ਉੱਤਰੀ ਭਾਰਤ ਦੀ ਪਹਿਲੀ 3D ਪ੍ਰਿੰਟਿੰਗ ਅਤੇ ਵਰਚੁਅਲ ਰਿਐਲਿਟੀ ਤਕਨਾਲੋਜੀ ਦੀ ਸ਼ੁਰੂਆਤ

ਉੱਤਰੀ ਭਾਰਤ ਦੀ ਪਹਿਲੀ 3D ਪ੍ਰਿੰਟਿੰਗ ਅਤੇ ਵਰਚੁਅਲ ਰਿਐਲਿਟੀ ਤਕਨਾਲੋਜੀ ਦੀ ਸ਼ੁਰੂਆਤ

ਅਮਨਦੀਪ ਹਸਪਤਾਲਾਂ ਨੇ ਉਜਾਲਾ ਸਿਗਨਸ ਨਾਲ ਸਾਂਝੇਦਾਰੀ ਵਿੱਚ ਉੱਤਰੀ ਭਾਰਤ ਦੀ ਪਹਿਲੀ 3D ਪ੍ਰਿੰਟਿੰਗ ਅਤੇ ਵਰਚੁਅਲ ਰਿਐਲਿਟੀ ਤਕਨਾਲੋਜੀ ਦੀ ਸ਼ੁਰੂਆਤ ਕੀਤੀ

ਅਮਨਦੀਪ ਹਸਪਤਾਲ ਨੇ ਉਜਾਲਾ ਸਿਗਨਸ ਦੇ ਨਾਲ ਮਿਲ ਕੇ ਉੱਤਰੀ ਭਾਰਤ ਦੀ ਪਹਿਲੀ ਹਸਪਤਾਲ ਸਥਾਪਿਤ 3D ਪ੍ਰਿੰਟਿੰਗ ਅਤੇ ਵਰਚੁਅਲ ਰਿਐਲਿਟੀ ਤਕਨਾਲੋਜੀ ਦੀ ਸ਼ੁਰੂਆਤ ਕੀਤੀ ।ਇਹ ਮਰੀਜ਼ਾਂ ਨਾਲ ਸਬੰਧਤ ਇਕ ਇਤਹਾਸਿਕ ਅਗਾਂਹ ਵਾਧੂ ਕਦਮ ਹੈ ਜੋ ਕਿ ਮੈਡੀਕਲ ਤਕਨੀਕ ਵਿਚ ਇਕ ਵੱਡਾ ਕਦਮ ਹੈ ।ਇਹ ਨਵੀਂ ਸਹੂਲਤ ਅੰਮ੍ਰਿਤਸਰ ਦੇ ਆਲੇ ਦੁਆਲੇ ਇਲਾਕਿਆਂ ਵਿਚ ਅਤਿ ਆਧੁਨਿਕ ਸਰਜੀਕਲ ਯੋਜਨੀਬੰਦੀ ਅਤੇ ਅਨੁਕੂਲਿਤ ਇਲਾਜ ਹੱਲ ਲਈ ਬਹੁਤ ਲਾਭਦਾਇਕ ਸਿੱਧ ਹੋਵੇਗੀ ।ਡਾ. ਅਭਿਜਾਤ ਸੇਠ, ਚੇਅਰਮੈਨ, ਨੈਸ਼ਨਲ ਮੈਡੀਕਲ ਕਮਿਸ਼ਨ, ਨਵੀਂ ਦਿੱਲੀ ਨੇ ਅਮਨਦੀਪ ਉਜਾਲਾ ਹਸਪਤਾਲਾਂ ਵਿਖੇ 3D ਪ੍ਰਿੰਟਿੰਗ ਅਤੇ ਵਰਚੁਅਲ ਰਿਐਲਿਟੀ ਤਕਨਾਲੋਜੀ ਦਾ ਉਦਘਾਟਨ ਕੀਤਾ, ਜੋ ਕਿ ਮੈਡੀਕਲ ਨਵੀਨਤਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਉਨ੍ਹਾਂ ਦੀ ਮੌਜੂਦਗੀ ਨਾਲ, ਇਸ ਸਮਾਗਮ ਨੇ ਸਿਹਤ ਸੰਭਾਲ ਸਪੁਰਦਗੀ ਵਿੱਚ ਕ੍ਰਾਂਤੀ ਲਿਆਉਣ ਲਈ ਅਤਿ-ਆਧੁਨਿਕ ਤਕਨਾਲੋਜੀ ਨੂੰ ਅਪਣਾਉਣ ਦੇ ਮਹੱਤਵ ਨੂੰ ਉਜਾਗਰ ਕੀਤਾ।


ਡਾ ਚੰਦਰਕਾਂਤ ਸ਼ੈੱਥ ਜੋ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਨਿਊ ਦਿੱਲੀ ਦੇ ਚੇਅਰਮੈਨ ਹਨ ਨੇ ਅਮਨਦੀਪ ਉਜਾਲਾ ਹਸਪਤਾਲ ਵਿੱਚ ਇਸ ਥ੍ਰੀ ਡੀ ਪ੍ਰਿੰਟਿੰਗ ਅਤੇ ਵਰਚੁਅਲ ਰਿਐਲਿਟੀ ਤਕਨਾਲੋਜੀ ਦਾ ਉਦਘਾਟਨ ਕੀਤਾ ।ਇਹ ਪ੍ਰੋਗਰਾਮ ਇਕ ਬਹੁਤ ਮਹੱਤਵਪੂਰਨ ਕਦਮ ਸਾਬਿਤ ਹੋਵੇਗਾ
ਇਹ ਗਤੀਵਿਧੀ ਨਾਲ ਆਧੁਨਿਕ ਸਰਜੀਕਲ ਯੋਜਨਾ ਬੰਦੀ ਅਤੇ ਆਧੁਨਿਕ ਤਕਨੀਕ ਨਾਲ ਲੋਕਾਂ ਦੀ ਸਿਹਤ ਨੂੰ ਵਧੀਆ ਤਰੀਕੇ ਨਾਲ ਵਿਕਸਤ ਕਰਨ ਲਈ ਮਦਦਗਾਰ ਸਾਬਤ ਹੋਵੇਗੀ ।
ਇਸ ਅਰੰਭਤਾ ਨਾਲ ਅਮਨਦੀਪ ਉਜਾਲਾ ਹਸਪਤਾਲ ਦੇਸ਼ ਦੇ ਕੁੱਝ ਖ਼ਾਸ ਹਸਪਤਾਲਾਂ ਚੋ ਇਕ ਕਹਾਵੇਗਾ ਜੋ ਕੇ ਥ੍ਰੀ ਡੀ 3D ਪ੍ਰਿੰਟਿੰਗ ਅਤੇ ਵਰਚੁਅਲ ਰਿਐਲਿਟੀ ਤਕਨਾਲੋਜੀ ਨਾਲ ਸਿੱਧੇ ਤੌਰ ਤੇ ਕਲੀਨੀਕਲ ਅਭਿਆਸ ਆਰ ਸਰਜਨਾਂ ਨੂੰ ਬਹੁਤ ਉੱਤਮ ਅਤੇ ਉੱਚ ਪੱਧਰ ਤੇ ਐਨਾਟੋਮਿਕਲ ਮਾਡਲ,ਮਰੀਜ਼ ਨੂੰ ਸਹੀ ਸਲਾਹ,ਮੁਸ਼ਕਿਲ ਆਰਥੋਪੀਡਿਕ ਲਈ ਕਸਟਮਾਈਜ਼ਡ ਇਮਪਲਾਂਟ ਚ ਮਦਦ ਕਰੇਗਾ ।ਇਹ ਟਰੌਮਾ ਰੀੜ੍ਹ ਦੀ ਹੱਡੀ ਦੀ ਮੁਰੰਮਤ,ਜੌੜਾਂ ਨੂੰ ਮੂੜ ਜੋੜਨਾ,ਵਿਕਾਰਾਂ ਨੂੰ ਸਹੀ ਕਰਨਾ ਅਤੇ ਥ੍ਰੀ ਡੀ ਪ੍ਰਿੰਟਿਡ ਇਮਪਲਾਂਟ ਕਰੇਗਾ ।
ਇਸ ਨਾਲ ਥੋੜ੍ਹੇ ਸਮੇ ਵਿੱਚ ਵੱਧ ਕੰਮ ,ਸੂਖਮ ਅਲਾਈਨਮੈਂਟ ਅਤੇ ਬਹੁ ਗਿਣਤੀ ਵਿੱਚ ਮਰੀਜ਼ਾਂ ਦੀ ਦੇਖਭਾਲ ਹੋਵੇਗੀ ।ਇਸ ਮੌਕੇ ਤੇ -ਡਾ ਅਵਤਾਰ ਸਿੰਘ ਚੇਅਰਪਰਸਨ ਆਰਥੋਪੈਡਿਕ ਅਮਨਦੀਪ ਉਜਾਲਾ ਹਸਪਤਾਲ ਨੇ ਕਿਹਾ ਕੇ ਇਹ ਵਿਸ਼ਾਲ ਕਦਮ ਸੂਖਮ ਤੋਂ ਸੂਖਮ ਸਰਜਰੀ ਲਈ ਸਾਡੇ ਵਾਦੇ ਨੂੰ ਪੂਰਨ ਕਰਨ ਲਈ ਇਕ ਉੱਤਮ ਉਪਰਾਲਾ ਹੈ ।ਇਸ ਦੀ ਸ਼ੁਰੂਆਤ ਨਾਲ ਅਸੀ ਹੁਣ ਔਖੇ ਤੋਂ ਔਖੇ ਕੇਸਾਂ ਨੂੰ ਬਾਖੂਬੀ ਸੋਹਣੇ ਤਰੀਕੇ ਨਾਲ਼ ਨਿਭਾਉਣ ਦੇ ਸਮਰੱਥ ਹੋਵਾਂਗੇ ।
ਡਾ ਅਭਿਜਾਤ ਸ਼ੈਥ ਚੇਅਰਮੈਨ ਨੈਸ਼ਨਲ ਮੈਡੀਕਲ ਕਮੀਸ਼ਨ ਨਿਊ ਦਿੱਲੀ ਅਨੁਸਾਰ-ਥ੍ਰੀ ਡੀ ਪ੍ਰਿੰਟਿੰਗ ਟੈਕਨੋਲੋਜੀ ਅੱਜ ਦੇ ਸੰਧਰਭ ਵਿੱਚ ਹਸਪਤਾਲਾਂ ਵਿੱਚ ਸਿਹਤ ਸੰਭਾਲ ਵੱਲ ਇੱਕ ਵਿਸ਼ੇਸ਼ ਕਦਮ ਹੈ ਜੋ ਕੇ ਸਿਹਤ ਸੰਭਾਲ ਦੇ ਖੇਤਰਾਂ ਵਿੱਚ ਬਹੁਤ ਆਧੁਨਿਕ ਸਾਬਿਤ ਹੋਵੇਗਾ ।ਇਹ ਉਪਰਾਲਾ ਯਕੀਨਨ ਸਰਜੀਕਲ ਗਤੀਵਿਧੀਆ ਵਿੱਚ ਸੁਧਾਰ ਲਿਆਏ ਜਾ ।

ਇਹ ਲਾਂਚ ਅਮਨਦੀਪ ਹਸਪਤਾਲਾਂ ਅਤੇ ਉਜਾਲਾ ਸਿਗਨਸ ਵਿਚਕਾਰ ਇੱਕ ਲੰਬੇ ਸਮੇਂ ਦੇ ਸਹਿਯੋਗੀ ਦ੍ਰਿਸ਼ਟੀਕੋਣ ਦਾ ਹਿੱਸਾ ਹੈ ਤਾਂ ਜੋ ਉੱਤਰੀ ਭਾਰਤ ਦੇ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਵਿੱਚ ਉੱਨਤ ਤਕਨਾਲੋਜੀਆਂ ਲਿਆਈਆਂ ਜਾ ਸਕਣ।
ਇਸ ਉਪਰਾਲੇ ਨਾਲ ਅਮਨਦੀਪ ਉਜਾਲਾ ਹਸਪਤਾਲ ਰੋਬੋਟਿਕਸ AI ਡ੍ਰਾਈਵਨ ਡਾਇਗਨੋਸਟਿਕ ਅਡਵਾਂਸਡ ਆਰਥੋਪੀਡਿਕ ਅਤੇ ਟਰੌਮਾ ਕੇਅਰ ਵਿੱਚ ਸਿਰਕਡ ਆਗੂ ਬਣ ਜਾਵੇਗਾ

Leave a Reply

Your email address will not be published. Required fields are marked *