ਅੰਮ੍ਰਿਤਸਰ ਦਿਹਾਤੀ ਵਿੱਚੋ ਨਸ਼ਾ ਖਤਮ ਕਰਨ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਜੀਰ ਟੋਲਰੈਂਸ ਦੀ ਨੀਤੀ ਅਪਣਾਉਣ ਦੀਆ ਹਦਾਇਤਾਂ ਜਾਰੀ ਕੀਤੀਆ ਹਨ। ਮੁੱਖ ਅਫਸਰ ਥਾਣਾ ਲੋਪੋਕੇ ਨੂੰ ਗੁਪਤ ਸੂਚਨਾ ਮਿਲੀ ਕਿ ਸਿਕੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਆਪਣੀ ਪਤਨੀ ਅਮਰਜੋਤ ਕੌਰ ਨਾਲ ਮਿਲ ਕੇ ਪਾਕਿਸਤਾਨ ਤੋਂ ਸਮੱਗਲਰਾ ਪਾਸੋ ਹੈਰੋਇਨ ਮੰਗਵਾ ਕੇ ਅੱਗੇ ਸਪਲਾਈ ਕਰਦਾ ਹੈ। ਇਹਨਾ ਨੇ ਭਾਰਤ/ਪਾਕਿਸਤਾਨ ਬਾਰਡਰ ‘ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਜਾਣ ਲਈ BSF ਪਾਸੋਂ ਫੈਸਿੰਗ ਫੈਮਿਲੀ ਗੇਟ ਪਾਸ ਵੀ ਜਾਰੀ ਕਰਵਾਇਆ ਹੈ।
ਇਸ ਸਬੰਧੀ ਮੁੱਖ ਅਫਸਰ ਵੱਲੋਂ ਤੁਰੰਤ ਕਾਰਵਾਈ ਕਰਦਿਆ ਰੇਡ ਪਾਰਟੀ ਨਾਲ ਲੈ ਕੇ ਉਕਤ ਸਿਕੰਦਰ ਸਿੰਘ ਦੇ ਘਰ ਪਿੰਡ ਮੁਲੇਕੋਟ ਰੇਡ ਕੀਤੀ, ਘਰ ‘ਚ ਇੱਕ ਔਰਤ ਮਿਲੀ ਜਿਸ ਦਾ ਨਾਮ ਅਮਰਜੋਤ ਕੌਰ ਪਤਨੀ ਸਿਕੰਦਰ ਸਿੰਘ ਹੈ। ਇਸ ਦੌਰਾਨ ਘਰ ਦੀ ਤਲਾਸ਼ੀ ਲੈਣ ਤੇ ਉਹਨਾ ਦੇ ਘਰ ‘ਚੋਂ 500 ਗ੍ਰਾਮ ਹੈਰੋਇਨ, 1 ਪਿਸਟਲ 30 ਬੋਰ ਸਮੇਤ 06 ਜਿੰਦਾ ਰੌਂਦ ਅਤੇ 1,51,000/- ਰੁਪਏ ਡਰੱਗ ਮਨੀ ਬ੍ਰਾਮਦ ਹੋਈ ਹੈ।
ਇਸ ਦੇ ਨਾਲ ਹੀ ਅਮਰਜੋਤ ਕੌਰ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਅਮਰਜੋਤ ਅਤੇ ਉਸਦੇ ਪਤੀ ਸਿਕੰਦਰ ਸਿੰਘ ਖਿਲਾਫ਼ ਮੁਕੱਦਮਾ ਨੁੰ. 29 ਮਿਤੀ 18.02.2024 ਜੁਰਮ 21-27 (a)-29-25/61/85 NDPS ACT ਤਹਿਤ ਥਾਣਾ ਲੋਪੋਕੇ ਵਿਖੇ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਦੋਸ਼ੀ ਅਮਰਜੋਤ ਕੌਰ ਕੋਲੋ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਉਸਦੇ ਪਤੀ ਸਿਕੰਦਰ ਸਿੰਘ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।