ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ 16 ਜੂਨ ਨੂੰ ਵਕੀਲ ਨਾਲ ਕਰਨਗੇ ਵਿਆਹ

ਪੰਜਾਬ ਦੀ ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰੀ ਅਨਮੋਲ ਗਗਨ ਮਾਨ ਦਾ ਵਿਆਹ 16 ਜੂਨ ਨੂੰ ਹੋਣ ਜਾ ਰਿਹਾ ਹੈ। ਅਨਮੋਲ ਚੰਡੀਗੜ੍ਹ ਦੇ ਰਹਿਣ ਵਾਲੇ ਮਲੋਟ ਦੇ ਵਕੀਲ ਨਾਲ ਜ਼ੀਕਰਪੁਰ ‘ਚ ਵਿਆਹ ਦੇ ਬੰਧਨ ਵਿੱਚ ਬੱਝਣਗੇ। ਇਸ ਤੋਂ ਪਹਿਲਾਂ ਕੈਬਿਨੇਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਮੰਤਰੀ ਬਣਨ ਤੋਂ ਬਾਅਦ ਵਿਆਹ ਕਰਵਾ ਚੁੱਕੇ ਹਨ।

ਅਨਮੋਲ ਗਗਨ ਮਾਨ ਆਪਣੇ ਵਕੀਲ ਸਾਥੀ ਨਾਲ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦਾ ਵਿਆਹ ਜ਼ੀਕਰਪੁਰ ਦੇ ਇੱਕ ਪੈਲੇਸ ਵਿੱਚ ਹੋਵੇਗਾ, ਜਿੱਥੇ ਸਾਰੇ ਪ੍ਰੋਗਰਾਮ ਹੋਣਗੇ। ਲੋਕ ਸਭਾ ਚੋਣਾਂ ਕਾਰਨ ਵਿਆਹ ਦੀ ਤਰੀਕ ਹੁਣ ਤੈਅ ਗਈ ਹੈ। ਇਸ ਤੋਂ ਇਲਾਵਾ ਲਾੜੀ ਦਾ ਸਹੁਰਾ ਪਰਿਵਾਰ ਮਲੋਟ ਨਾਲ ਜੁੜਿਆ ਹੋਇਆ ਹੈ ਅਤੇ ਫਿਲਹਾਲ ਚੰਡੀਗੜ੍ਹ ਰਹਿੰਦਾ ਹੈ।

 

Leave a Reply

Your email address will not be published. Required fields are marked *