ਸਾਬਕਾ ਵਿਧਾਇਕ ਦਲਵੀਰ ਗੋਲਡੀ ਨੇ ਪੰਜਾਬ ਕਾਂਗਰਸ ਵਿੱਚ ਆਪਣੀ ਅਗਾਮੀ ਵਾਪਸੀ ਦੇ ਸੰਕੇਤ ਦਿੱਤੇ ਹਨ, ਜਿਸ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਜਲਦੀ ਹੀ ਪਾਰਟੀ ‘ਚ ਸ਼ਾਮਲ ਹੋਣਗੇ। ਹਾਲ ਹੀ ‘ਚ, ਰਾਜਾ ਵੜਿੰਗ ਨਾਲ ਦਲਵੀਰ ਗੋਲਡੀ ਦੀ ਇੱਕ ਫੋਟੋ ਸਾਹਮਣੇ ਆਈ ਹੈ, ਜਿਸ ਨੇ ਗੋਲਡੀ ਦੀ ਕਾਂਗਰਸ ਪਾਰਟੀ ‘ਚ ਸੰਭਾਵੀ ਵਾਪਸੀ ਬਾਰੇ ਅਫਵਾਹਾਂ ਨੂੰ ਜਨਮ ਦਿੱਤਾ ਹੈ।
ਹਾਲਾਂਕਿ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਇੱਕ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਦੇ ਸਾਬਕਾ ਮੈਂਬਰਾਂ ਦਾ ਵਾਪਸ ਸਵਾਗਤ ਨਹੀਂ ਕੀਤਾ ਜਾਵੇਗਾ। ਇਸ ਦੇ ਜਵਾਬ ਵਿੱਚ ਦਲਵੀਰ ਗੋਲਡੀ ਨੇ ਸਥਿਤੀ ਨੂੰ ਲੈ ਕੇ ਅਹਿਮ ਬਿਆਨ ਦਿੱਤਾ ਹੈ।
ਦਲਵੀਰ ਗੋਲਡੀ ਨੇ ਕਿਹਾ ਕਿ “ਬਾਜਵਾ ਸਾਹਿਬ ਮੇਰੇ ਤੋਂ ਵੱਡੇ ਹਨ, ਹਰ ਪਰਿਵਾਰ ‘ਚ ਕੁਝ ਨਾ ਕੁਝ ਕਿਹਾ ਸੁਣੀ ਹੋ ਹੀ ਜਾਂਦੀ ਹੈ, ਪਹਿਲਾ ਮੇਰੇ ਤੋਂ ਵੀ ਜਾਣੇ ਅਣਜਾਣੇ ‘ਚ ਜ਼ਿਆਦਾ ਬੋਲਿਆ ਗਿਆ ਸੀ, ਮੈਨੂੰ ਓਹਨਾ ਦੀ ਗੱਲ ਦਾ ਕੋਈ ਗੁੱਸਾ ਨਹੀਂ ਹੈ।”