2 ਲੱਖ ਵੋਟਾਂ ਤੋਂ ਰਵਨੀਤ ਬਿੱਟੂ ਹਾਰ ਰਿਹਾ ਸੀ, ਇਸ ਲਈ BJP ’ਚ ਸ਼ਾਮਲ ਹੋ ਗਿਆ- ਪ੍ਰਤਾਪ ਸਿੰਘ ਬਾਜਵਾ

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਕਾਂਗਰਸ ਪਾਰਟੀ ਨੂੰ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸੰਸਦ ਮੈਂਬਰ ਰਵਨੀਤ ਬਿੱਟੂ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਇਸ ਵਾਰ 2 ਲੱਖ ਵੋਟਾਂ ਨਾਲ ਹਾਰ ਰਿਹਾ ਸੀ, ਜਿਸ ਕਾਰਨ ਪਾਰਟੀ ਉਸਨੂੰ ਟਿਕਟ ਨਹੀਂ ਦੇਣਾ ਚਾਹੁੰਦੀ ਸੀ।

ਇਸ ਤੋਂ ਇਲਾਵਾ ਬਾਜਵਾ ਨੇ ਕਿਹਾ ਕਿ ਉਸਨੇ ਆਪ ਹੀ ਪਾਰਟੀ ਛੱਡ ਸਾਡਾ ਰਾਹ ਅਸਾਨ ਕਰ ਦਿੱਤਾ ਹੈ। ਜ਼ਿਕਰਯੋਗ, ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਸਿੱਖਾਂ ਵਿਚ ਬਿੱਟੂ ਦੀ ਨਕਾਰਾਤਮਕ ਅਕਸ ਭਾਜਪਾ ਨੂੰ ਨੁਕਸਾਨ ਪਹੁੰਚਾਏਗੀ, ਇਹ ਭਵਿੱਖਬਾਣੀ ਕਰਦਿਆਂ ਕਿਹਾ ਕਿ ਭਾਵੇਂ ਉਸ ਕੋਲ ਉੱਚ ਸੁਰੱਖਿਆ ਅਤੇ ਸਰਕਾਰੀ ਰਿਹਾਇਸ਼ ਹੋ ਸਕਦੀ ਹੈ, ਪਰ ਜਨਤਾ ਉਸ ਨੂੰ ਰਾਜਨੀਤੀ ਵਿਚ ਰੱਦ ਕਰ ਦੇਵੇਗੀ।

Leave a Reply

Your email address will not be published. Required fields are marked *