Padam Shri Ratan Tata ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੰਸਦ ਮੈਂਬਰ Gurjeet Singh Aujla ਨੇ ਕਿਹਾ ਕਿ ਉਨ੍ਹਾਂ ਦਾ ਦੇਹਾਂਤ ਸਮੁੱਚੇ ਭਾਰਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹ ਹਰ ਵਰਗ ਲਈ ਪ੍ਰੇਰਨਾ ਸਰੋਤ ਸਨ। Gurjeet Singh Aujla ਨੇ ਕਿਹਾ ਕਿ ਪਦਮ ਭੂਸ਼ਣ ਸਤਿਕਾਰਯੋਗ ਰਤਨ ਟਾਟਾ ਜੀ ਦੇ ਦੇਹਾਂਤ ਦੀ ਖ਼ਬਰ ਬਹੁਤ ਹੀ ਦੁਖਦਾਈ ਹੈ।
ਜ਼ਿਕਰਯੋਗ Ratan Tata ਦੀ ਨਿਮਰਤਾ, ਦੂਰਅੰਦੇਸ਼ੀ ਅਤੇ ਅਗਵਾਈ ਨੇ ਦੇਸ਼ ਨੂੰ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਦਾ ਦੇਹਾਂਤ ਨਾ ਸਿਰਫ਼ ਉਦਯੋਗ ਲਈ ਸਗੋਂ ਪੂਰੇ ਦੇਸ਼ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨੂੰ ਨਿਮਰਤਾ ਸਹਿਤ ਸ਼ਰਧਾਂਜਲੀ ਭੇਟ ਕਰਦਾ ਹੈ। ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਉਹਨਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਬਲ ਬਖਸ਼ੇ।
MP Gurjeet Singh Aujla ਨੇ ਕਿਹਾ ਕਿ Ratan Tata ਨੇ ਆਪਣਾ ਪੂਰਾ ਜੀਵਨ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਸੀ। ਗਰੀਬਾਂ ਦੀ ਸਹਾਇਤਾ ਲਈ ਜਿੱਥੇ ਕੋਈ ਨਹੀਂ ਸੀ ਉੱਥੇ ਰਤਨ ਟਾਟਾ ਹਾਜ਼ਰ ਸਨ। ਸਾਂਸਦ Aujla ਨੇ ਕਿਹਾ ਕਿ Ratan Tata ਸਿਰਫ਼ ਇੱਕ ਨਾਮ ਨਹੀਂ ਸਨ, ਉਹ ਖ਼ੁਦ ਇੱਕ ਸਮਾਜ ਸਨ ਜੋ ਦੂਜਿਆਂ ਨੂੰ ਸਹੀ ਰਸਤਾ ਦਿਖਾਉਂਦੇ ਸਨ।
ਇਸ ਤੋਂ ਇਲਾਵਾ Ratan Tata ਦੀ ਦਰਿਆਦਿਲੀ ਅਤੇ ਸ਼ਖ਼ਸੀਅਤ ਦੀ ਨਾ ਸਿਰਫ਼ ਦੇਸ਼ ਦੇ ਲੋਕਾਂ ਨੇ ਪ੍ਰਸ਼ੰਸਾ ਕੀਤੀ ਬਲਕਿ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਵੀ ਬਹੁਤ ਨਾਮਣਾ ਖੱਟਿਆ। MP Gurjeet Singh Aujla ਨੇ ਕਿਹਾ ਕਿ ਉਹ ਅਜਿਹੀ ਮਹਾਨ ਸ਼ਖਸੀਅਤ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦੇ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਹਿੰਦੇ ਹਨ।