ਲੁਧਿਆਣਾ ਪੁਲਿਸ ਨੇ ਅੰਤਰਰਾਜ਼ੀ ਸੱਟੇਬਾਜ਼ਾਂ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਤੇ ਇਕ ਕਰੋੜ 94 ਲੱਖ ਰੁਪਏ ਦੀ ਨਗਦੀ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਹੈ। ਡੀ.ਸੀ.ਪੀ. ਸੋਮਿਆ ਮਿਸ਼ਰਾ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਦੋਸ਼ੀ ਕੁਸ਼ਲ ਕੁਮਾਰ ਪੁੱਤਰ ਪ੍ਰਕਾਸ਼ ਚੰਦ, ਸੰਦੀਪ ਸੇਠੀ ਪੁੱਤਰ ਸੁਭਾਸ਼ ਸੇਠੀ, ਉਂਕਾਰ ਉਰਫ ਹਨੀ, ਦਿਨੇਸ਼ ਕੁਮਾਰ ਪੁੱਤਰ ਅਮਰਨਾਥ ਅਤੇ ਵਿਵੇਕ ਕੁਮਾਰ ਪੁੱਤਰ ਅਮਰਨਾਥ ਸ਼ਾਮਿਲ ਹਨ।
ਇਸ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਹ ਕਥਿਤ ਦੋਸ਼ੀ ਕੁਸ਼ਲ ਕੁਮਾਰ ਅਤੇ ਸੰਦੀਪ ਸੋਠੀ ਵਲੋਂ ਫਿਰੋਜ਼ ਗਾਂਧੀ ਮਾਰਕੀਟ ਵਿੱਚ ਆਪਣੇ ਦਫ਼ਤਰ ਵਿੱਚ ਸੱਟੇਬਾਜ਼ੀ ਦਾ ਵੱਡਾ ਨੈਟਵਰਕ ਚਲਾਇਆ ਜਾ ਰਿਹਾ ਸੀ। ਇਹ ਸੱਟੇਬਾਜ਼ ਖੇਡਾਂ ਤੋਂ ਇਲਾਵਾ ਸ਼ੇਅਰ ਮਾਰਕੀਟ ‘ਤੇ ਵੀ ਵੱਡੇ ਪੱਧਰ ਤੇ ਸੱਟਾਬਾਜ਼ੀ ਕਰਦੇ ਸਨ।
ਇਸ ਤੋਂ ਇਲਾਵਾ ਪੁਲਿਸ ਵਲੋਂ 1 ਕਰੋੜ 94 ਲੱਖ 37 ਹਜ਼ਾਰ 985 ਦੀ ਨਗਦੀ, 19 ਮੋਬਾਈਲ ਫੋਨ, 5 ਲੈਪਟਾਪ, 1 ਕੰਪਿਊਟਰ ਅਤੇ ਨੋਟ ਗਿਣਨ ਵਾਲੀਆਂ ਮਸ਼ੀਨਾਂ ਬਰਾਮਦ ਕੀਤੀਆਂ ਗਈਆਂ ਹਨ। ਇਹਨਾਂ ਕਥਿਤ ਦੋਸ਼ੀਆਂ ਪਾਸੋਂ ਪੁੱਛਗਿੱਛ ਹਲੇ ਜਾਰੀ ਹੈ, ਜਲਦ ਹੀ ਪ੍ਰਗਟਾਵੇ ਦੀ ਸੰਭਾਵਨਾ ਹੈ।