ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਨੀਲ ਜਾਖੜ ਨੂੰ ਉਨ੍ਹਾਂ ਦੇ ਧਰਮ ਕਾਰਨ ਕਾਂਗਰਸ ‘ਚ CM ਨਾ ਬਣਾਏ ਜਾਣ ਦੀਆਂ ਪਿਛਲੀਆਂ ਸ਼ਿਕਾਇਤਾਂ ਦੇ ਬਾਵਜੂਦ BJP ‘ਚ ਵਜ਼ਾਰਤ ਦੀ ਸੀਟ ਨਾ ਮਿਲਣ ਦੀ ਆਲੋਚਨਾ ਕੀਤੀ ਹੈ। ਰੰਧਾਵਾ ਨੇ ਟਵੀਟ ‘ਚ ਲਿੱਖਿਆ ਕਿ ਯਾਦ ਹੈ ਜਦੋਂ ਤੁਸੀਂ ਕਿਹਾ ਸੀ ਕਿ INC ਪੰਜਾਬ ਨੇ ਮੈਨੂੰ ਹਿੰਦੂ ਸਿੱਖ ਹੋਣ ਕਰਕੇ CM ਨਹੀਂ ਬਣਾਇਆ ਪਰ ਹੁਣ BJP ਨੇ ਤੁਹਾਨੂੰ ਮਨਿਸਟਰੀ ਬਣਾਉਣ ਦੀ ਥਾਂ ਇਕ ਸਿੱਖ ਨੂੰ ਮਨਿਸਟਰੀ ਕਿਉਂ ਦਿੱਤੀ?
ਜਿਵੇਂ ਕਾਂਗਰਸ ਨੇ ਤੁਹਾਨੂੰ ਆਲੋਚਨਾ ਦਾ ਅਧਿਕਾਰ ਦਿੱਤਾ ਹੋਇਆ ਸੀ ਕਿ BJP ‘ਚ ਰਹਿੰਦੇ ਹੋਏ ਹੁਣ ਤੁਸੀਂ ਪਾਰਟੀ ਦੀ ਆਲੋਚਨਾ ਕਰ ਸਕਦੇ ਹੋ?” ਇਸ ਦੇ ਨਾਲ ਹੀ ਸੁਖਜਿੰਦਰ ਰੰਧਾਵਾ ਨੇ ਇਸ਼ਾਰਾ ਕੀਤਾ ਕਿ ਰਵਨੀਤ ਸਿੰਘ ਬਿੱਟੂ, ਜੋ ਕਿ ਹਾਰ ਗਏ ਸਨ, ਉਸ ਨੂੰ ਵੀ ਫੂਡ ਪ੍ਰੋਸੈਸਿੰਗ ਰਾਜ ਮੰਤਰਾਲਾ ਦਿੱਤਾ ਗਿਆ। ਉਸ ਨੇ ਜਾਖੜ ਦੀ ਹੁਣ ਭਾਜਪਾ ਦੀ ਆਲੋਚਨਾ ਕਰਨ ਦੀ ਯੋਗਤਾ ‘ਤੇ ਸਵਾਲ ਉਠਾਇਆ ਕਿ ਉਹ ਭਾਜਪਾ ਦੇ ਮੈਂਬਰ ਹਨ। ਇਸ ਤੋਂ ਇਲਾਵਾ ਰੰਧਾਵਾ ਨੇ ਜਾਖੜ ਦੀ ਪਾਰਟੀ ਪ੍ਰਤੀ ਭਰੋਸੇਯੋਗਤਾ ਅਤੇ ਵਫ਼ਾਦਾਰੀ ‘ਤੇ ਸ਼ੰਕੇ ਖੜ੍ਹੇ ਕੀਤੇ ਹਨ।