Shubman Gill ਬਣੇ ਭਾਰਤ ਟੈਸਟ ਟੀਮ ਦੇ ਨਵੇਂ ਕਪਤਾਨ

Shubman Gill ਬਣੇ ਭਾਰਤ ਟੈਸਟ ਟੀਮ ਦੇ ਨਵੇਂ ਕਪਤਾਨ

Shubman Gill ਨੂੰ England ਦੌਰੇ ਲਈ ਭਾਰਤੀ ਟੈਸਟ ਕ੍ਰਿਕਟ ਟੀਮ ਦਾ ਕਪਤਾਨ ਚੁਣ ਲਿਆ ਗਿਆ ਹੈ। Shubman Gill ਦਾ ਜਨਮ 8 ਸਤੰਬਰ 1999 ਨੂੰ ਪੰਜਾਬ ਦੇ Fazilka ਜ਼ਿਲੇ ਦੇ ਚੱਕ ਜੈਮਲ ਸਿੰਘ ਵਾਲਾ ਪਿੰਡ ਵਿੱਚ ਹੋਇਆ । ਉਹਨਾਂ ਦੇ ਪਿਤਾ ਲਖਵਿੰਦਰ ਸਿੰਘ ਇੱਕ ਕਿਸਾਨ ਹਨ ਜੋ ਆਪਣੇ ਪੁੱਤਰ ਨੂੰ ਕ੍ਰਿਕਟ ਵਿੱਚ ਉਚਾਈਆਂ ਤੇ ਵੇਖਣਾ ਚਾਹੁੰਦੇ ਸਨ , ਗਿੱਲ ਨੇ ਤਿੰਨ ਸਾਲ ਦੀ ਉਮਰ ਵਿੱਚ ਬੈਟ ਫੜਨਾ ਸ਼ੁਰੂ ਕੀਤਾ ਅਤੇ ਉਹਨਾਂ ਦੇ ਪਿਤਾ ਹਰ ਰੋਜ਼ 500 ਤੋਂ 700 ਗੇਂਦਾਂ ਨਾਲ ਉਹਨਾਂ ਦੀ Practice ਕਰਵਾਉਂਦੇ ਸਨ , 2007 ਵਿੱਚ ਉਹਨਾਂ ਦੇ ਪਰਿਵਾਰ ਨੇ ਮੋਹਾਲੀ ਵਿੱਚ ਵਸਾਈ ਕੀਤੀ ਤਾਂ ਕਿ Shubman Gill ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਦੇ ਨੇੜੇ ਵਧੀਆ ਟ੍ਰੇਨਿੰਗ ਮਿਲ ਸਕੇ।

ਕ੍ਰਿਕਟ ਕਰੀਅਰ ਦੀ ਸ਼ੁਰੂਆਤ

Shubman Gill ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਅੰਡਰ 14 ਅਤੇ ਅੰਡਰ 16 ਵੱਲੋਂ ਕੀਤੀ। ਜਿਸ ਵਿੱਚ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਸਭ ਤੋਂ ਪਹਿਲਾਂ ਅੰਡਰ 16 ਵਿੱਚ ਵਿਜੇ ਮਰਚੈਂਟ ਟਰੋਫੀ ਵਿੱਚ Double Century ਬਣਾਈ, 2018 ਦੇ ਅੰਡਰ 19 ਵਿਸ਼ਵ ਵਿੱਚ ਭਾਰਤ ਦੀ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਵੀ ਨਿਭਾਈ।

ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਤਸ਼ਾਹਜਨਕ ਸ਼ੁਰੂਆਤ

Shubman Gill 2020-21 ਵਿੱਚ Australia ਵਿਰੁੱਧ Melbourne ਟੈਸਟ ਵਿੱਚ ਆਪਣਾ ਟੈਸਟ Debut ਕੀਤਾ ਉਹਨਾਂ ਨੇ 32 ਟੈਸਟ ਮੈਚਾਂ ਵਿੱਚ 1893 ਦੌੜਾਂ ਬਣਾਈਆਂ ਜਿਸ ਵਿੱਚ ਪੰਜ Century ਅਤੇ ਸੱਤ ਹਲਫ਼ Century ਸ਼ਾਮਿਲ ਹਨ । ਉਹਨਾਂ ਦਾ ਸਭ ਤੋਂ ਵੱਡਾ ਸਕੋਰ 128 ਹੈ।

ਕਪਤਾਨੀ ਅਤੇ ਨੇਤਰਤੱਵ

Shubman Gill ਨੇ ਗੁਜਰਾਤ ਟਾਈਟਨਸ ਦੀ ਕਪਤਾਨੀ ਕੀਤੀ ਅਤੇ 2014 ਦੇ IPL ਸੀਜ਼ਨ ਵਿੱਚ ਟੀਮ ਨੂੰ ਉੱਚੇ ਦਰਜੇ ਤੇ ਲੈ ਗਏ ਉਹਨਾਂ ਨੇ ਭਾਰਤ ਦੀ T-20 ਟੀਮ ਦੀ ਵੀ ਕਪਤਾਨੀ ਕੀਤੀ, ਜਿਸ ਵਿੱਚ ਉਹਨਾਂ ਨੇ ਜਿੰਬਾਬਵੇ ਵਿਰੁੱਧ ਚ 4-1 ਦੀ ਸੀਰੀਜ਼ ਜਿੱਤੀ ਹੈ।

ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੇ ਟੈਸਟ ਕ੍ਰਿਕਟ ਤੋਂ ਸਨਿਆਸ ਲੈਣ ਤੋਂ ਬਾਅਦ Shubman Gill ਨੂੰ ਇਹ ਮੌਕਾ ਮਿਲਿਆ ਹੈ ਅਤੇ ਉਹ ਭਾਰਤ ਦੇ 20ਵੇਂ ਟੈਸਟ ਕਪਤਾਨ ਨਿਯੁਕਤ ਕੀਤੇ ਗਏ ਹਨ ਉਹਨਾਂ ਦੀ ਪਹਿਲੀ ਸੀਰੀਜ਼ ਇੰਗਲੈਂਡ ਵਿਰੁੱਧ ਹੈ ਜੋ ਕਿ ਪੰਜ ਟੈਸਟ ਮੈਚਾਂ ਦੀ ਸੀਰੀਜ਼ ਹੈ ਜਿਸ ਦੀ ਸ਼ੁਰੂਆਤ ਵੀ ਜੂਨ 2025 ਤੋਂ ਸ਼ੁਰੂ ਹੋ ਰਹੀ ਹੈ।

ਨਿਜੀ ਜੀਵਨ ਅਤੇ ਲੋਕਪ੍ਰੀਯਤਾ

Shubman Gill ਸ਼ਾਂਤ ਸੁਭਾਵ ਅਤੇ ਸਾਫ ਸੁਥਰੀ ਛਵੀ ਦੇ ਨੌਜਵਾਨ ਹਨ ਅਤੇ ਉਹਨਾਂ ਨੇ ਨੌਜਵਾਨਾਂ ਨੂੰ ਆਪਣੀ ਬੈਟਿੰਗ ਨਾਲ ਖੂਬ ਆਕਰਸ਼ਿਤ ਕੀਤਾ ਹੈ ਅਤੇ ਉਹ ਇੱਕ ਨੌਜਵਾਨ ਆਗੂ ਦੇ ਤੌਰ ਤੇ ਵੀ ਦੇਖੇ ਜਾਂਦੇ ਨੇ ਉਹਨਾਂ ਦੀ ਸੋਸ਼ਲ ਮੀਡੀਆ ਤੇ ਵੱਡੀ ਫੈਨ Following ਹੈ ਅਤੇ ਉਹਨਾਂ ਨੂੰ ਭਵਿੱਖ ਦੇ ਕਪਤਾਨ ਵਜੋਂ ਦੇਖਿਆ ਜਾ ਰਿਹਾ ਹੈ।

Shubman Gill ਦੀ ਚੁਣੌਤੀ

Shubman Gill ਲਈ ਇੰਗਲੈਂਡ ਦੀ ਟੈਸਟ ਸੀਰੀਜ ਕੁਝ ਆਮ ਨਹੀਂ ਹੈ ਇੰਗਲੈਂਡ ਦੀ ਟੀਮ ਨੇ ਪਿਛਲੇ ਕੁਝ ਸਮੇਂ ਵਿੱਚ ਟੈਸਟ ਕ੍ਰਿਕਟ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਘਰੇਲੂ ਮੈਦਾਨਾਂ ਵਿੱਚ ਇੰਗਲੈਂਡ ਦੀ ਟੀਮ ਦਾ ਜਿੱਤ ਦਾ ਰੇਟ ਬਹੁਤ ਜਿਆਦਾ ਹੈ , ਇੰਗਲੈਂਡ ਦੀ ਫਾਸਟ ਵਿਕਟ ਤੇ ਭਾਰਤੀ ਟੀਮ ਕਿਸ ਤਰੀਕੇ ਨਾਲ ਖੇਡਦੀ ਹੈ ਇਹ ਸਮਾਂ ਦੱਸੇਗਾ, ਪਰ ਇੰਗਲੈਂਡ ਦੇ ਘਰੇਲੂ ਮੈਦਾਨ ਵਿੱਚ ਜਾ ਕੇ ਖੇਡਣਾ ਇੱਕ ਨਵੇ ਟੈਸਟ ਕਪਤਾਨ ਵਾਸਤੇ ਵੱਡੀ ਚੁਣੌਤੀ ਹੈ।

Leave a Reply

Your email address will not be published. Required fields are marked *