ਕਾਮੇਡੀਅਨ ਕਪਿਲ ਸ਼ਰਮਾ ਨਰਾਤਿਆਂ ‘ਚ ਮਾਤਾ ਵੈਸ਼ਨੂੰ ਦੇਵੀ ਦੇ ਦਰਬਾਰ ‘ਚ ਗਏ, ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਅਤੇ ਬੱਚੇ ਵੀ ਸਨ। ਕਪਿਲ ਨੇ ਨਿਮਰਤਾ ਨਾਲ ਮਾਤਾ ਦੇ ਚਰਨਾਂ ‘ਚ ਮੱਥਾ ਟੇਕਿਆ, ਦੇਵੀ ਮਾਂ ਤੋਂ ਆਸ਼ੀਰਵਾਦ ਲਿਆ ਅਤੇ ਫਿਰ ਮਾਤਾ ਦੇ ਭਜਨ ਵੀ ਗਾਏ। ਇਸ ਦੌਰਾਨ ਗਿੰਨੀ ਅਤੇ ਉਨ੍ਹਾਂ ਦੇ ਬੱਚੇ ਮਾਂ ਦੀ ਸ਼ਰਧਾ ‘ਚ ਮਗਨ ਨਜ਼ਰ ਆਏ।
ਜ਼ਿਕਰਯੋਗ, ਕਪਿਲ ਸ਼ਰਮਾ ਪ੍ਰਿੰਟਿਡ ਕੁੜਤਾ ਪਾ ਕੇ ਪੁਲਿਸ ਸੁਰੱਖਿਆ ਨਾਲ ਮਾਤਾ ਵੈਸ਼ਨੂੰ ਦੇਵੀ ਦੇ ਦਰਸ਼ਨ ਕਰਨ ਪਹੁੰਚੇ। ਇਸ ਮੌਕੇ ‘ਤੇ ਕਪਿਲ ਸ਼ਰਮਾ ਨੂੰ ਦੇਖ ਕੇ ਲੋਕ ਬੇਹੱਦ ਖੁਸ਼ ਹੋ ਗਏ ਅਤੇ ਉਸ ਨਾਲ ਤਸਵੀਰਾਂ ਖਿਚਵਾਉਣ ਲਈ ਦੌੜ ਪਏ। ਕਪਿਲ ਸ਼ਰਮਾ ਨੇ ਖੁਸ਼ੀ-ਖੁਸ਼ੀ ਭੀੜ ਨਾਲ ਸੈਲਫੀ ਲਈ ਅਤੇ ਨਾਲ ਹੀ ਮਾਤਾ ਵੈਸ਼ਨੂੰ ਦੇਵੀ ਤੋਂ ਆਸ਼ੀਰਵਾਦ ਵੀ ਲਿਆ।
ਇਸ ਦੇ ਨਾਲ ਹੀ ਕਪਿਲ ਸ਼ਰਮਾ ਨੂੰ ਕਾਲੇ ਚਸ਼ਮੇ ਅਤੇ ਕੁੜਤਾ ਪਹਿਨ ਕੇ ਹੋਰ ਸ਼ਰਧਾਲੂਆਂ ਨਾਲ ਲਾਈਨ ‘ਚ ਖੜ੍ਹੇ ਦੇਖਿਆ ਗਿਆ, ਜਿਸ ਨੂੰ ਦੇਖ ਕੇ ਲੋਕ ਹੈਰਾਨ ਅਤੇ ਖੁਸ਼ ਹੋਏ। ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਅਕਸਰ ਉੱਤਰੀ ਭਾਰਤ ਵਿੱਚ ਮਾਤਾ ਵੈਸ਼ਨੋ ਦੇਵੀ ਮੰਦਰ ‘ਚ ਆਸ਼ੀਰਵਾਦ ਲੈਣ ਲਈ ਜਾਂਦੀਆਂ ਹਨ।