ਥਾਣਾ ਮੋਹਕਮਪੁਰਾ ਵੱਲੋਂ ਇੱਕ ਤਰਫਾਂ ਪਿਆਰ ਵਿੱਚ ਅੰਨ੍ਹੇ ਲੜਕੇ ਵੱਲੋਂ ਲੜਕੀ ਦੇ ਮੰਗੇਤਰ ਦੇ ਘਰ ਦੇ ਬਾਹਰ ਗੋਲੀਆ ਚਲਾਉਂਣ ਵਾਲਾ ਸਾਥੀ ਸਮੇਤ ਕਾਬੂ

ਥਾਣਾ ਮੋਹਕਮਪੁਰਾ ਵੱਲੋਂ ਇੱਕ ਤਰਫਾਂ ਪਿਆਰ ਵਿੱਚ ਅੰਨ੍ਹੇ ਲੜਕੇ ਵੱਲੋਂ ਲੜਕੀ ਦੇ ਮੰਗੇਤਰ ਦੇ ਘਰ ਦੇ ਬਾਹਰ ਗੋਲੀਆ ਚਲਾਉਂਣ ਵਾਲਾ ਸਾਥੀ ਸਮੇਤ ਕਾਬੂ, ਵਾਰਦਾਤ ਸਮੇਤ ਵਰਤਿਆ ਪਿਸਟਲ .32 ਬੋਰ ਬ੍ਰਾਮਦ
ਡਾ. ਸ਼ੀਤਲ ਸਿੰਘ ਏ.ਸੀ.ਪੀ ਈਸਟ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਮੋਹਿਤ ਕੁਮਾਰ ਮੁੱਖ ਅਫ਼ਸਰ ਥਾਣਾ ਮੋਹਕਮਪੁਰਾ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਗੁਰਮੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਵਿੱਚ ਪਿਸਟਲ ਬ੍ਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਹ ਮੁਕੱਦਮਾਂ  ਮੁਦੱਈ ਦਵਿੰਦਰ ਕੁਮਾਰ ਵਾਸੀ ਮੋਹਕਮਪੁਰਾ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਹੋਇਆ ਕਿ ਉਹ ਆਪਣੇ ਭਰਾ ਸੋਨੂੰ ਸ਼ਰਮਾਂ ਨਾਲ ਚੰਡੀਗੜ ਵਿਖੇ ਫਲੈਕਸ ਬੋਰਡ ਬਨਾਉਣ ਦਾ ਕੰਮ ਕਰਦਾ ਹੈ ਤੇ ਮੁਦੱਈ ਮੁਕੱਦਮਾ ਦੀ ਇੱਕ ਲੜਕੀ ਵਾਸੀ ਜੱਜ ਨਗਰ, ਜੋੜਾ ਫਾਟਕ, ਨਾਲ ਸ਼ਾਦੀ ਦੀ ਗੱਲਬਾਤ ਚੱਲ ਰਹੀ ਹੈ ਜੋ ਲੜਕੀ ਦੇ ਗੁਆਢ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮੁਖਤਿਆਰ ਸਿੰਘ ਵਾਸੀ ਜੱਜ ਨਗਰ, ਮੋਹਕਮਪੁਰਾ, ਅੰਮ੍ਰਿਤਸਰ ਰਹਿੰਦਾ ਸੀ ਜਿਸ ਨਾਲ ਪਹਿਲਾ ਲੜਕੀ ਦੇ ਵਿਆਹ ਦੀ ਗੱਲਬਾਤ ਚੱਲ ਰਹੀ ਸੀ ਪਰ ਲੜਕੀ ਨੂੰ  ਗੁਰਪ੍ਰੀਤ ਸਿੰਘ ਉਰਫ਼ ਗੋਪੀ ਲੜਕਾ ਪਸੰਦ ਨਾ ਆਉਣ ਕਰਕੇ ਉਸ ਨੇ ਗੁਰਪ੍ਰੀਤ ਸਿੰਘ ਨੂੰ ਸ਼ਾਦੀ ਤੋਂ ਨਾ ਕਰ ਦਿੱਤੀ ਸੀ।  ਜਿਸ ਕਾਰਨ ਗੁਰਪ੍ਰੀਤ ਸਿੰਘ ਉਰਫ ਗੋਪੀ ਲੜਕੀ ਨੂੰ ਬਾਰ-ਬਾਰ ਵਿਆਹ ਕਰਵਾਉਣ ਲਈ ਮਜਬੂਰ ਕਰ ਰਿਹਾ ਸੀ ਪਰ ਲੜਕੀ, ਗੁਰਪ੍ਰੀਤ ਸਿੰਘ ਉਰਫ ਗੋਪੀ ਉਕਤ ਨਾਲ ਵਿਆਹ ਕਰਵਾਉਣ ਲਈ ਰਾਜੀ ਨਹੀਂ ਸੀ।
ਗੁਰਪ੍ਰੀਤ ਸਿੰਘ ਉਰਫ ਗੋਪੀ ਉਕਤ ਵੱਲੋ ਮੁਦੱਈ ਮੁਕੱਦਮਾ ਦਵਿੰਦਰ ਕੁਮਾਰ ਉਰਫ ਮੈਨੂੰ ਨੂੰ ਵਿਆਹ ਕਰਨ ਤੋਂ ਨਾਹ ਕਰਨ ਲਈ ਮਜਬੂਰ ਕੀਤਾ ਸੀ ਪਰ ਮੁਦੱਈ ਮੁਕੱਦਮਾ ਸਹਿਮਤ ਨਹੀ ਹੋਇਆ। ਜਿਸ ਕਾਰਨ ਮਿਤੀ 26-04-2025 ਨੂੰ ਕ੍ਰੀਬ 02:00 ਵਜੇ ਰਾਤ  ਮੁਦੱਈ ਮੁਕੱਦਮਾ ਆਪਣੇ ਪਰਿਵਾਰ ਨਾਲ ਘਰ ਵਿੱਚ ਸੁੱਤੇ ਪਏ ਸੀ ਜੋ ਅਚਾਨਕ ਮੁਦੱਈ ਮੁਕੱਦਮਾ ਦੇ ਘਰ ਤੇ ਲੋਹੇ ਦਾ ਗੇਟ ਬਹੁਤ ਜੋਰ ਦੀ ਖੜਕਿਆ ਤਾਂ ਮੁਦੱਈ ਮੁਕੱਦਮਾ ਨੇ ਬਾਹਰ ਆ ਕੇ ਦੇਖਿਆ ਕਿ ਗੇਟ ਤੋ ਬਾਹਰ ਗੁਰਪ੍ਰੀਤ ਸਿੰਘ ਉਰਫ ਗੋਪੀ ਉਕਤ ਜਿਸ ਦੇ ਹੱਥ ਵਿੱਚ ਪਿਸਤੌਲ ਸੀ ਤੇ ਇੱਕ ਨਾਮਲੂਮ ਵਿਅਕਤੀ ਖਾਲੀ ਹੱਥ ਆਪਣੇ ਮੋਟਰ ਸਾਈਕਲ ਸਪਲੈਡਰ ਰੰਗ ਕਾਲਾ ਬਿਨਾਂ ਨੰਬਰੀ ਸਮੇਤ ਖੜੇ ਸੀ ਜੋ ਉਚੀ-ਉਚੀ ਗਾਲਾ ਕੱਢ ਰਹੇ ਸੀ ਜੋ ਮੁਦੱਈ ਮੁਕੱਦਮਾ ਨੂੰ ਗੇਟ ਖੋਲਣ ਲਈ ਕਹਿ ਰਹੇ ਸੀ ਜੋ ਗੁਰਪ੍ਰੀਤ ਸਿੰਘ ਉਰਫ ਗੋਪੀ ਉਕਤ ਨੇ ਆਪਣੇ ਦਸਤੀ ਪਿਸਤੋਲ ਨਾਲ ਮੁਦੱਈ ਮੁਕੱਦਮਾ ਦੇ ਘਰ ਤੇ ਲਗਾਤਾਰ ਤਿੰਨ ਫਾਇਰ ਕੀਤੇ ਜੋ ਗੁਰਪ੍ਰੀਤ ਸਿੰਘ ਉਰਫ ਗੋਪੀ ਸਮੇਤ ਆਪਣੇ ਨਾਮਲੂਮ ਵਿਅਕਤੀ ਸਾਥੀ ਨਾਲ ਜਾਦੇ ਸਮੇਂ 02 ਹਵਾਈ ਫਾਇਰ ਕਰਦੇ ਹੋਏ ਭੱਜ ਨਿਕਲੇ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਕੱਦਮਾਂ ਵਿੱਚ ਗੋਲੀ ਚਲਾਉਂਣ ਵਾਲੇ ਮੁੱਖ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਲੇਟ ਮੁਖਤਿਆਰ ਸਿੰਘ ਵਾਸੀ ਪਿੰਡ ਜੱਲੂਕੇ ਜਿਲ੍ਹਾ ਫਿਰੋਜਪੁਰ ਹਾਲ ਵਾਸੀ ਮਕਾਨ ਨੰਬਰ 43 ਗਲੀ ਟਾਵਰ ਵਾਲੀ ਦਸ਼ਮੇਸ਼ ਨਗਰ ਕੋਟ ਖਾਲਸਾ ਅੰਮ੍ਰਿਤਸਰ ਨੂੰ ਮਿਤੀ 04-06-2025 ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਜਿਸ ਪਿਸਤੋਲ ਨਾਲ ਫਾਇਰ ਕੀਤੇ ਸਨ ਉਹ ਪਿਸਤੋਲ ਮੈਂ ਆਪਣੇ ਪਾਸ ਰੱਖ ਲਿਆ ਤੇ ਮੋਟਰਸਾਈਕਲ ਸ਼ਰਨਜੀਤ ਸਿੰਘ ਦਾ ਸੀ ਮੇਰੇ ਪਾਸ ਜਿਹੜਾ ਪਿਸਤੋਲ ਸੀ, ਉਹ ਮੈ, ਆਪਣੇ ਦੋਸਤ ਸੰਨੀ ਪੁੱਤਰ ਹਰਜੀਤ ਸਿੰਘ ਵਾਸੀ ਗਲੀ ਨੰਬਰ 04 ਕੋਟ ਆਤਮਾ ਰਾਮ ਬਾਸਾ ਵਾਲਾ ਬਜਾਰ ਅੰਮ੍ਰਿਤਸਰ ਨੂੰ ਦੇ ਕੇ ਘਰੋ ਚਲਾ ਗਿਆ। ਜੋ ਸੰਨੀ ਨੂੰ ਮੁਕੱਦਮਾਂ ਵਿੱਚ ਨਾਮਜ਼ਦ ਕਰਕੇ ਮਿਤੀ 10-06-2025 ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਇੱਕ ਪਿਸਤੋਲ .32 ਬੋਰ ਬ੍ਰਾਮਦ ਕੀਤਾ ਗਿਆ ਤੇ ਦੋਸੀ ਸ਼ਰਨਜੀਤ ਸਿੰਘ ਉਰਫ ਸੂਰਜ ਉਕਤ ਨੂੰ ਗ੍ਰਿਫਤਾਰੀ ਕਰਨਾ ਬਾਕੀ ਹੈ।

Leave a Reply

Your email address will not be published. Required fields are marked *