ ਨੂੰ ਹਰੇਕ ਵਿਸ਼ੇ ਵਿੱਚ ਘੱਟੋ-ਘੱਟ 33% ਅੰਕ ਹਾਸਲ ਕਰਨੇ ਜ਼ਰੂਰੀ ਹਨ। 10ਵੀਂ ਜਮਾਤ ਦੀ ਪ੍ਰੀਖਿਆ ਕੁਝ ਪੇਪਰਾਂ ਨੂੰ ਛੱਡ ਕੇ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗੀ। ਇਸੇ ਤਰ੍ਹਾਂ 12ਵੀਂ ਦੀ ਪ੍ਰੀਖਿਆ ਵੀ ਕੁਝ ਪੇਪਰਾਂ ਨੂੰ ਛੱਡ ਕੇ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗੀ।