Newzealand ਨੇ 3 ਮੈਚਾਂ ਦੀ ਸੀਰੀਜ਼ ਦੇ ਦੂਜੇ ਟੈਸਟ ਮੈਚ ‘ਚ ਭਾਰਤ ਨੂੰ 113 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਪੁਨੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ Newzealand ਨੇ ਆਪਣੀ ਦੂਜੀ ਪਾਰੀ ਵਿੱਚ 255 ਦੌੜਾਂ ਬਣਾ ਕੇ ਭਾਰਤ ਨੂੰ ਜਿੱਤ ਲਈ 359 ਦੌੜਾਂ ਦਾ ਟੀਚਾ ਦਿੱਤਾ।
ਭਾਰਤੀ ਬੱਲੇਬਾਜ਼ਾਂ ਨੂੰ ਇਕ ਵਾਰ ਫਿਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਸਿਰਫ ਯਸ਼ਸਵੀ ਜੈਸਵਾਲ ਨੇ ਵਧੀਆ ਪ੍ਰਦਰਸ਼ਨ ਕੀਤਾ। 359 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਆਲ ਆਊਟ ਹੋਣ ਤੋਂ ਪਹਿਲਾਂ ਸਿਰਫ਼ 245 ਦੌੜਾਂ ਹੀ ਬਣਾ ਸਕੀ। ਜਡੇਜਾ ਨੇ ਸਭ ਤੋਂ ਵੱਧ 42 ਦੌੜਾਂ ਬਣਾਈਆਂ।
ਭਾਰਤ ਦੀ ਦੂਜੀ ਪਾਰੀ ‘ਚ ਯਸ਼ਸਵੀ ਜੈਸਵਾਲ ਨੇ 77 ਦੌੜਾਂ ਬਣਾਈਆਂ, ਜਦਕਿ ਸਿਰਫ਼ ਰਵਿੰਦਰ ਜਡੇਜਾ ਹੀ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਵਿੱਚ ਕਾਮਯਾਬ ਰਹੇ। ਰੋਹਿਤ ਸ਼ਰਮਾ (8) ਅਤੇ ਵਿਰਾਟ ਕੋਹਲੀ (17) ਇਕ ਵਾਰ ਫਿਰ ਸੰਘਰਸ਼ ਕਰਦੇ ਹੋਏ, ਲਗਾਤਾਰ ਦੂਜੀ ਪਾਰੀ ਵਿਚ ਮਹੱਤਵਪੂਰਨ ਪ੍ਰਭਾਵ ਬਣਾਉਣ ਵਿਚ ਅਸਫਲ ਰਹੇ।
ਸ਼ੁਭਮਨ ਗਿੱਲ ਨੇ 23 ਦੌੜਾਂ ਜੋੜੀਆਂ ਅਤੇ ਰਿਸ਼ਭ ਪੰਤ ਰਨ ਆਊਟ ਹੋ ਗਏ। ਪਹਿਲੇ ਟੈਸਟ ‘ਚ ਸ਼ਾਨਦਾਰ ਸੈਂਕੜਾ ਲਗਾਉਣ ਵਾਲਾ ਸਰਫਰਾਜ਼ ਖਾਨ ਪਹਿਲੀ ਪਾਰੀ ‘ਚ 11 ਦੌੜਾਂ ਦਾ ਯੋਗਦਾਨ ਦੇਣ ਤੋਂ ਬਾਅਦ ਇਸ ਵਾਰ ਸਿਰਫ 9 ਦੌੜਾਂ ‘ਤੇ ਆਊਟ ਹੋ ਗਿਆ। ਵਾਸ਼ਿੰਗਟਨ ਸੁੰਦਰ ਨੇ ਆਊਟ ਹੋਣ ਤੋਂ ਪਹਿਲਾਂ 21 ਦੌੜਾਂ ਬਣਾਈਆਂ।
ਇਸ ਤੋਂ ਇਲਾਵਾ Newzealand ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 259 ਦੌੜਾਂ ਬਣਾਈਆਂ। ਜਵਾਬ ‘ਚ ਭਾਰਤ ਆਪਣੀ ਪਹਿਲੀ ਪਾਰੀ ਵਿੱਚ ਸਿਰਫ਼ 156 ਦੌੜਾਂ ਹੀ ਬਣਾ ਸਕਿਆ। 103 ਦੌੜਾਂ ਦੀ ਬੜ੍ਹਤ ਨਾਲ Newzealand ਨੇ ਫਿਰ ਆਪਣੀ ਦੂਜੀ ਪਾਰੀ ਵਿੱਚ 255 ਦੌੜਾਂ ਬਣਾ ਕੇ ਭਾਰਤ ਨੂੰ 359 ਦੌੜਾਂ ਦਾ ਟੀਚਾ ਦਿੱਤਾ।