ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਆਇਆ ਉਛਾਲ, ਚਾਂਦੀ 90 ਹਜ਼ਾਰ ਰੁਪਏ ਦੇ ਪਾਰ

ਸੋਨੇ ਅਤੇ ਚਾਂਦੀ ਦੀ ਕੀਮਤ 27 ਮਈ ਅੱਜ ਤੋਂ ਵਧੀ ਹੈ, ਜਿਸ ਨਾਲ 24 ਕੈਰੇਟ ਸੋਨੇ ਦਾ 10 ਗ੍ਰਾਮ ਹੁਣ 72,162 ਰੁਪਏ ਅਤੇ ਇੱਕ ਕਿਲੋ ਚਾਂਦੀ 90,590 ਰੁਪਏ ‘ਤੇ ਵਿੱਕ ਰਿਹਾ ਹੈ। ਜ਼ਿਕਰਯੋਗ, ਇਸ ਸਾਲ ਹੁਣ ਤੱਕ ਸੋਨੇ ਦੀਆਂ ਕੀਮਤਾਂ ‘ਚ 8810 ਰੁਪਏ ਦਾ ਵਾਧਾ ਹੋਇਆ ਹੈ, ਜਦਕਿ ਵਿਸ਼ਵ ਪੱਧਰ ‘ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵੀ ਵਾਧਾ ਹੋਇਆ ਹੈ।

ਇਸ ਦੇ ਨਾਲ ਹੀ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਰਹਿ ਸਕਦਾ ਹੈ। ਇਸ ਤੋਂ ਇਲਾਵਾ ਅਗਲੇ ਸਾਲ ਵਿੱਚ ਸੋਨਾ 80,000 ਤੋਂ 85,000 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਪਹੁੰਚਣ ਦੀ ਸੰਭਾਵਨਾ ਹੈ।

 

Leave a Reply

Your email address will not be published. Required fields are marked *