Panchayat Elections: ਪਿੰਡ ਵੜਿੰਗ ‘ਚ ਔਰਤਾਂ ਨੂੰ ਵੋਟ ਦੇਣ ‘ਤੇ ਮਿਲਣਗੇ 1 ਸੂਟ ਤੇ 1100 ਰੁਪਏ

ਪੰਜਾਬ ਵਿੱਚ ਇਸ ਸਮੇਂ ਪੰਚਾਇਤੀ ਚੋਣਾਂ ਦਾ ਦੌਰ ਚੱਲ ਰਿਹਾ ਹੈ, ਜਿਸ ਵਿੱਚ ਹਰੇਕ ਪਿੰਡ ਵਿੱਚ ਉਮੀਦਵਾਰ ਜ਼ੋਰਦਾਰ ਮੁਕਾਬਲਾ ਕਰ ਰਹੇ ਹਨ। ਅਜਿਹੇ ਹੀ ਇੱਕ ਉਮੀਦਵਾਰ ਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ, ਜਿਸ ਵਿੱਚ ਵੋਟਾਂ ਖਿੱਚਣ ਲਈ ਇੱਕ ਅਨੋਖਾ ਪ੍ਰਸਤਾਵ ਦਿਖਾਇਆ ਗਿਆ ਹੈ।

ਜ਼ਿਕਰਯੋਗ, ਇਹ ਤਸਵੀਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਵਿੱਚ ਸਰਪੰਚ ਦੀ ਚੋਣ ਲਈ ਉਮੀਦਵਾਰ ਹਰਜੀਤ ਸਿੰਘ ਮੰਗਾ ਨੂੰ ਦਰਸਾਉਂਦੀ ਹੈ। ਹਰਜੀਤ ਸਿੰਘ ਮੰਗਾ ਆਪਣੇ ਵੋਟਰਾਂ ਨੂੰ ਇੱਕ ਵਿਲੱਖਣ ਅਪੀਲ ਕਰ ਰਿਹਾ ਹੈ, ਖਾਸ ਤੌਰ ‘ਤੇ ਔਰਤਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ।

ਜੇਕਰ ਔਰਤਾਂ ਹਰਜੀਤ ਸਿੰਘ ਮੰਗਾ ਨੂੰ ਵੋਟ ਦੇਣ ਤਾਂ ਉਨ੍ਹਾਂ ਨੂੰ ਇੱਕ ਸੂਟ ਅਤੇ 1,100 ਰੁਪਏ ਦਿੱਤਾ ਜਾਣਗੇ। ਇਸ ਦੇ ਨਾਲ ਹੀ ਉਸਨੇ ਪਿੰਡ ਦੇ ਸਕੂਲ ਜਾਣ ਵਾਲੇ ਬੱਚਿਆਂ ਲਈ ਆਟੋ ਦੀ ਸਹੂਲਤ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ, ਨਹਿਰ ਦੇ ਕੰਢੇ ਰਹਿਣ ਵਾਲੇ ਵਸਨੀਕਾਂ ਨੂੰ 20 ਕਿੱਲੇ ਦਿੱਤੀ ਜਾਏਗੀ।

 

Leave a Reply

Your email address will not be published. Required fields are marked *