ਸੰਸਦ ਮੈਂਬਰ Gurjeet Singh Aujla ਨੇ ਅੰਮ੍ਰਿਤਸਰ ਵਾਸੀ ਅਤੇ ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਖਿਡਾਰੀ ਅਭਿਸ਼ੇਕ ਸ਼ਰਮਾ ਨੂੰ T-20 ਵਿੱਚ ਓਪਨਰ ਵਜੋਂ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ। Aujla ਨੇ ਕਿਹਾ ਕਿ ਅਜਿਹੇ ਨੌਜਵਾਨ ਹਰ ਕਿਸੇ ਲਈ ਪ੍ਰੇਰਨਾ ਸਰੋਤ ਹੁੰਦੇ ਹਨ।
Gurjeet Singh Aujla ਨੇ ਕਿਹਾ ਕਿ ਅਭਿਸ਼ੇਕ ਸ਼ਰਮਾ ਨੂੰ ਬੰਗਲਾਦੇਸ਼ ਸੀਰੀਜ਼ ਵਿੱਚ ਟੀ-20 ਟੀਮ ਵਿੱਚ ਔਪਨਰ ਬੱਲੇਬਾਜ਼ ਵਜੋਂ ਚੁਣਿਆ ਗਿਆ ਹੈ, ਜਿਸ ਕਾਰਨ ਉਸ ਨੇ ਨਾ ਸਿਰਫ਼ ਆਪਣੇ ਸ਼ਹਿਰ ਦਾ ਸਗੋਂ ਪੂਰੇ ਦੇਸ਼ ਦਾ ਮਾਣ ਵਧਾਇਆ ਹੈ।
ਇਸ ਦੇ ਨਾਲ ਹੀ MP Gurjeet Singh Aujla ਨੇ ਕਿਹਾ ਕਿ ਜਦੋਂ ਗੁਰੂ ਨਗਰੀ ਦੇ ਬੱਚੇ ਦੇਸ਼-ਵਿਦੇਸ਼ ਵਿੱਚ ਨਾਮਣਾ ਖੱਟਦੇ ਹਨ ਤਾਂ ਮਾਪਿਆਂ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਸ਼ਹਿਰ ਦੇ ਹੋਰ ਨੌਜਵਾਨਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ।
ਜ਼ਿਕਰਯੋਗ, MP Gurjeet Singh Aujla ਨੇ ਕਿਹਾ ਕਿ ਅਭਿਸ਼ੇਕ ਨੇ ਆਈਪੀਐਲ 2024 ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਆਪਣਾ ਮੁਕਾਮ ਹਾਸਲ ਕੀਤਾ ਹੈ। ਅਭਿਸ਼ੇਕ ਇਸ ਸੀਜ਼ਨ ਦੇ ਸਭ ਤੋਂ ਪ੍ਰਭਾਵਸ਼ਾਲੀ ਨੌਜਵਾਨ ਖਿਡਾਰੀਆਂ ਵਿੱਚੋਂ ਇੱਕ ਰਹੇ ਹਨ।
ਇਸ ਤੋਂ ਇਲਾਵਾ Aujla ਨੇ ਅਭਿਸ਼ੇਕ ਅਤੇ ਉਸ ਦੇ ਮਾਤਾ-ਪਿਤਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਹ ਹਮੇਸ਼ਾ ਇਹੀ ਕਾਮਨਾ ਕਰਦੇ ਹਨ ਕਿ ਅਭਿਸ਼ੇਕ ਵੱਡੀਆਂ ਬੁਲੰਦੀਆਂ ਨੂੰ ਛੂਹਣ ਅਤੇ ਦੇਸ਼-ਵਿਦੇਸ਼ ਵਿੱਚ ਅੰਮ੍ਰਿਤਸਰ ਦਾ ਨਾਂ ਉੱਚਾ ਕਰੇ। Aujla ਨੇ ਕਿਹਾ ਕਿ ਹੋਰਨਾਂ ਨੌਜਵਾਨਾਂ ਨੂੰ ਵੀ ਅਭਿਸ਼ੇਕ ਤੋਂ ਪ੍ਰੇਰਨਾ ਲੈ ਕੇ ਖੇਡਾਂ ਵਿੱਚ ਸੁਨਹਿਰਾ ਭਵਿੱਖ ਦੇਖਣਾ ਚਾਹੀਦਾ ਹੈ।