ਉਕਤ ਮੁਕਦਮਾ ਬਰਬਿਆਨ ਜੋਗਾ ਸਿੰਘ, ਪੁੱਤਰ ਜਗੀਰ ਸਿੰਘ ਵਾਸੀ ਘੁਮਾਣ ਜਿਲਾ ਗੁਰਦਾਸਪੁਰ ਦੇ ਦਰਜ ਰਜਿਸਟਰ ਹੋਇਆ ਹੈ ਕਿ ਮਿਤੀ 30.8.2023 ਨੂੰ ਉਸਦਾ ਲੜਕਾ ਕਮਲਜੋਤ ਸਿੰਘ ਉਹਨਾ ਦੇ ਗਵਾਂਢੀ ਬਲਜਿੰਦਰ ਸਿੰਘ, ਪੁੱਤਰ ਅਮਰੀਕ ਸਿੰਘ ਅਤੇ ਆਪਣੇ ਦੋਸਤ ਜੱਜ, ਪੁੱਤਰ ਜਸਪਾਲ ਸਿੰਘ ਵਾਸੀ ਦਕੋਹਾ ਨਾਲ ਆਪਣੀ ਆਲਟੋ ਕਾਰ ਨੰਬਰੀ PB-06-AH-4707 ਰੰਗ ਚਿੱਟਾ ਤੇ ਸਵਾਰ ਹੋ ਕੇ ਕਰੀਬ 8 ਵਜੇ ਰਾਤ ਰੱਖੜ ਪੁਨਿੰਆ ਦਾ ਮੇਲਾ ਵੇਖਣ ਬਾਬਾ ਬਕਾਲਾ ਸਾਹਿਬ ਗਿਆ ਸੀ ਜਿੱਥੇ ਉਸਦੇ ਲੜਕੇ ਨੂੰ ਹਿੰਮਤ ਸਿੰਘ, ਪੁੱਤਰ ਗੁਰਮੁੱਖ ਸਿੰਘ ਵਾਸੀ ਮਲੋਵਾਲੀ ਚੀਮਾ ਥਾਣਾ ਘੁਮਾਣ ਜਿਲਾ ਗੁਰਦਾਸਪੁਰ ਨੇ ਰਵਿੰਦਰਜੀਤ ਸਿੰਘ ਉਰਫ ਬਿੱਟੂ, ਪੁੱਤਰ ਮਲੂਕ ਸਿੰਘ ਵਾਸੀ ਦਕੋਹਾ ਥਾਣਾ ਘੁਮਾਣ ਜਿਲਾ ਗੁਰਦਾਸਪੁਰ ਦੇ ਕਹਿਣ ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਇਸ ਦੇ ਨਾਲ ਹੀ ਦੋਸ਼ੀ ਹਿੰਮਤ ਸਿੰਘ ਉਕਤ ਨੂੰ ਅੱਜ ਮਿਤੀ 11-03-2024 ਨੂੰ ਮਾਨਯੋਗ SSP ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਹੇਠ ਮੁੱਕਦਮਿਆ ‘ਚ ਦੋਸ਼ੀਆ ਨੂੰ ਗਿਫਤਾਰ ਕਰਨ ਲਈ ਚਲਾਈ ਗਈ ਮੁਹਿਮ ਤਹਿਤ ਸ੍ਰੀ ਸੁਵਿੰਦਰਪਾਲ ਸਿੰਘ ਉਪ ਕਪਤਾਨ ਪੁਲਿਸ ਬਾਬਾ ਬਕਾਲਾ ਸਾਹਿਬ ਦੀਆ ਹਦਾਇਤਾ ਅਨੁਸਾਰ ਥਾਣਾ ਬਿਆਸ ਦੀ ਪੁਲਿਸ ਪਾਰਟੀ ਵੱਲੋ ਦੋਸ਼ੀ ਹਿੰਮਤ ਸਿੰਘ ਉਕਤ ਨੂੰ ਗ੍ਰਿਫਤਾਰ ਕੀਤਾ। ਮੁੱਢਲੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਹਿੰਮਤ ਸਿੰਘ ਉਕਤ ਦੇ ਖਿਲਾਫ ਪਹਿਲਾ ਵੀ ਵੱਖ ਵੱਖ ਥਾਣਿਆ ਵਿੱਚ ਮੁੱਕਦਮੇ ਦਰਜ ਹਨ:-
1. ਮੁਕੱਦਮਾ ਨੁੰ. 120, ਮਿਤੀ 18-8-2014, ਜੁਰਮ 302,307,326,148,149, ਭ:ਦ ਥਾਣਾ ਗੋਇੰਦਵਾਲ ਸਾਹਿਬ।
2. ਮੁਕੱਦਮਾ ਨੁੰ. 229, ਮਿਤੀ 09-10-2016, ਜੁਰਮ 307,323,34,188, ਭ:ਦ ਥਾਣਾ ਨਥਾਣਾ ਜ਼ਿਲਾ ਬਠਿੰਡਾ।
3. ਮੁਕੱਦਮਾ ਨੁੰ. 259, ਮਿਤੀ 26-11-2016, ਜੁਰਮ 353,332,186,148,149, ਭ:ਦ ਥਾਣਾ ਨਥਾਣਾ ਜ਼ਿਲਾ ਬਠਿੰਡਾ।
4. ਮੁਕੱਦਮਾ ਨੁੰ. 56, ਮਿਤੀ 12-4-2019 ਜੁਰਮ 336,506,34 ਭ:ਦ 25-27-54-59 ਅਸਲਾ ਐਕਟ ਥਾਣਾ ਮਹਿਤਾ।
5. ਮੁਕੱਦਮਾ ਨੁੰ. 82, ਮਿਤੀ 12-8-2019 ਜੁਰਮ 307,325,341,148,149 ਭ:ਦ ਥਾਣਾ ਹਠੂਰ ਜ਼ਿਲਾ ਜਗਰਾਊ।
6. ਮੁਕੱਦਮਾ ਨੁੰ. 200, ਮਿਤੀ 24-7-2020 ਜੁਰਮ 307,34, ਭ:ਦ 25-54-59, ਅਸਲਾ ਐਕਟ ਥਾਣਾ ਬਿਆਸ।
7. ਮੁਕੱਦਮਾ ਨੁੰ. 270, ਮਿਤੀ 31-10-2020, ਜੁਰਮ 279,477,336,353,186, ਭ:ਦ 25-27-54-59, ਅਸਲਾ ਐਕਟ ਥਾਣਾ।
8. ਮੁਕੱਦਮਾ ਨੁੰ. 272, ਮਿਤੀ 4-11-2020, ਜੁਰਮ 457,380, ਭ:ਦ ਘੁਮਾਣ ਜ਼ਿਲਾ ਬਟਾਲਾ।
9. ਮੁਕੱਦਮਾ ਨੁੰ. 37, ਮਿਤੀ 10-2-2022, ਜੁਰਮ 379ਬੀ, 482, ਭ:ਦ 25-54-59 ਅਸਲਾ ਐਕਟ ਥਾਣਾ ਸਿਟੀ ਖਰੜ SAS ਨਗਰ, ਮੋਹਾਲੀ।
10. ਮੁਕੱਦਮਾ ਨੁੰ. 148, ਮਿਤੀ 31-8-2023, ਜੁਰਮ 302,34, ਭ:ਦ 25-27-54-59, ਅਸਲਾ ਐਕਟ ਥਾਣਾ ਬਿਆਸ।