ਭੋਜਨ ਪਰੋਸਣਾ ਵੀ ਕਿਸੇ ਕਲਾ ਤੋਂ ਘੱਟ ਨਹੀਂ, ਕਲਾ ਦਾ ਗਿਆਨ ਹਰ ਔਰਤ ਲਈ ਹੈ ਜ਼ਰੂਰੀ

ਚਾਹੇ ਤੁਸੀਂ ਖਾਣਾ ਕਿੰਨਾ ਵੀ ਵਧੀਆ ਕਿਉਂ ਨਾ ਬਣਾ ਲਓ ਪਰ ਤੁਹਾਨੂੰ ਖਾਣਾ ਪਰੋਸਣ ਦੀ ਕਲਾ ਦਾ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਸਲਾਦ ਨੂੰ ਬੇਢੰਗੇ ਢੰਗ ਨਾਲ ਪੇਸ਼ ਕਰੋਗੇ ਤਾਂ ਇਹ ਦੇਖਣ ਵਾਲੇ ਦੇ ਮਨ ‘ਤੇ ਬੁਰਾ ਪ੍ਰਭਾਵ ਪਾਵੇਗਾ।

ਖਾਣਾ ਪਰੋਸਣਾ ਵੀ ਇਕ ਕਲਾ ਹੈ। ਇਹ ਕਲਾ ਔਰਤਾਂ ਨੂੰ ਪਤਾ ਹੋਣੀ ਬੇਹੱਦ ਜ਼ਰੂਰੀ ਹੈ, ਇਹ ਕੁਝ ਖ਼ਾਸ ਗੱਲਾਂ ਨੇ ਖਾਣਾ ਪਰੋਸਣ ਬਾਰੇ ਜਿਵੇਂ ਕਿ

1. ਭਾਂਡਿਆਂ ਨੂੰ ਧੋ ਕੇ ਤਿਆਰ ਰੱਖੋ

ਸਭ ਤੋਂ ਪਹਿਲਾਂ ਖਾਣਾ ਖਾਣ ਲਈ ਭਾਂਡਿਆਂ ਨੂੰ ਧੋ ਕੇ ਪੂੰਝ ਕੇ ਪਹਿਲਾਂ ਤੋਂ ਹੀ ਤਿਆਰ ਰੱਖੋ। ਇਹ ਨਾ ਹੋਵੇ ਕਿ ਤਹਾਨੂੰ ਖਾਣਾ ਪਰੋਸਣ ਸਮੇਂ ਕੋਈ ਭਾਂਡਾ ਲੱਭਣਾ ਜਾਂ ਧੋਣਾ ਪਵੇ।

2. ਸਲਾਦ ਨੂੰ ਸੁੰਦਰ ਢੰਗ ਨਾਲ ਸਜਾਓ

ਸਲਾਦ ਨੂੰ ਸੁੰਦਰ ਢੰਗ ਨਾਲ ਪਲੇਟ ਵਿੱਚ ਸਜਾਓ ਕਿ ਸਭ ਸਬਜ਼ੀਆਂ ਜਾਂ ਫਲ ਇਕ ਦੂਜੇ ਦੇ ਉੱਪਰ ਹੇਠਾਂ ਨਾ ਆਵੇ। ਖਾਣਾ ਪਰੋਸਣ ਸਮੇਂ ਇਹ ਜ਼ਰੂਰ ਦੇਖ ਲਓ ਕਿ ਕਿਤੇ ਖਾਣਾ ਠੰਢਾ ਤਾਂ ਨਹੀਂ।

3. ਮੇਜ਼ ‘ਤੇ ਜ਼ਰੂਰੀ ਚੀਜ਼ਾਂ ਪਹਿਲਾਂ ਰੱਖੋ 

ਮੇਜ਼ ‘ਤੇ ਜ਼ਰੂਰੀ ਚੀਜ਼ਾਂ ਜਿਵੇਂ ਪਾਣੀ ਦਾ ਜਗ, ਅਚਾਰ ਦੀ ਸ਼ੀਸ਼ੀ, ਨਮਕ-ਮਿਰਚ, ਚਮਚ, ਕਾਂਟੇ, ਛੁਰੀਆਂ ਆਦਿ ਪਹਿਲਾਂ ਤੋਂ ਹੀ ਰੱਖ ਦਿਓ।

4. ਕਿਸੇ ਕੋਲ ਕੋਈ ਚੀਜ਼ ਤੇ ਨਹੀ ਖ਼ਤਮ ਹੋਗੀ 

ਜਦੋਂ ਮਹਿਮਾਨ ਖਾ ਰਹੇ ਹੋਣ ਤਾਂ ਇਹ ਧਿਆਨ ਰੱਖੋ ਕਿ ਕਿਸੇ ਵਿਅਕਤੀ ਦੇ ਕੋਲ ਕੋਈ ਚੀਜ਼ ਤਾ ਨਹੀਂ ਖ਼ਤਮ ਹੋ ਗਈ ਅਤੇ ਖ਼ੁਦ ਹੀ ਉਹ ਚੀਜ਼ ਉਸ ਨੂੰ ਦਿਓ। ਸੰਭਵ ਹੋ ਸਕੇ ਤਾਂ ਖ਼ੁਦ ਵੀ ਉਨ੍ਹਾਂ ਦੇ ਨਾਲ ਖਾਣਾ ਖਾਣ ਬੈਠੋ।

5. ਭਾਂਡੇ ਇਕੋ ਜਿਹੇ ਹੋਣ

ਖਾਣਾ ਪਰੋਸਣ ਸਮੇਂ ਇਹ ਹਮੇਸ਼ਾ ਧਿਆਨ ਰੱਖੋ ਕਿ ਸਭ ਭਾਂਡੇ ਇਕੋ ਜਿਹੇ ਹੋਣ, ਇਹ ਨਾ ਹੋਵੇ ਕਿ ਕੋਈ ਭਾਂਡਾ ਕੱਚ ਦਾ ਹੋਵੇ ਤੇ ਕੋਈ ਸਟੀਲ ਦਾ। ਇਸ ਨਾਲ ਖਾਣੇ ਦੀ ਸ਼ੋਭਾ ਘਟ ਜਾਂਦੀ ਹੈ।

6. ਖ਼ੁਸ਼ ਹੋ ਕੇ ਖਾਣਾ ਪਰੋਸੋ

ਖ਼ੁਸ਼ ਹੋ ਕੇ ਖਾਣਾ ਪਰੋਸੋ ਤੇ ਮਹਿਮਾਨਾਂ ਨੂੰ ਪਿਆਰ ਨਾਲ ਖਾਣ ਲਈ ਵੀ ਕਹਿੰਦੇ ਰਹੋ। ਇਸ ਨਾਲ ਮਹਿਮਾਨਾਂ ਦਾ ਚੰਗਾ ਪ੍ਰਭਾਵ ਪਵੇਗਾ।

Leave a Reply

Your email address will not be published. Required fields are marked *