Flight AI-171 ਨੂੰ ਲੈ ਕੇ ਜੋ ਜਾਣਕਾਰੀ ਹਾਸਿਲ ਹੋ ਰਹੀ ਹੈ ਉਸ ਵਿੱਚ ਕੁੱਲ 242 ਯਾਤਰੀ ਸਨ, ਜਿਸ ਦੇ ਵਿੱਚ 169 ਭਾਰਤੀ , 53 British, 7 Portugal, 1 Canadian ਸ਼ਾਮਿਲ ਸਨ। ਹਵਾਈ ਅੱਡੇ ਦੀ ਉਡਾਨ ਤੋਂ ਸਿਰਫ਼ ਇਕ ਮਿਨਟ ਬਾਅਦ ਤਕਰੀਬਨ 625 ਫੁੱਟ ਦੀ ਉਚਾਈ ਤੋਂ ਬਾਅਦ ਜਹਾਜ਼ ਕਾਬੂ ਤੋਂ ਬਾਹਰ ਹੋ ਕੇ ਮੇਗਾਣੀ ਨਗਰ ਵਿੱਚ ਡਿੱਗ ਪਿਆ। ਘੱਟ ਉਚਾਈ ਹੋਣ ਕਰਕੇ ਜਹਾਜ ਦੇ ਸਿਗਨਲ ਖਤਮ ਹੋ ਗਏ।
ਜਿਸ ਜਗ੍ਹਾ ਤੇ ਜਹਾਜ ਡਿੱਗਿਆ ਹੈ, ਉਸਦੀ 70 ਤੋਂ 80 ਫੀਸਦੀ ਜਮੀਨ ਖਾਲੀ ਕਰਾ ਲਈ ਗਈ ਹੈ ਅਤੇ ਐਨਡੀਆਰਐਫ ਅਤੇ ਫਾਇਰ ਟੈਂਕਰਾਂ ਐਂਬੂਲੈਂਸ ਨੂੰ ਮੌਕੇ ਤੇ ਭੇਜ ਦਿੱਤਾ ਗਿਆ ਹੈ। ਜ਼ਖਮੀ ਯਾਤਰੀਆਂ ਨੂੰ ਆਸ ਪਾਸ ਦੇ ਹਸਪਤਾਲਾਂ ਵਿੱਚ ਭਰਤੀ ਕਰਾਇਆ ਗਿਆ ਹੈ। ਕਈ ਮੌਤਾਂ ਦੀ ਪੁਸ਼ਟੀ ਹੋ ਗਈ ਹੈ।Captain Sumeet Sabharwal ਕੋਲ 8200 ਘੰਟੇ ਦੀ ਉਡਾਣ ਦਾ ਅਨੁਭਵ ਸੀ, ਜਦਕਿ ਕੋ-ਪਾਇਲਟ Clive Kundar ਕੋਲ 1100 ਘੰਟੇ ਦੀ ਫਲਾਈਟ ਦਾ ਅਨੁਭਵ ਸੀ।
ਹਾਲੇ ਤੱਕ ਇਸ ਮਾਮਲੇ ਵਿੱਚ ਇਹ ਕਾਰਨ ਸਾਹਮਣੇ ਨਹੀਂ ਆਇਆ ਹੈ ਕਿ ਕਿਹੜੇ ਤਕਨੀਕੀ ਖਾਮੀਆਂ ਕਰਕੇ ਜਹਾਜ ਕ੍ਰੈਸ਼ ਹੋਇਆ, ਕਿਉਂਕਿ ਜਹਾਜ ਦੇ ਅੰਦਰ ਇੱਕ ਬਲੈਕ ਬਾਕਸ ਹੁੰਦਾ ਹੈ, ਜਿਸ ਨੂੰ ਕਿ ਰਿਕਵਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਜਹਾਜ ਦੇ ਕਰੈਸ਼ ਹੋਣ ਦਾ ਕਾਰਨ ਕੀ ਸੀ। ਇਸ ਦੁਰਘਟਨਾ ਦੇ ਲਗਭਗ ਸਾਰੇ ਤੱਥ ਉਸ ਵੇਲੇ ਸਾਫ ਹੋਣਗੇ, ਜਦੋਂ ਬਲੈਕ ਬਾਕਸ ਦੇ ਵਿੱਚੋਂ ਜਾਣਕਾਰੀ ਮਿਲੇਗੀ। ਫਿਲਹਾਲ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਅਤੇ ਕਿਸੇ ਕੋਲ ਵੀ ਮੌਤ ਹੋਣ ਦੇ ਲੋਕਾਂ ਦੀ ਪੁਸ਼ਟੀ ਨਹੀਂ ਹੈ, ਪਰ ਇਸ ਘਟਨਾ ਨੇ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਸ਼ੋਕ ਦੀ ਲਹਿਰ ਪਹੁੰਚਾ ਦਿੱਤੀ ਹੈ ਕਿ ਆਖਿਰਕਾਰ ਇਹ ਜਹਾਜ ਕਿਵੇਂ ਹਾਦਸੇ ਦਾ ਸ਼ਿਕਾਰ ਹੋਇਆ। ਕੁੱਲ ਮਿਲਾ ਕੇ ਫਿਲਹਾਲ ਇਸ ਦੀ ਪੜਤਾਲ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ।