CM Bhagwant Mann ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (AAP) ਸਰਕਾਰ ਨੇ ਢਾਈ ਸਾਲਾਂ ਵਿੱਚ ਤੀਜੀ ਵਾਰ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸੰਵਿਧਾਨਕ ਪ੍ਰਕਿਰਿਆਵਾਂ ਅਨੁਸਾਰ ਪੰਜ ਨਵੇਂ ਮੰਤਰੀਆਂ ਨੇ ਸਹੁੰ ਚੁੱਕੀ। ਇਨ੍ਹਾਂ ਪੰਜ ਵਿਧਾਇਕਾਂ ਦੇ ਸ਼ਾਮਲ ਹੋਣ ਨਾਲ ਹੁਣ ਮੰਤਰੀਆਂ ਦੀ ਕੁੱਲ ਗਿਣਤੀ 15 ਹੋ ਗਈ ਹੈ।
ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਕੁਮਾਰ ਗੋਇਲ, ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ, ਸ਼ਾਮਚੁਰਾਸੀ ਤੋਂ ਡਾ: ਰਵਜੋਤ ਸਿੰਘ ਅਤੇ ਜਲੰਧਰ ਪੱਛਮੀ ਤੋਂ ਹਾਲ ਹੀ ਵਿੱਚ ਹੋਈ ਜ਼ਿਮਨੀ ਚੋਣ ਵਿੱਚ ਜਿੱਤਣ ਵਾਲੇ ਮਹਿੰਦਰ ਭਗਤ ਸ਼ਾਮਲ ਹਨ। ਜ਼ਿਕਰਯੋਗ ਇਨ੍ਹਾਂ ਨੂੰ ਮੰਤਰੀ ਵਜੋਂ ਸਹੁੰ ਚੁਕਾਈ ਅਤੇ ਆਪੋ-ਆਪਣੇ ਵਿਭਾਗ ਸੌਂਪੇ।
ਹਰਦੀਪ ਸਿੰਘ ਮੁੰਡੀਆਂ– ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਰਿਹਾਇਸ਼ ਅਤੇ ਸ਼ਹਿਰੀ ਵਿਕਾਸ
ਤਰੁਨਪ੍ਰੀਤ ਸਿੰਘ ਸੌਂਦ– ਸੈਰ ਸਪਾਟਾ ਤੇ ਸੱਭਿਆਚਾਰ, ਉਦਯੋਗ ਤੇ ਵਪਾਰ, ਪੇਂਡੂ ਤੇ ਪੰਚਾਇਤ ਵਿਭਾਗ
ਡਾ. ਰਵਜੋਤ ਸਿੰਘ– ਲੋਕ ਬਾਡੀ ਤੇ ਪਾਰਲੀਮਾਨੀ ਮਾਮਲੇ
ਬਰਿੰਦਰ ਕੁਮਾਰ ਗੋਇਲ– ਮਾਇਨਿੰਗ, ਜਲ ਸਰੋਤ, ਜਲ ਤੇ ਜ਼ਮੀਨ ਸੰਭਾਲ
ਮੋਹਿੰਦਰ ਭਗਤ– ਡਿਫੈਂਸ ਸਰਵਿਸ, ਆਜ਼ਾਦੀ ਘੁਲਾਟੀਏ, ਬਾਗਬਾਨੀ ਵਿਭਾਗ