Mukul Dev ਦਾ ਜਾਣੋ ਕੀ ਹੈ ਇਤਿਹਾਸ , ਪੰਜਾਬੀ ਪੁੱਤਰ ਨੇ ਕਿਵੇਂ Bollywood ‘ਚ ਬਣਾਈ ਪਹਿਚਾਨ
Mukul Dev ਇੱਕ ਪ੍ਰਸਿੱਧ ਭਾਰਤੀ ਅਦਾਕਾਰ ਅੱਜ ਇਸ ਇੰਡਸਟਰੀ ਨੂੰ ਅਲਵਿਦਾ ਕਹਿ ਗਿਆ ਹੈ। 54 ਸਾਲ ਦੀ ਉਮਰ ਵਿੱਚ ਉਹਨਾਂ ਆਖਰੀ ਸਾਹ ਲਏ । Mukul Dev ਨੇ ਹਿੰਦੀ, ਪੰਜਾਬੀ, ਤੈਲਗੂ ਅਤੇ ਬੰਗਾਲੀ ਦੇ ਨਾਲ ਨਾਲ ਦੱਖਣੀ ਭਾਰਤ ਦੀ ਫਿਲਮਾਂ ਅਤੇ ਟੀਵੀ ਵਿੱਚ ਆਪਣੀ ਅਦਾਕਾਰੀ ਦਾ ਸਿੱਕਾ ਜਮਾਇਆ।
Mukul Dev ਦੀ ਜ਼ਿੰਦਗੀ ਦਾ ਲੇਖਾ ਜੋਖਾ
Mukul Dev ਦਾ ਜਨਮ 17 ਸਤੰਬਰ 1970 ਨੂੰ ਨਵੀਂ ਦਿੱਲੀ ਵਿੱਚ ਹੋਇਆ ਸੀ ਅਤੇ ਉਹ ਇੱਕ ਪੰਜਾਬੀ ਪਰਿਵਾਰ ਨਾਲ ਸੰਬੰਧਿਤ ਸਨ, ਜਿਸ ਦੀਆਂ ਜੜਾਂ ਜਲੰਧਰ ਨੇੜੇ ਦੇ ਪਿੰਡ ਵਿੱਚ ਸਨ। ਉਹਨਾਂ ਦੇ ਪਿਤਾ ਹਰੀਦੇਵ ਦਿੱਲੀ ਪੁਲਿਸ ਦੇ ਵਿੱਚ ਅਸਿਸਟੈਂਟ ਕਮਿਸ਼ਨਰ ਸਨ। ਮੁਕੁਲ ਨੇ ਇੰਦਰਾ ਗਾਂਧੀ ਰਾਸ਼ਟਰੀ ਉਡਾਨ ਅਕਾਦਮੀ ਤੋਂ ਪਾਇਲਟ ਦੀ ਤਾਲੀਮ ਵੀ ਹਾਸਿਲ ਕੀਤੀ, ਪਰ ਉਹਨਾਂ ਦੀ ਰੁਚੀ ਮਾਡਲਿੰਗ ਅਤੇ ਅਦਾਕਾਰੀ ਵੱਲ ਹੋ ਗਈ।
ਉਹਨਾਂ ਨੇ ਆਪਣੇ ਅਦਾਕਾਰੀ ਦੀ ਸ਼ੁਰੂਆਤ 1996 ਵਿੱਚ ਫਿਲਮ ‘ਦਸਤਕ’ ਨਾਲ ਕੀਤੀ, ਜਿਸ ਵਿੱਚ ਉਹਨਾਂ ਨੇ ਏਸੀਪੀ ਰੋਹਿਤ ਮਲਹੋਤਰਾ ਦੀ ਭੂਮਿਕਾ ਨਿਭਾਈ। ਇਸ ਫਿਲਮ ਵਿੱਚ ਸੁਸ਼ਮਿਤਾ ਸੇਨ ਵੀ ਸਨ। ਉਹਨਾਂ ਨੇ ‘ਕਿਲਾ’, ‘ਵਜੂਦ’, ‘ਕੋਹਰਾਮ’, ‘ਯਮਲਾ ਪਗਲਾ ਦੀਵਾਨਾ’, ‘ਸਨ ਆਫ ਸਰਦਾਰ’, ‘ਰਾਜਕੁਮਾਰ’ ਅਤੇ ‘ਜੈ ਹੋ’ ਵਰਗੀਆਂ ਕਈ ਵੱਡੀਆਂ ਫਿਲਮਾਂ ਵਿੱਚ ਕੰਮ ਕੀਤਾ। ਉਹਨਾਂ ਨੂੰ ‘ਯਮਲਾ ਪਗਲਾ ਦੀਵਾਨਾ’ ਵਿੱਚ ਉਹਨਾਂ ਦੀ ਭੂਮਿਕਾ ਲਈ ਅਮਰੀਸ਼ ਪੁਰੀ ਅਵਾਰਡ ਨਾਲ ਸਨਮਾਨਤ ਵੀ ਕੀਤਾ ਗਿਆ।
Mukul Dev ਨੇ ਪੰਜਾਬੀ ਫਿਲਮਾਂ ਵਿੱਚ ਵੀ ਆਪਣੀ ਛਾਪ ਛੱਡੀ ਜਿਵੇਂ ਕਿ ‘ਸ਼ਰੀਕ’ ‘ਜੋਰਾਦਸ ਨੰਬਰੀਆ’, ਅਤੇ ਡਾਕਾ। ਉਹਨਾਂ ਨੇ ਟੈਲੀਵਿਜ਼ਨ ਸ਼ੋ ਵਿੱਚ ਪਿਆਰੀ ਜ਼ਿੰਦਗੀ ਹੈ। ਘਰਵਾਲੀ ਉੱਪਰ ਵਾਲੀ ਅਤੇ ਕਹਾਣੀ ਘਰ ਘਰ ਕੀ ਵਿੱਚ ਵੀ ਅਦਾਕਾਰੀ ਕੀਤੀ। ਅਤੇ ਉਹ ਫੀਅਰ ਫੈਕਟਰ ਇੰਡੀਆ ਦੇ ਪਹਿਲੇ ਸੀਜ਼ਨ ਦੇ ਹੋਸਟ ਵੀ ਰਹੇ।
ਨਿੱਜੀ ਜੀਵਨ ਅਤੇ ਰੁਚੀਆਂ
Mukul Dev ਨੇ 2002 ਵਿੱਚ ਆਪਣੀ ਧੀ ਦਾ ਜਨਮ ਦਿੱਲੀ ਵਿੱਚ ਹੋਣ ਦੀ ਖੁਸ਼ੀ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਪਲ ਦੱਸਿਆ। ਉਹ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਰੱਖਦੇ ਸਨ ਅਤੇ ਆਪਣੇ ਕੰਮ ਅਤੇ ਨਿਜੀ ਜੀਵਨ ਵਿੱਚ ਸੰਤੁਲਨ ਬਣਾਈ ਰੱਖਦੇ ਸਨ। ਉਹਨਾਂ ਦੀ ਰੁਚੀ ਸੰਗੀਤ ਯੋਗਾ ਅਤੇ ਧਿਆਨ ਵਿੱਚ ਵੀ ਸੀ ਜੋ ਉਹਨਾਂ ਨੂੰ ਮਨ ਦੀ ਸ਼ਾਂਤੀ ਅਤੇ ਸਰੀਰਕ ਤੰਦਰੁਸਤੀ ਪ੍ਰਦਾਨ ਕਰਦੇ ਸਨ।
ਅੰਤਿਮ ਵਿਦਾਈ
ਮੁਕੂਲ ਦੇਵ ਨੇ 23 ਮਈ 2025 ਨੂੰ ਆਪਣੇ ਨਿਵਾਸ ਸਥਾਨ ਤੇ ਆਖਰੀ ਸਾਹ ਲਏ। ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸਨ। ਉਹਨਾਂ ਦੇ ਭਰਾ ਅਦਾਕਾਰ ਰਾਹੁਲ ਦੇਵ ਅਤੇ ਕਈ ਸਹਿ ਕਲਾਕਾਰਾਂ ਨੇ ਉਹਨਾਂ ਦੀ ਮੌਤ ਤੇ ਦੁੱਖ ਪ੍ਰਗਟਾਇਆ ਹੈ। ਬਿੰਦੂ ਦਾਰਾ ਸਿੰਘ ਨੇ ਉਹਨਾਂ ਨੂੰ ਭਰਾ ਵਰਗਾ ਕਹਿੰਦੇ ਹੋਏ ਆਪਣੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਮੁਕਲ ਦੇਵ ਦੀ ਅਦਾਕਾਰੀ ਉਹਨਾਂ ਦੀ ਨਿੱਜੀ ਜ਼ਿੰਦਗੀ ਅਤੇ ਉਹਨਾਂ ਦੀ ਵਿਅਕਤੀਗਤ ਰੁਚੀਆਂ ਨੇ ਉਹਨਾਂ ਨੂੰ ਇੱਕ ਪ੍ਰੇਰਨਾਦਾਇਕ ਵਿਅਕਤੀ ਬਣਾਇਆ ਉਹਨਾਂ ਦੀ ਯਾਦ ਸਾਡੇ ਦਿਲ ਵਿੱਚ ਹਰ ਵੇਲੇ ਜਿੰਦਾ ਰਹੇਗੀ।