ਨਿਗਮ ਕਮਿਸ਼ਨਰ ਦੀ ਅਧਿਕਾਰੀਆਂ ਨੂੰ ਸਖਤ ਹਦਾਇਤਾ:- ਸ਼ਹਿਰਵਾਸੀਆਂ ਦੀਆ ਸ਼ਿਕਾਇਤਾ ਦਾ ਨਿਪਟਾਰਾ ਪਹਿਲ ਦੇ ਆਧਾਰ ਤੇ ਕੀਤਾ ਜਾਵੇ
ਪੰਜਾਬ ਸਰਕਾਰ ਵਲੋਂ ਸ਼ਹਿਰ ਵਾਸੀਆਂ ਦੀਆਂ ਸਹੁਲਤ ਲਈ ਨਗਰ ਨਿਗਮ, ਅੰਮ੍ਰਿਤਸਰ ਨਾਲ ਸਬੰਧਤ ਕੋਈ ਵੀ ਸ਼ਿਕਾਇਤ ਆਨ-ਲਾਇਨ ਦਰਜ ਕਰਵਾਉਣ ਲਈ ਐਮ ਸੈਵਾ ਅਤੇ ਪੀ.ਜੀ.ਆਰ.ਐਸ ਪੋਰਟਲ ਤੇ ਇਹ ਸੁਵਿਧਾ ਦਿਤੀ ਗਈ ਹੈ ਜਿਸ ਨਾਲ ਸ਼ਹਿਰ ਵਾਸੀ ਘਰ ਬੈਠੇ ਹੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ । ਐਮ.ਸੇਵਾ ਅਤੇ ਪੀ.ਜੀ.ਆਰ ਐਸ ਪੋਰਟਲ ਤੇ ਲਬਿੰਤ ਪਈਆਂ ਇਹਨਾਂ ਸ਼ਿਕਾਇਤਾ ਦਾ ਸਖਤ ਨੋਟਚਿਸ ਲੈਂਦੇ ਹੋਏ ਨਿਗਮ, ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਓ ਐਂਡ ਐਮ ਸੈਲ ਅਤੇ ਸਿਵਲ ਵਿੰਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਦੇ ਵਿਭਾਗਾ ਨਾਲ ਲਬਿੰਤ ਪਈਆਂ ਆਨ-ਲਾਇਨ ਸ਼ਿਕਾਇਤਾ ਦਾ ਬਿਨਾ ਕਿਸੇ ਦੇਰੀ ਦੇ ਨਿਪਟਾਰਾ ਕਰਨ ਦੀਆਂ ਹਦਾਇਤਾ ਕੀਤੀਆਂ ਇਸ ਮੀਟਿੰਗ ਵਿੱਚ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਤੋ ਇਲਾਵਾ ਕਾਰਜਕਾਰੀ ਇੰਜੀਨਿਅਰ ਮੰਨਜੀਤ ਸਿੰਘ,ਗੁਰਜਿੰਦਰ ਸਿੰਘ, ਐਸ.ਡੀ.ਓਜ, ਅਤੇ ਜੇਈ. ਹਾਜਰ ਸਨ ।
ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦਸਿਆ ਕਿ ਉਹਨਾ ਵਲੋਂ ਨਗਰ ਨਿਗਮ ਦੇ ਸਾਰੇ ਵਿਭਾਗਾ ਨੂੰ ਹਦਾਇਤਾ ਕੀਤੀਆਂ ਗਈਆ ਹਨ ਕਿ ਸ਼ਹਿਰ ਵਾਸੀਆਂ ਦੀਆ ਆਨ ਲਾਇਨ ਸ਼ਿਕਾਇਤਾ ਦਾ ਤੁਰੰਤ ਨਿਪਟਾਰਾ ਕਰਕੇ ਉਹਨਾਂ ਨੂੰ ਸੁਚਿਤ ਕੀਤਾ ਜਾਵੇ ਪਰ ਇਹ ਵੇਖਣ ਵਿੱਚ ਆਇਆ ਹੈ ਕਿ ਓ.ਐੰਡ.ਐਮ ਸੈਲ ਅਤੇ ਸਿਵਲ ਵਿੰਗ ਨਾਲ ਸਬੰਧਤ ਕਈ ਸ਼ਿਕਾਇਤਾ ਲਬਿੰਤ ਪਈਆ ਹਨ ਜਿਸ ਕਰਕੇ ਉਹਨਾਂ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ ਇਹਨਾ ਦੇ ਤੁਰੰਤ ਨਿਪਟਾਰੇ ਲਈ ਹਦਾਇਤ ਦੇ ਨਾਲ ਨਾਲ ਸਖਤ ਚੇਤਾਵਨੀ ਵੀ ਦਿਤੀ ਗਈ ਹੈ ਕਿ ਗੈਰ ਜਿੰਮੇਵਾਰੀ ਦੀ ਸੁਰਤ ਵਿੱਚ ਕਾਰਵਾਈ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਗਰਮੀ ਦਾ ਮੌਸਮ ਚਲ ਰਿਹਾ ਹੈ ਅਤੇ ਸ਼ਹਿਰ ਵਿੱਚ ਪੀਣ ਵਾਲੇ ਸ਼ੁਧ ਪਾਣੀ ਦੀ ਕੋਈ ਵੀ ਕਮੀ ਨਹੀ ਆਉਣੀ ਚਾਹੀਦੀ ਅਤੇ ਸਾਰੇ ਟਿਉਬਵੈਲ ਚਲਦੀ ਹਾਲਤ ਵਿੱਚ ਰਖੇ ਜਾਣ ਅਤੇ ਐਮਰਜੰਸੀ ਦੀ ਸੁਰਤ ਵਿੱਚ ਸਪੈਅਰ ਮੋਟਰਾਂ ਦਾ ਵੀ ਇੰਤਜਾਮ ਕੀਤਾ ਜਾਵੇ । ਬਰਸਾਤ ਦੇ ਮੌਸਮ ਨੂੰ ਨਿਪਟਣ ਲਈ ਵਾਰਡ ਵਾਈਸ ਰੋਸ਼ਤਰ ਦੇ ਮੁਤਾਬਕ ਡੀ-ਸੀਲਟਿੰਗ ਦੀ ਕਾਰਵਾਈ ਵੀ ਕੀਤੀ ਜਾਵੇ ।