ਅੱਜ ਦੁਨੀਆਂ ਭਰ ‘ਚ ਹੋਲੀ ਦਾ ਤਿਉਹਾਰ ਰੰਗਾਂ ਅਤੇ ਗੁਲਾਲ ਨਾਲ ਖੇਡ ਕੇ ਮਨਾਇਆ ਜਾ ਰਿਹਾ ਹੈ। ਚਮਕਦਾਰ ਰੰਗਾਂ ਦੀ ਰਵਾਇਤੀ ਵਰਤੋਂ ਦੇ ਬਾਵਜੂਦ, ਬਹੁਤ ਸਾਰੇ ਹੁਣ ਚਮੜੀ ਦੀ ਜਲਣ ਤੋਂ ਬਚਣ ਲਈ ਹਰਬਲ ਰੰਗਾਂ ਦੀ ਚੋਣ ਕਰ ਰਹੇ ਹਨ। ਹਾਲਾਂਕਿ, ਇਹ ਵੀ ਕਈ ਵਾਰ ਚਮੜੀ ‘ਤੇ ਸਥਾਈ ਪ੍ਰਭਾਵ ਛੱਡ ਸਕਦੇ ਹਨ।
ਬਹੁਤ ਸਾਰੇ ਲੋਕ ਹੋਲੀ ਖੇਡਣ ਦਾ ਆਨੰਦ ਲੈਂਦੇ ਹਨ, ਪਰ ਚਮੜੀ ਤੋਂ ਰੰਗਾਂ ਨੂੰ ਹਟਾਉਣਾ ਚੁਣੌਤੀਪੂਰਨ ਹੋ ਸਕਦਾ ਹੈ। ਰੰਗਾਂ ਨੂੰ ਹਟਾਉਣ ਲਈ ਲੋਕ ਕਈ ਤਰ੍ਹਾਂ ਦੇ ਤਰੀਕੇ ਅਜ਼ਮਾਉਂਦੇ ਹਨ, ਜਿਸ ਨਾਲ ਕਈ ਵਾਰ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਕੁਝ ਘਰੇਲੂ ਚੀਜ਼ਾਂ ਹਨ ਜਿਸ ਨਾਲ ਰੰਗ ਮਿੰਟਾਂ ਵਿੱਚ ਹੱਟ ਸਕਦੇ ਹਨ, ਇਹ ਬਹੁਤ ਆਸਾਨ ਤਰੀਕੇ ਹਨ :
- ਨਾਰੀਅਲ ਦਾ ਤੇਲ
ਨਾਰੀਅਲ ਦੇ ਤੇਲ ਦੀ ਵਰਤੋਂ ਕਰਕੇ ਰੰਗ ਨੂੰ ਹੌਲੀ-ਹੌਲੀ ਕਰਕੇ ਹੱਟਾ ਸਕਦੇ ਹੋ। ਬਸ ਚਮੜੀ ‘ਤੇ ਨਾਰੀਅਲ ਦਾ ਤੇਲ ਲਗਾਓ ਅਤੇ ਰੰਗਾਂ ਨੂੰ ਫਿੱਕਾ ਕਰਨ ਵਿੱਚ ਮਦਦ ਕਰਨ ਲਈ ਹੌਲੀ-ਹੌਲੀ ਮਾਲਿਸ਼ ਕਰੋ। ਇਹ ਘਰੇਲੂ ਤਰੀਕਾ ਚਮੜੀ ‘ਤੇ ਪ੍ਰਭਾਵਸ਼ਾਲੀ ਅਤੇ ਅਸਰਦਾਰ ਹੈ।
- ਦਹੀਂ
ਚਮੜੀ ‘ਤੇ ਹੋਲੀ ਦੇ ਰੰਗਾਂ ਦੇ ਪ੍ਰਭਾਵ ਨੂੰ ਘੱਟ ਕਰਨ ਲਈ, ਹਲਦੀ ਨੂੰ ਦਹੀਂ ਦੇ ਨਾਲ ਮਿਲਾਓ ਅਤੇ ਫਿਰ ਇਸ ਪੇਸਟ ਨੂੰ 20 ਮਿੰਟ ਲਈ ਚਮੜੀ ‘ਤੇ ਲਗਾਓ। ਸੁੱਕਣ ਤੋਂ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ। ਇਹ ਪੇਸਟ ਰੰਗਾਂ ਦੇ ਪ੍ਰਭਾਵਾਂ ਨੂੰ ਘਟਾਉਣ ਵਿੱਚ ਮਦਦ ਕਰੇਗਾ।
- ਐਲੋਵੇਰਾ
ਐਲੋਵੇਰਾ ਜੈੱਲ ਅੱਜਕੱਲ੍ਹ ਬਹੁਤ ਸਾਰੇ ਘਰਾਂ ‘ਚ ਆਮ ਤੌਰ ‘ਤੇ ਹੁੰਦੀ ਹੈ। ਇਸ ਦੀ ਵਰਤੋਂ ਚਮੜੀ ਅਤੇ ਵਾਲਾਂ ਦੋਵਾਂ ਤੋਂ ਹੋਲੀ ਦੇ ਰੰਗ ਨੂੰ ਹਟਾਉਣ ਲਈ ਕੀਤੀ ਜਾ ਸਕਦੀ ਹੈ। ਰੰਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹਟਾਉਣ ਲਈ ਸਿਰਫ਼ ਐਲੋਵੇਰਾ ਜੈੱਲ ਨੂੰ ਪ੍ਰਭਾਵਿਤ ਖੇਤਰਾਂ ‘ਤੇ ਲਗਾਓ।