ਪੰਜਾਬ ਵਿੱਚ ਹੋ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਅੱਜ ਪੰਜਾਬ ਸਰਕਾਰ ‘ਸੜਕ ਸੁਰੱਖਿਆ ਫੋਰਸ’ ਸ਼ੁਰੂ ਕਰਨ ਜਾ ਰਹੀ ਹੈ। ਸੜਕ ਸੁਰੱਖਿਆ ਫੋਰਸ ਦੇ ਜਵਾਨ ਹਰ ਸਮੇਂ ਪੰਜਾਬ ਦੀਆਂ ਸੜਕਾਂ ‘ਤੇ ਮੌਜੂਦ ਰਹਿਣਗੇ। ਇਹ ਸੁਰੱਖਿਆ ਫੋਰਸ ਹਰ 30 ਕਿਲੋਮੀਟਰ ਉਤੇ ਤੈਨਾਤ ਹੋਵੇਗੀ।
ਅੱਜ ਜਲੰਧਰ ਦੇ PAP ਵਿਖੇ ਇੱਕ ਸਮਾਗਮ ਹੋਵੇਗਾ ਜਿੱਥੇ ਪੰਜਾਬ ਦੇ CM ਮਾਨ ਪੀਏਪੀ ਗਰਾਊਂਡ ਵਿੱਚ ਪਹੁੰਚਣਗੇ। ਇਸ ਸਮਾਗਮ ਵਿੱਚ ਟੋਯੋਟਾ ਦੀ ਟਾਪ ਕਲਾਸ 144 ਹਾਈਟੈਕ ਗੱਡੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੰਜਾਬ ਪੁਲਿਸ ਵੀ ਹੁਣ ਹਾਈਟੈਕ ਹੋ ਗਈ ਹੈ, ਸੜਕ ਸੁਰੱਖਿਆ ਫੋਰਸ ‘ਚ 5000 ਪੁਲਿਸ ਮੁਲਜ਼ਮ ਸੜਕ ‘ਤੇ ਲੋਕਾਂ ਦੀ ਸੁਰੱਖਿਆ ਕਰਨਗੇ। ਇਹ ਫੋਰਸ ਦੇਸ਼ ਦੀ ਸੱਭ ਤੋਂ ਹਾਈਟੈਕ ਫੋਰਸ ਵਜੋਂ ਜਾਣੀ ਜਾਵੇਗੀ।
ਇਸ ਸੰਬੰਧੀ ਜਾਣਕਾਰੀ ਖੁਦ CM ਮਾਨ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ। ਉਹਨਾਂ ਨੇ ਲਿਖਿਆ ਕਿ ਅੱਜ ਦਾ ਦਿਨ ਪੰਜਾਬ ਦੇ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋਵੇਗਾ। ਅੱਜ ਅਸੀਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੜਕ ਸੁਰੱਖਿਆ ਫੋਰਸ ਸ਼ੁਰੂ ਕਰਨ ਜਾ ਰਹੇ ਹਾਂ।
ਇਸ ਤੋਂ ਇਲਾਵਾ, ਦੇਸ਼ ਵਿੱਚ ਸੜਕ ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧਕ ਲਈ ਸਮਰਪਿਤ ਇਹ ਪਹਿਲੀ ਫੋਰਸ ਹੋਵੇਗੀ ਜਿਸ ‘ਚ 144 ਹਾਈਟੈਕ ਗੱਡੀਆਂ ਤੇ 5,000 ਮੁਲਾਜ਼ਮ ਲੋਕਾਂ ਦੀ ਸੁਰੱਖਿਆ ਕਰਨਗੇ। ਇਸ ਦੇ ਨਾਲ ਹੀ ਦੇਸ਼ ਦੀ ਕਿਸੇ ਵੀ ਪੁਲਿਸ ਕੋਲ ਇੰਨੀਆਂ ਹਾਈਟੈਕ ਗੱਡੀਆਂ ਨਹੀਂ ਹਨ ਜੋ SSF ਕੋਲ ਹਨ।