ਦਿੱਲੀ ਦੇ ਨਵੇਂ ਨਿਯੁਕਤ CM ਆਤਿਸ਼ੀ ਨੇ ਸੋਮਵਾਰ ਨੂੰ PM ਨਰਿੰਦਰ ਮੋਦੀ ਨਾਲ ਸ਼ਿਸ਼ਟਾਚਾਰਕ ਮੁਲਾਕਾਤ ਕੀਤੀ। PM ਨੇ ਐਕਸ ‘ਤੇ ਤਸਵੀਰ ਸ਼ੇਅਰ ਕਰ ਕੇ ਇਹ ਜਾਣਕਾਰੀ ਦਿੱਤੀ। CM ਬਣਨ ਤੋਂ ਬਾਅਦ ਆਤਿਸ਼ੀ ਦੀ PM ਮੋਦੀ ਨਾਲ ਇਹ ਪਹਿਲੀ ਮੁਲਾਕਾਤ ਹੈ। AAP ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਆਤਿਸ਼ੀ 21 ਸਤੰਬਰ ਨੂੰ ਦਿੱਲੀ ਦੇ CM ਬਣੇ ਸਨ।
ਸੁਸ਼ਮਾ ਸਵਰਾਜ ਅਤੇ ਸ਼ੀਲਾ ਦੀਕਸ਼ਿਤ ਤੋਂ ਬਾਅਦ ਆਤਿਸ਼ੀ ਦਿੱਲੀ ਦੀ ਤੀਜੀ ਮਹਿਲਾ CM ਹੈ। ਦਿੱਲੀ ਵਿਧਾਨ ਸਭਾ ਚੋਣਾਂ ਫਰਵਰੀ 2025 ਲਈ ਤੈਅ ਹਨ, ਜਿਸ ਦੌਰਾਨ ਆਤਿਸ਼ੀ ਮੁੱਖ ਮੰਤਰੀ ਵਜੋਂ ਸੇਵਾ ਕਰਦੇ ਰਹਿਣਗੇ। ਆਤਿਸ਼ੀ ਦੀ PM ਮੋਦੀ ਨਾਲ ਗੱਲਬਾਤ CM ਨਿਵਾਸ ਅਲਾਟਮੈਂਟ ਨੂੰ ਲੈ ਕੇ ਦਿੱਲੀ ਵਿੱਚ ਸੱਤਾਧਾਰੀ AAP ਅਤੇ LG ਵੀਕੇ ਸਕਸੈਨਾ ਦਰਮਿਆਨ ਚੱਲ ਰਹੇ ਤਣਾਅ ਦੇ ਦੌਰਾਨ ਹੋਈ ਹੈ।
LG ਸਕੱਤਰੇਤ ਨੇ 6 ਫਲੈਗ ਸਟਾਫ ਰੋਡ ‘ਤੇ ਸਥਿਤ ਬੰਗਲੇ ਨੂੰ ਗੈਰ-ਕਾਨੂੰਨੀ ਕਿਹਾ ਹੈ, ਜਦਕਿ ‘AAP’ ਨੇ ਕਿਹਾ ਹੈ ਕਿ ਇਹ ਟਿੱਪਣੀ ਜਵਾਬ ਦੇਣ ਯੋਗ ਨਹੀਂ ਹੈ। ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਨਿਵਾਸ ਤੋਂ ਚਲੇ ਜਾਣ ਤੋਂ ਬਾਅਦ, ਇਸ ਦੀ ਵੰਡ ਨੂੰ ਲੈ ਕੇ ਤਣਾਅ ਵਧ ਗਿਆ ਹੈ।
ਜ਼ਿਕਰਯੋਗ ਹੈ ਕਿ ਕੇਜਰੀਵਾਲ ਵੱਲੋਂ ਇਮਾਰਤ ਖਾਲੀ ਕਰਨ ਤੋਂ ਬਾਅਦ ਆਤਿਸ਼ੀ ਅੰਦਰ ਚਲੇ ਗਏ ਸਨ। ਪੀਡਬਲਯੂਡੀ ਨੇ ਬੰਗਲਾ ਸੀਲ ਕਰ ਦਿੱਤਾ ਅਤੇ ਦੋ ਦਿਨਾਂ ਬਾਅਦ ਪੀਡਬਲਯੂਡੀ ਵੱਲੋਂ ਆਤਿਸ਼ੀ ਨੂੰ ਬੰਗਲਾ ਅਲਾਟ ਕਰ ਦਿੱਤਾ ਗਿਆ। ਇਸ ਤੋਂ ਬਾਅਦ ਆਤਿਸ਼ੀ ਫਿਰ ਜਨਰਲ ਪੂਲ 6 ਫਲੈਗ ਸਟਾਫ ਰੋਡ ਬੰਗਲੇ ‘ਚ ਸ਼ਿਫਟ ਹੋ ਗਈ।