ਅੱਜ ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਹੈ। ਇਹ ਗ੍ਰਹਿਣ ਖਾਸ ਤੌਰ ‘ਤੇ ਮਹੱਤਵਪੂਰਨ ਹੈ ਕਿਉਂਕਿ ਇਹ ਕੁੱਲ ਸੂਰਜ ਗ੍ਰਹਿਣ ਹੋਵੇਗਾ ਅਤੇ ਕਾਫ਼ੀ ਲੰਬਾ ਹੋਣ ਦੀ ਉਮੀਦ ਹੈ। ਲੋਕ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਅਤੇ ਨਾਸਾ ਵੀ ਇਸ ਈਵੈਂਟ ਦੌਰਾਨ ਵਿਸ਼ੇਸ਼ ਪ੍ਰਯੋਗ ਕਰ ਰਿਹਾ ਹੈ। ਸੂਰਜ ਗ੍ਰਹਿਣ ਅੱਜ ਯਾਨੀ 8 ਅਪ੍ਰੈਲ ਨੂੰ ਰਾਤ 9:12 ‘ਤੇ ਸ਼ੁਰੂ ਹੋਵੇਗਾ ਅਤੇ 9 ਅਪ੍ਰੈਲ ਨੂੰ ਸਵੇਰੇ 2:22 ‘ਤੇ ਸਮਾਪਤ ਹੋਵੇਗਾ।
ਜ਼ਿਕਰਯੋਗ, ਇਹ ਗ੍ਰਹਿਣ 5 ਘੰਟੇ 10 ਮਿੰਟ ਤੱਕ ਚੱਲੇਗਾ ਅਤੇ 4 ਮਿੰਟ 11 ਸੈਕਿੰਡ ਤੱਕ ਅਸਮਾਨ ਨੂੰ ਪੂਰਾ ਹਨੇਰਾ ਛਾ ਜਾਵੇਗਾ। ਸੂਰਜ ਗ੍ਰਹਿਣ ਮੈਕਸੀਕੋ, ਉੱਤਰੀ ਅਮਰੀਕਾ, ਕੈਨੇਡਾ, ਜਮਾਇਕਾ, ਆਇਰਲੈਂਡ, ਉੱਤਰੀ ਪੱਛਮੀ ਇੰਗਲੈਂਡ, ਕਿਊਬਾ, ਡੋਮਿਨਿਕਾ, ਕੋਸਟਾ ਰੀਕਾ, ਪੱਛਮੀ ਯੂਰਪ, ਫ੍ਰੈਂਚ ਪੋਲੀਨੇਸ਼ੀਆ, ਪ੍ਰਸ਼ਾਂਤ, ਐਟਲਾਂਟਿਕ ਅਤੇ ਆਰਕਟਿਕ ‘ਚ ਦਿਖਾਈ ਦੇਵੇਗਾ।
ਹਾਲਾਂਕਿ, ਵਿਅਕਤੀ ਅਜੇ ਵੀ ਨੇਕ ਉਦੇਸ਼ਾਂ ਲਈ ਦਾਨ ਕਰ ਸਕਦੇ ਹਨ। ਇਸ ਤੋਂ ਇਲਾਵਾ ਨਾਸਾ ਦੇ ਵਿਗਿਆਨੀ ਅੱਜ 3 ਰਾਕੇਟ ਲਾਂਚ ਕਰ ਰਹੇ ਹਨ, ਇੱਕ ਗ੍ਰਹਿਣ ਤੋਂ ਪਹਿਲਾਂ, ਇੱਕ ਗ੍ਰਹਿਣ ਦੌਰਾਨ ਅਤੇ ਇੱਕ ਇਸ ਦੇ ਖਤਮ ਹੋਣ ਤੋਂ 45 ਮਿੰਟ ਬਾਅਦ, ਨਾਸਾ ਇਸ ਪ੍ਰਯੋਗ ਦੇ ਜ਼ਰੀਏ ਤਿੰਨੋਂ ਵਾਰ ਮੌਸਮ ‘ਚ ਹੋਣ ਵਾਲੇ ਬਦਲਾਅ ਨੂੰ ਰਿਕਾਰਡ ਕਰਨਾ ਚਾਹੁੰਦਾ ਹੈ।