SGPC:- ਉੱਤਰਾਖੰਡ ‘ਚ ਹੋਏ ਗੁਰਮਤਿ ਸਮਾਗਮ ਵਿੱਚ ਕਾਰਜਕਾਰੀ ਜਥੇਦਾਰ ਗਿ. ਕੁਲਦੀਪ ਸਿੰਘ ਗੜਗੱਜ ਨੇ ਕੀਤੀ ਸ਼ਮੂਲੀਅਤ

ਉੱਤਰਾਖੰਡ ‘ਚ ਹੋਏ ਗੁਰਮਤਿ ਸਮਾਗਮ ਵਿੱਚ ਕਾਰਜਕਾਰੀ ਜਥੇਦਾਰ ਗਿ. ਕੁਲਦੀਪ ਸਿੰਘ ਗੜਗੱਜ ਨੇ ਕੀਤੀ ਸ਼ਮੂਲੀਅਤ

ਖੁਆਰ ਹੋਏ ਸਭ ਮਿਲੈਂਗੇ ਧਰਮ ਪ੍ਰਚਾਰ ਲਹਿਰ ਤਹਿਤ ਉਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਦੇ ਦਿਨਾਰਪੁਰ ਪਿੰਡ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਇਲਾਕੇ ਦੀ ਸਿੱਖ ਸੰਗਤ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਮੂਲੀਅਤ ਕੀਤੀ

। ਪਿੰਡ ਵਿੱਚ ਬਹੁਤੇ ਸਿੱਖ ਸਾਬਤ ਸੂਰਤ ਸਨ, ਜੋ ਦੇਖ ਕਿ ਜਥੇਦਾਰ ਗੜਗੱਜ ਦਾ ਮਨ ਪ੍ਰਸੰਨ ਹੋਇਆ। ਪਿੰਡ ਦੇ ਕੁਝ ਸਿੱਖਾਂ ਵਿੱਚ ਪਤਿਤਪੁਣੇ ਦਾ ਰੁਝਾਨ ਦੇਖਣ ਨੂੰ ਮਿਲਿਆ ਜਿਨ੍ਹਾਂ ਨੇ ਆਪਣੇ ਦਾਹੜੇ ਕਤਲ ਕਰਵਾਏ ਹੋਏ ਸਨ,

ਉਨ੍ਹਾਂ ਨੂੰ ਸਿੱਖੀ ਪ੍ਰਤੀ ਪ੍ਰੇਰਣਾ ਕਰਕੇ ਸਾਬਤ ਸੂਰਤ ਹੋਣ ਦਾ ਸੰਗਤ ਵਿੱਚ ਪ੍ਰਣ ਕਰਵਾਇਆ। ਇਲਾਕੇ ਦੀਆਂ ਭੈਣਾਂ ਤੇ ਮਾਤਾਵਾਂ ਨੂੰ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਣ ਲਈ ਪ੍ਰੇਰਿਆ। ਸੰਗਤ ਨੂੰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲ ਜੁੜਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਸਮਰਪਿਤ ਰਹਿਣ ਲਈ ਵੀ ਪ੍ਰੇਰਿਤ ਕੀਤਾ।

ਇਸ ਇਲਾਕੇ ਦੀ ਬਹੁ-ਗਿਣਤੀ ਸਿੱਖ ਸੰਨ 1947 ਦੀ ਵੰਡ ਸਮੇਂ ਲਹਿੰਦੇ ਪੰਜਾਬ ਤੋਂ ਉੱਜੜ ਕੇ ਇਸ ਖੇਤਰ ਵਿੱਚ ਵੱਸੇ ਅਤੇ ਕਰੜੀ ਮਿਹਨਤ ਕਰਕੇ ਆਪਣੇ ਵਸੀਲੇ ਕਾਇਮ ਕੀਤੇ ਤੇ ਚੜ੍ਹਦੀ ਕਲਾ ਨਾਲ ਗੁਰੂ ਸਾਹਿਬ ਦੀ ਸਿੱਖੀ ਨਾਲ ਜੁੜੇ ਰਹੇ।

ਇਲਾਕੇ ਵਿੱਚ ਸਿੱਖ ਚੜ੍ਹਦੀ ਕਲਾ ਵਿੱਚ ਹੈ।

Leave a Reply

Your email address will not be published. Required fields are marked *