ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਸਮੇਂ ‘ਚ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ‘ਚ ਵਾਪਸੀ ਕਰ ਸਕਦੇ ਹਨ। ਕਰੀਬ 22 ਸਾਲ ਰਾਜਨੀਤੀ ਵਿੱਚ ਬਿਤਾਉਣ ਤੋਂ ਬਾਅਦ ਉਹ 2022 ਤੋਂ ਰਾਜਨੀਤਿਕ ਦ੍ਰਿਸ਼ ਤੋਂ ਗੈਰਹਾਜ਼ਰ ਹਨ।
ਇਸ ਦੇ ਨਾਲ ਹੀ ਜਿਵੇਂ ਹੀ IPL 2024 ਦੀ ਸ਼ੁਰੂਆਤ ਹੋਈ, ਨਵਜੋਤ ਸਿੰਘ ਸਿੱਧੂ ਨੇ ਇੱਕ ਕ੍ਰਿਕਟ ਕੁਮੈਂਟਰੀ ਵਜੋਂ ਟੈਲੀਵਿਜ਼ਨ ਵਿੱਚ ਵਾਪਸੀ ਕੀਤੀ ਅਤੇ ਜਿਕਰਯੋਗ, ਨਵਜੋਤ ਸਿੰਘ ਸਿੱਧੂ ਨੇ ਇਹ ਵੀ ਸੁਝਾਅ ਦਿੱਤਾ ਕਿ ਉਹ ਲਾਫਟਰ ਸ਼ੋਅ ਵਿੱਚ ਵਾਪਸ ਆ ਸਕਦਾ ਹੈ।
ਨਵਜੋਤ ਸਿੰਘ ਸਿੱਧੂ ਨੇ ਆਪਣੇ ਐਕਸ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਵੀਡੀਓ ਪੋਸਟ ਕੀਤੀ, ਜਿਸ ਵਿੱਚ ਕੈਪਸ਼ਨ ਦਿੱਤਾ ਗਿਆ “ਦਿ ਹੋਮ ਰਨ”। ਇੰਨਾ ਹੀ ਨਹੀਂ ਉਨ੍ਹਾਂ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਸ ‘ਤੇ ਲਿਖਿਆ ਹੈ, ਸਿੱਧੂ ਜੀ ਵਾਪਸ ਆ ਗਏ ਹਨ। ਕ੍ਰਿਕਟ ਕੁਮੈਂਟਰੀ ‘ਚ ਕੰਮ ਕਰਨ ਤੋਂ ਬਾਅਦ, ਸਿੱਧੂ ਕਾਮੇਡੀ ਸ਼ੋਅ ਵਿੱਚ ਵਾਪਸ ਆਉਣ ਦੀ ਯੋਜਨਾ ਬਣਾ ਰਿਹਾ ਹੈ।