ਅਮਨਦੀਪ ਮੈਡੀਸਿਟੀ ਨੇ ਉਜਾਲਾ ਸਿਗਨਸ ਦੇ ਸਹਿਯੋਗ ਨਾਲ IVUS, EBUS ਅਤੇ EUS ਵਰਗੀਆਂ ਭਵਿੱਖ ਦੀਆਂ ਤਕਨਾਲੋਜੀਆਂ ਨੂੰ ਬਣਾਇਆ ਹਕੀਕਤ
ਸਿਹਤ ਸੇਵਾਵਾਂ ਵਿੱਚ ਵਿਸ਼ਵ ਪੱਧਰੀ ਮਾਪਦੰਡਾਂ ਨੂੰ ਅਪਣਾਉਣ ਦੀ ਮਜ਼ਬੂਤ ਵਚਨਬੱਧਤਾ ਦੇ ਨਾਲ, ਅਮਨਦੀਪ ਮੈਡੀਸਿਟੀ ਨੇ ਕਾਰਡੀਓਲੋਜੀ, ਪਲਮੋਨੋਲੋਜੀ ਅਤੇ ਗੈਸਟਰੋਐਂਟਰੋਲੋਜੀ ਵਰਗੇ ਮੁੱਖ ਵਿਭਾਗਾਂ ਵਿੱਚ ਅੱਧੁਨਿਕ ਤਕਨਾਲੋਜੀਆਂ ਨੂੰ ਸ਼ਾਮਿਲ ਕੀਤਾ ਹੈ। ਹੁਣ ਅਮਨਦੀਪ ਮੈਡੀਸਿਟੀ ਵਿੱਚ ਮਰੀਜ਼ਾਂ ਨੂੰ IVUS (ਇੰਟ੍ਰਾਵੈਸਕੂਲਰ ਅਲਟ੍ਰਾਸਾਊਂਡ), EBUS (ਐਂਡੋਬ੍ਰੋਂਕੀਅਲ ਅਲਟ੍ਰਾਸਾਊਂਡ) ਅਤੇ EUS (ਐਂਡੋਸਕੋਪਿਕ ਅਲਟ੍ਰਾਸਾਊਂਡ) ਵਰਗੇ ਤਕਨੀਕੀ ਉਪਕਰਣਾਂ ਦੀ ਸਹੂਲਤ ਉਪਲਬਧ ਹੋ ਗਈ ਹੈ, ਜੋ ਨਿਰਣਾਇਕ ਜਾਂਚ ਅਤੇ ਘੱਟ ਚੀਰ-ਫਾੜ ਵਾਲੇ ਇਲਾਜ ਦੀ ਵਿਸ਼ੇਸ਼ਤਾ ਰੱਖਦੇ ਹਨ।
ਕਾਰਡੀਓਲੋਜੀ ਖੇਤਰ ਵਿੱਚ, ਡਾ. ਯਦਵਿੰਦਰ ਸਿੰਘ, ਹੇਡ ਆਫ ਡਿਪਾਰਟਮੈਂਟ ਅਤੇ ਡਾਇਰੈਕਟਰ ਕਾਰਡਿਅਕ ਸਾਇੰਸਿਜ਼, ਅਮਨਦੀਪ ਮੈਡੀਸਿਟੀ ਨੇ ਕਿਹਾ, “IVUS ਇੱਕ ਕ੍ਰਾਂਤੀਕਾਰੀ ਤਕਨਾਲੋਜੀ ਹੈ ਜੋ ਸਾਨੂੰ ਧਮਨੀਆਂ ਦੀਆਂ ਦੀਵਾਰਾਂ ਨੂੰ ਅੰਦਰੋਂ ਦੇਖਣ ਵਿੱਚ ਸਹਾਇਤਾ ਕਰਦੀ ਹੈ। ਐੰਜੀਓਪ्लਾਸਟੀ (ਸਟੈਂਟਿੰਗ) ਦੇ ਦੌਰਾਨ, ਇਹ ਤਕਨਾਲੋਜੀ ਸਟੈਂਟ ਦੀ ਥਾਂ ਨੂੰ ਠੀਕ ਤਰੀਕੇ ਨਾਲ ਨਿਰਧਾਰਤ ਕਰਨ ਅਤੇ ਇਸਦੀ ਚੰਗੀ ਤਰ੍ਹਾਂ ਤਾਇਨਾਤੀ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਦੀ ਹੈ, ਜਿਸ ਨਾਲ ਬਿਹਤਰ ਕਲੀਨਿਕਲ ਨਤੀਜੇ ਮਿਲਦੇ ਹਨ। ਇਹ ਤਕਨਾਲੋਜੀ ਖਾਸ ਕਰਕੇ ਉਹਨਾਂ ਮਰੀਜ਼ਾਂ ਲਈ ਲਾਭਦਾਇਕ ਹੈ, ਜਿਨ੍ਹਾਂ ਨੂੰ ਕੋਰੋਨਰੀ ਲੀਜ਼ਨ ਜਾਂ ਔਖੀ ਐਨਾਟੋਮੀ ਵਾਲੀ ਹਾਲਤ ਹੋਵੇ। ਜਿਨ੍ਹਾਂ ਮਰੀਜ਼ਾਂ ਨੂੰ ਗੁਰਦਿਆਂ ਦੀ ਸਮੱਸਿਆ ਹੋਵੇ, ਉਨ੍ਹਾਂ ਵਿੱਚ IVUS-ਗਾਈਡਡ ਸਟੈਂਟਿੰਗ ਦੇ ਜ਼ਰੀਏ ਪਰੋਸੀਜਰ ਦੌਰਾਨ ਕਾਨਟ੍ਰਾਸਟ ਦੀ ਵਰਤੋਂ ਨੂੰ ਘਟਾਇਆ ਜਾ ਸਕਦਾ ਹੈ।”ਉਨ੍ਹਾਂ ਨੇ ਮਾਣ ਨਾਲ ਦੱਸਿਆ ਕਿ ਇਹ ਇਲਾਕੇ ਵਿੱਚ ਸਭ ਤੋਂ ਪਹਿਲੀ AI-ਚਲਿਤ IVUS ਤਕਨਾਲੋਜੀ ਹੈ।
ਪਲਮੋਨੋਲੋਜੀ ਸੇਵਾਵਾਂ ਹੁਣ EBUS ਤਕਨਾਲੋਜੀ ਦੇ ਨਾਲ ਹੋਰ ਅੱਗੇ ਵਧ ਗਈਆਂ ਹਨ। ਇਹ ਇੱਕ ਐਸੀ ਘੱਟ ਚੀਰ-ਫਾੜ ਵਾਲੀ ਤਕਨਾਲੋਜੀ ਹੈ, ਜਿਸ ਨਾਲ ਫੇਫੜਿਆਂ ਅਤੇ ਛਾਤੀ ਨਾਲ ਸੰਬੰਧਤ ਰੋਗਾਂ ਦੀ ਸਟੀਕ ਜਾਂਚ ਬਿਨਾਂ ਸਰਜਰੀ ਹੋ ਜਾਂਦੀ ਹੈ। ਡਾ. ਮਨਦੀਪ ਸਿੰਘ, ਡਾਇਰੈਕਟਰ ਪਲਮੋਨਰੀ ਮੈਡੀਸਿਨ, ਅਮਨਦੀਪ ਮੈਡੀਸਿਟੀ ਨੇ ਦੱਸਿਆ, “EBUS ਦੀ ਮਦਦ ਨਾਲ ਅਸੀਂ ਫੇਫੜਿਆਂ ਦੇ ਕੈਂਸਰ ਅਤੇ ਟੀ.ਬੀ. ਵਰਗੀਆਂ ਬੀਮਾਰੀਆਂ ਦਾ ਪਤਾ ਹੋਰ ਸਟੀਕਤਾ ਅਤੇ ਘੱਟ ਤਕਲੀਫ਼ ਨਾਲ ਲਾ ਸਕਦੇ ਹਾਂ। ਇਹ ਸਾਡੀਆਂ ਸਾਹ-ਸੰਬੰਧੀ ਸੇਵਾਵਾਂ ਵਿੱਚ ਇੱਕ ਵੱਡੀ ਪ੍ਰਗਤੀ ਹੈ।”
ਵਿਭਾਗ ਨੂੰ ਹੋਰ ਮਜ਼ਬੂਤ ਬਣਾਉਂਦੇ ਹੋਏ, ਅਮਨਦੀਪ ਮੈਡੀਸਿਟੀ ਵਿੱਚ ਹੁਣ ਬਰਾਂਕੋਸਕੋਪਿਕ ਕਰਾਇਓਥੈਰੇਪੀ, ਰਿਜ਼ਿਡ ਬਰਾਂਕੋਸਕੋਪੀ, ਲੈਵਲ-1 ਸਲੀਪ ਸਟੱਡੀ ਲੈਬ ਅਤੇ ਅਧੁਨਿਕ ਰੈਸਪਾਇਰੇਟਰੀ ਆਈ.ਸੀ.ਯੂ. ਦੀ ਸਹੂਲਤ ਵੀ ਮੌਜੂਦ ਹੈ। ਇਹ ਸਾਰੀਆਂ ਸੇਵਾਵਾਂ ਡਾ. ਦਿਲਬਾਘ ਸਿੰਘ, ਕੰਸਲਟੈਂਟ ਪਲਮੋਨੋਲੋਜਿਸਟ ਦੀ ਅਗਵਾਈ ਹੇਠ ਇੱਕ ਨਿਪੁਣ ਟੀਮ ਵੱਲੋਂ ਚਲਾਈ ਜਾਂਦੀਆਂ ਹਨ, ਜੋ ਕਿ ਇੱਕ ਪੂਰੀ ਤਰ੍ਹਾਂ ਵਿਕਸਿਤ ਅਤੇ ਅਧੁਨਿਕ ਫੇਫੜਿਆਂ ਦੀ ਦੇਖਭਾਲ ਵਾਲਾ ਢਾਂਚਾ ਤਿਆਰ ਕਰਦੀਆਂ ਹਨ।
ਅਮਨਦੀਪ ਮੈਡੀਸਿਟੀ ਦੇ ਗੈਸਟ੍ਰੋਐਂਟਰੋਲੋਜੀ ਵਿਭਾਗ ਨੇ ਭਵਿੱਖ ਨੂੰ ਗਲੇ ਲਗਾਉਂਦਿਆਂ EUS (ME 3) ਤਕਨਾਲੋਜੀ ਨੂੰ ਅਪਣਾਇਆ ਹੈ, ਜਿਸ ਤੋਂ ਪਹਿਲਾਂ ਹੀ ਇੱਥੇ SpyGlass ਨਾਲ ਲੇਜ਼ਰ ਲਿਥੋਟ੍ਰਿਪਸੀ ਅਤੇ ਮੈਨੋਮੀਟਰੀ ਦੀ ਸਹੂਲਤ ਮੌਜੂਦ ਸੀ। ਇਸ ਵਿਕਾਸ ਬਾਰੇ ਗੱਲ ਕਰਦੇ ਹੋਏ ਡਾ. ਰਿਸ਼ਭ ਸੈਹਗਲ, ਸੀਨੀਅਰ ਕੰਸਲਟੈਂਟ ਗੈਸਟ੍ਰੋਐਂਟਰੋਲੋਜਿਸਟ ਅਤੇ HOD ਨੇ ਕਿਹਾ, “EUS ਸਾਨੂੰ ਪੈਂਕਰੀਆਟਿਕ, ਗੈਸਟ੍ਰੋਇੰਟੈਸਟਾਈਨਲ ਅਤੇ ਜਿਗਰ ਸੰਬੰਧੀ ਰੋਗਾਂ ਨੂੰ ਬੇਮਿਸਾਲ ਵਿਸਥਾਰ ਨਾਲ ਸਮਝਣ ਵਿੱਚ ਮਦਦ ਕਰਦੀ ਹੈ। ਇਸਦਾ ਮਤਲਬ ਹੈ ਤੇਜ਼ ਤਸ਼ਖੀਸ, ਘੱਟ ਜਟਿਲਤਾਵਾਂ ਅਤੇ ਬਿਹਤਰ ਨਤੀਜੇ।” ਉਨ੍ਹਾਂ ਦਾ ਸਾਥ ਡਾ. ਸੋਮਨਾਥ ਵੱਲੋਂ ਦਿੱਤਾ ਜਾਂਦਾ ਹੈ, ਜੋ ਕਿ ਪੇਚੀਦਾ ਗੈਸਟ੍ਰੋਐਂਟਰੋਲੋਜੀ ਮਾਮਲਿਆਂ ਦੇ ਇਲਾਜ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
ਡਾ. ਅਵਤਾਰ ਸਿੰਘ, ਚੀਫ਼ ਆਥਰੋਪੀਡਿਕ ਸਰਜਨ ਅਤੇ ਏਆਈ ਜੋਇੰਟ ਰੀਪਲੇਸਮੈਂਟ ਸਪੈਸ਼ਲਿਸਟ, ਅਮਨਦੀਪ ਗਰੁੱਪ ਆਫ ਹਸਪਤਾਲ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ, “ਸਾਡਾ ਮਿਸ਼ਨ ਸਦਾ ਤੋਂ ਹੀ ਲੋਕਾਂ ਤੱਕ ਵਿਸ਼ਵ-ਪੱਧਰੀ ਸਿਹਤ ਸੇਵਾਵਾਂ ਪਹੁੰਚਾਉਣਾ ਰਿਹਾ ਹੈ। IVUS (ਇੰਟਰਾਵੈਸਕੁਲਰ ਅਲਟਰਾਸਾਉਂਡ), EBUS (ਐਂਡੋਬਰਾਂਕੀਅਲ ਅਲਟਰਾਸਾਉਂਡ) ਅਤੇ EUS (ਐਂਡੋਸਕੋਪਿਕ ਅਲਟਰਾਸਾਉਂਡ) ਦੇ ਜ਼ਰੀਏ ਅਸੀਂ ਬੇਮਿਸਾਲ ਤਸ਼ਖੀਸੀ ਸਟੀਕਤਾ ਅਤੇ ਘੱਟ ਤੋਂ ਘੱਟ ਹਸਤਸ਼ੇਪ ਵਾਲੀ ਦੇਖਭਾਲ ਮੁਹੱਈਆ ਕਰਵਾ ਰਹੇ ਹਾਂ। ਅਸੀਂ ਸਭ ਤੋਂ ਵਧੀਆ ਮੈਡੀਕਲ ਤਕਨਾਲੋਜੀਆਂ ਦੀ ਵਰਤੋਂ ਕਰਕੇ ਜਾਨਾਂ ਬਚਾਉਣ ਅਤੇ ਭਲਾਈ ਨਾਲ ਸਮੁਦਾਇ ਦੀ ਸੇਵਾ ਕਰਨ ਦੇ ਆਪਣੇ ਵਚਨ ਨੂੰ ਦੁਹਰਾਂ ਰਹੇ ਹਾਂ।”ਇਨ੍ਹਾਂ ਨਵੀਨਤਾਵਾਂ ਰਾਹੀਂ, ਅਮਨਦੀਪ ਮੈਡੀਸਿਟੀ ਸਿਹਤ ਸੇਵਾਵਾਂ ਵਿੱਚ ਉਤਕ੍ਰਿਸ਼ਟਤਾ ਦੀ ਨਵੀ ਪਰਿਭਾਸ਼ਾ ਦੇ ਰਹੀ ਹੈ ਅਤੇ ਖੁਦ ਨੂੰ ਇਲਾਕੇ ਦੇ ਸਭ ਤੋਂ ਤਕਨੀਕੀ ਤੌਰ ‘ਤੇ ਉੱਨਤ ਹਸਪਤਾਲਾਂ ਵਿੱਚੋਂ ਇੱਕ ਵਜੋਂ ਸਾਬਤ ਕਰ ਰਹੀ ਹੈ।
ਇਨ੍ਹਾਂ ਸਾਰੀਆਂ ਨਵੀਨ ਤਕਨਾਲੋਜੀਆਂ ਰਾਹੀਂ ਅਮਨਦੀਪ ਮੈਡੀਸਿਟੀ ਸਿਹਤ ਸੇਵਾਵਾਂ ਵਿੱਚ ਉੱਤਮਤਾ ਦੀ ਨਵੀ ਪਰਿਭਾਸ਼ਾ ਦੇ ਰਿਹਾ ਹੈ ਅਤੇ ਇਸ ਖੇਤਰ ਦਾ ਸਭ ਤੋਂ ਤਕਨਾਲੋਜੀਕ ਤੌਰ ਤੇ ਉੱਨਤ ਹਸਪਤਾਲ ਬਣਨ ਵੱਲ ਲਗਾਤਾਰ ਅੱਗੇ ਵੱਧ ਰਿਹਾ ਹੈ।
ਅਮਨਦੀਪ ਹਸਪਤਾਲ ਨੇ 5 ਬੈੱਡ ਤੋਂ ਸ਼ੁਰੂਆਤ ਕਰਕੇ 750 ਬੈੱਡ ਤੱਕ ਵਾਧਾ ਕੀਤਾ ਹੈ। ਹੁਣ ਇਸ ਹਸਪਤਾਲ ਵਿੱਚ 170 ਤੋਂ ਵੱਧ ਤਜਰਬੇਕਾਰ ਸਰਜਨ ਅਤੇ ਡਾਕਟਰ ਹਨ, ਜਿਨ੍ਹਾਂ ਨੇ ਹੁਣ ਤੱਕ 5 ਲੱਖ ਤੋਂ ਵੱਧ ਜ਼ਿੰਦਗੀਆਂ ਬਦਲੀ ਹਨ।ਹਸਪਤਾਲ ਦਾ ਉਦੇਸ਼ 2031 ਤੱਕ 3500 ਬੈੱਡ ਦੀ ਸਮਰੱਥਾ ਪ੍ਰਾਪਤ ਕਰਨਾ ਹੈ।
ਅਮਨਦੀਪ ਗਰੁੱਪ ਦੀਆਂ ਕੁੱਲ ਛੇ ਸ਼ਾਖਾਵਾਂ ਹਨ – ਦੋ ਅੰਮ੍ਰਿਤਸਰ ਵਿੱਚ ਅਤੇ ਇੱਕ-ਇੱਕ ਪਠਾਨਕੋਟ, ਫਿਰੋਜ਼ਪੁਰ, ਸ੍ਰੀਨਗਰ ਅਤੇ ਤਰਨਤਾਰਨ ਵਿੱਚ ਸਥਿਤ ਹਨ। ਗਰੁੱਪ ਨੇ ਆਪਣੀ ਸਥਾਪਨਾ ਤੋਂ ਅੱਜ ਤੱਕ 5 ਲੱਖ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਅ ਲਿਆਇਆ।