Pakistan ਵਿੱਚ ਉਭਰਦੀ ਹੋਈ ਡਿਜੀਟਲ ਸਟਾਰ Sana Yousaf ਦਾ ਕਤ//ਲ
ਪਾਕਿਸਤਾਨ ਵਿੱਚ 17 ਸਾਲਾ Sana Yousaf ਦਾ ਕਤਲ ਕਰ ਦਿੱਤਾ ਗਿਆ ਹੈ। ਚਿੱਤਰਾਲ ਦੀ ਰਹਿਣ ਵਾਲੀ Sana Yousaf ਦੇ Tiktok ਅਤੇ Insta ਤੇ ਚਾਰ ਮਿਲੀਅਨ ਤੋਂ ਵੱਧ ਫੋਲੋਅਰ ਹਨ। ਉਹ ਆਪਣੀ ਰੰਗੀਨ ਵੀਡੀਓ ਅਤੇ ਉਤਸਾਹ ਪੂਰਕ ਅੰਦਾਜ਼ ਲਈ ਦੁਨੀਆ ਭਰ ਵਿੱਚ ਜਾਣੀ ਜਾਂਦੀ ਸੀ, ਜਿਸ ਕਰਕੇ ਉਹ ਪਾਕਿਸਤਾਨ ਦੀ ਇੱਕ ਪ੍ਰਮੁੱਖ ਨੌਜਵਾਨ ਡਿਜੀਟਲ ਇਨਫਲੂਐਂਜਰ ਬਣ ਗਈ।
ਹੱਤਿਆ ਦੀ ਘਟਨਾ
Sana Yousaf ਦਾ ਕ//ਤਲ ਸੋਮਵਾਰ ਰਾਤ ਨੂੰ ਇਸਲਾਮਾਬਾਦ ਦੇ G13 ਸੈਕਟਰ ਵਿੱਚ ਉਸਦੇ ਘਰ ਵਿੱਚ ਕੀਤਾ ਗਿਆ, ਜਿਸ ਵੇਲੇ ਉਹ ਘਰ ਵਿੱਚ ਸੀ ਤਾਂ ਉਸ ਨੂੰ ਗੋਲੀ ਮਾਰ ਕੇ ਉਸਦਾ ਕਤਲ ਕੀਤਾ ਗਿਆ। ਪੁਲਿਸ ਮੁਤਾਬਕ ਹਮਲਾਵਰ ਮਹਿਮਾਨ ਬਣ ਕੇ ਘਰ ਵਿੱਚ ਦਾਖਲ ਹੋਇਆ ਅਤੇ ਬਿਨਾਂ ਕਿਸੇ ਚੇਤਾਵਨੀ ਦੇ ਉਸ ਨੇ Sana Yousaf ਨੂੰ ਨਜਦੀਕ ਤੋਂ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾਂਦਾ ਹੈ ਕਿ ਦੋ ਗੋਲੀਆਂ ਉਸ ਨੂੰ ਲੱਗੀਆਂ ਅਤੇ ਉਸਨੇ ਮੌਕੇ ਤੇ ਹੀ ਦਮ ਤੋੜ ਦਿੱਤਾ । Sana Yousaf ਦੀ ਲਾਸ਼ ਨੂੰ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਭੇਜਿਆ ਗਿਆ ਹੈ, ਜਿੱਥੇ ਉਸਦਾ ਪੋਸਟਮਾਰਟਮ ਕੀਤਾ ਗਿਆ।
Sana Yousaf ਦੀ ਮੌਤ ਦਾ ਕਾਰਨ
Sana Yousaf ਦੀ ਮੌਤ ਦਾ ਕਾਰਨ ਉਸ ਦਾ ਨਿੱਜੀ ਵਿਵਾਦ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਆਨਲਾਈਨ ਹਿਰਾਸਤਗੀ ਅਤੇ ਇੱਜਤ ਦੇ ਨਾਂ ਤੇ ਹੋਈ ਹੱਤਿਆ ਦੇ ਸੰਭਾਵਿਤ ਕਾਰਨ ਸ਼ਾਮਿਲ ਹਨ ਹਾਲਾਂਕਿ ਅਜੇ ਤੱਕ ਕੋਈ ਵੀ ਕਾਰਨ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਹਮਲਾਵਰ ਦੀ ਪਛਾਣ ਵੀ ਨਹੀਂ ਹੋ ਸਕੀ ਕੁੱਲ ਮਿਲਾ ਕੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਚੱਲ ਰਹੀ ਹੈ।
Social Media ਤੇ Sana Yousaf
Social Media, Sana Yousaf ਦੀ ਮੌਤ ਤੋਂ ਬਾਅਦ ਸੋਗ ਦੀ ਲਹਿਰ ਵਿੱਚ ਹੈ। #justiceForSanaYousaf ਦਾ ਹੈਸ਼ ਟੈਗ Trend ਕਰ ਰਿਹਾ ਹੈ, ਜਿਸ ਰਾਹੀਂ ਲੋਕ ਨਿਆਂ ਦੀ ਮੰਗ ਕਰ ਰਹੇ ਹਨ। ਅਨੇਕਾਂ ਲਿਖਾਰੀ ਐਕਟਿਵਿਸਟ ਅਤੇ ਆਨਲਾਈਨ ਇਨਫਲੈਂਜਰ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਪਾਕਿਸਤਾਨ ਵਿੱਚ ਮਹਿਲਾਵਾਂ ਦੀ ਸੁਰੱਖਿਆ ਲਈ ਗੰਭੀਰ ਕਦਮ ਚੁੱਕਣ ਦੀ ਮੰਗ ਵੀ ਕੀਤੀ ਹੈ।
Sana Yousaf ਲਈ ਇਨਸਾਫ ਦੀ ਮੰਗ
Sana Yousaf ਦੀ ਅਚਾਨਕ ਹੋਈ ਹਿੰਸਕ ਮੌਤ ਤੇ ਸੋਸ਼ਲ ਮੀਡੀਆ ਵਿੱਚ ਇੱਕ ਸਵਾਲ ਖੜਾ ਹੋ ਗਿਆ ਹੈ ਅਤੇ ਉਸ ਦਾ ਖਾਲੀਪਨ ਵੀ ਨਜ਼ਰ ਆ ਰਿਹਾ ਹੈ ਉਸ ਦੀ ਮੌਤ ਨੇ ਪਾਕਿਸਤਾਨ ਵਿੱਚ ਆਨਲਾਈਨ ਸਮਗਰੀ ਬਣਾਉਣ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਲੋਕ ਇਨਸਾਫ ਦੀ ਉਮੀਦ ਕਰ ਰਹੇ ਹਨ ਕਿ ਜਲਦ ਹੀ ਦੋਸ਼ੀ ਨੂੰ ਫੜਿਆ ਜਾਏਗਾ ਅਤੇ ਕਾਨੂੰਨੀ ਕਟਗਰੇ ਵਿੱਚ ਲਿਆ ਕੇ ਉਸ ਦੇ ਉੱਤੇ ਕਾਰਵਾਈ ਹੋਵੇਗੀ, ਜਿਸ ਨਾਲ ਕਿ ਉਸ ਕੁੜੀ ਨੂੰ ਇਨਸਾਫ ਮਿਲ ਸਕੇਗਾ।
Pakistan Police ਤੇ ਰਹੇਗੀ ਨਜ਼ਰ
Sana Yousaf ਮਾਮਲੇ ਵਿੱਚ ਨਜ਼ਰ ਹੁਣ ਪਾਕਿਸਤਾਨ ਪੁਲਿਸ ਤੇ ਰਹੇਗੀ ਕਿ ਕਦ ਪਾਕਿਸਤਾਨ ਪੁਲਿਸ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੀ ਹੈ ਅਤੇ ਸਨਾ ਯੂਸਫ ਨੂੰ , ਜੋ ਇੱਕ ਇਨਸਾਫ ਸਾਰੀ ਦੁਨੀਆ ਉਸ ਲਈ ਮੰਗ ਰਹੀ ਹੈ, ਉਸ ਨੂੰ ਮਿਲ ਸਕੇਗਾ। ਕੁਲ ਮਿਲਾ ਕੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਪਾਕਿਸਤਾਨ ਵਿੱਚ ਇੱਕ ਵਾਰ ਫਿਰ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਹਨ।