ਭਾਰਤ ਸਰਕਾਰ ਨੇ ਉਮੰਗ ਐਪ ਲਾਂਚ ਕੀਤੀ ਹੈ, ਜੋ ਕਿ ਇੱਕ ਮੁਫਤ ਮੋਬਾਈਲ ਐਪਲੀਕੇਸ਼ਨ ਹੈ ਜੋ ਯੂਜ਼ਰਸ ਨੂੰ ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਤੱਕ ਪਹੁੰਚ ਕਰਨ ਦੀ ਆਗਿਆ ਦਿੰਦੀ ਹੈ। ਐਪ ਐਂਡਰਾਇਡ ਅਤੇ ਆਈਓਐਸ ਦੋਵਾਂ ਡਿਵਾਈਸਾਂ ਲਈ ਉਪਲਬਧ ਹੈ, ਇਹ 13 ਭਾਸ਼ਾਵਾਂ ‘ਚ ਉਪਲਬਧ ਹੈ। ਇਸਨੂੰ 13 ਵੱਖ-ਵੱਖ ਭਾਸ਼ਾਵਾਂ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ।
ਇਹ ਸੁਰੱਖਿਅਤ ਅਤੇ ਵਰਤਣ ‘ਚ ਆਸਾਨ ਹੈ, ਲੈਣ-ਦੇਣ ਲਈ OTP-ਅਧਾਰਿਤ ਪ੍ਰਮਾਣਿਕਤਾ ਅਤੇ ਏਨਕ੍ਰਿਪਸ਼ਨ ਦੀ ਵਰਤੋਂ ਕਰਦਾ ਹੈ। PF ਯੂਜ਼ਰ ਉਮੰਗ ਐਪ ਰਾਹੀਂ ਕਰਮਚਾਰੀ ਭਵਿੱਖ ਫੰਡ (EPF) ਦੇ ਪੈਸੇ ਵੀ ਕਢਵਾ ਸਕਦੇ ਹਨ। PF ਖਾਤੇ ਤੋਂ ਪੈਸੇ ਕਢਵਾਉਣ ਦਾ ਇਹ ਬਹੁਤ ਹੀ ਆਸਾਨ ਤਰੀਕਾ ਹੈ।
ਉਮੰਗ ਐਪ ਤੋਂ ਕਿਵੇਂ ਕਢਵਾਉਣੇ ਹਨ PF ਦੇ ਪੈਸੇ?
1 – ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਫੋਨ ‘ਚ ਉਮੰਗ ਐਪ ਨੂੰ ਇੰਸਟਾਲ ਕਰਨਾ ਹੋਵੇਗਾ। ਤੁਸੀਂ ਇਸਨੂੰ ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ਤੋਂ ਮੁਫਤ ਵਿੱਚ ਡਾਊਨਲੋਡ ਕਰ ਸਕਦੇ ਹੋ।
2 – ਹੁਣ ਫ਼ੋਨ ‘ਤੇ ਐਪ ਖੋਲ੍ਹੋ ਅਤੇ ਆਧਾਰ ਨੰਬਰ ਜਾਂ ਮੋਬਾਈਲ ਨੰਬਰ ਰਾਹੀਂ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰੋ।
3 – ਰਜਿਸਟ੍ਰੇਸ਼ਨ ਪੂਰਾ ਹੋਣ ਤੋਂ ਬਾਅਦ, ਤੁਹਾਨੂੰ “EPFO” ਸੇਵਾ ਦੀ ਚੋਣ ਕਰਨੀ ਪਵੇਗੀ।
4 – ਇਸ ਤੋਂ ਬਾਅਦ ਆਧਾਰ ਨੰਬਰ ਜਾਂ ਮੋਬਾਈਲ ਨੰਬਰ ਰਾਹੀਂ EPFO ਸੇਵਾ ਵਿੱਚ ਇੱਕ ਵਾਰ ਫਿਰ ਤੋਂ ਲੌਗਇਨ ਕਰੋ।
5 – ਹੁਣ ਆਪਣੇ ਮੋਬਾਈਲ ਨੰਬਰ ‘ਤੇ ਪ੍ਰਾਪਤ ਹੋਇਆ OTP ਦਰਜ ਕਰੋ।
6 – ਇਸ ਤੋਂ ਬਾਅਦ ਸਰਵਿਸ ‘ਤੇ ਜਾਓ ਅਤੇ “PF ਨਿਕਾਸੀ” ਦਾ ਵਿਕਲਪ ਚੁਣੋ।
7 – ਹੁਣ ਤੁਹਾਨੂੰ “ਕਲੇਮ ਫਾਰਮ” ਨੂੰ ਚੁਣਨਾ ਹੋਵੇਗਾ।
8 – ਇਸ ਤੋਂ ਬਾਅਦ ਤੁਹਾਨੂੰ ਸਾਰੀ ਜ਼ਰੂਰੀ ਜਾਣਕਾਰੀ ਦੇਣੀ ਹੋਵੇਗੀ। ਜਿਵੇਂ ਕਿ ਕਢਵਾਉਣ ਦੀ ਕਿਸਮ, ਕਢਵਾਈ ਜਾਣ ਵਾਲੀ ਰਕਮ, ਬੈਂਕ ਖਾਤੇ ਦੇ ਵੇਰਵੇ ਆਦਿ।
9 – ਹੁਣ “ਸਬਮਿਟ” ਕਰੋ।
10 – ਇਸ ਤੋਂ ਬਾਅਦ ਦੁਬਾਰਾ ਆਪਣੇ ਮੋਬਾਈਲ ਨੰਬਰ ‘ਤੇ ਪ੍ਰਾਪਤ ਹੋਇਆ OTP ਦਰਜ ਕਰੋ ਅਤੇ “ਕਨਫਰਮ” ‘ਤੇ ਕਲਿੱਕ ਕਰੋ।
ਇਸ ਤਰ੍ਹਾਂ ਤੁਸੀਂ ਆਸਾਨੀ ਨਾਲ PF ਕਢਵਾਉਣ ਲਈ ਅਪਲਾਈ ਕਰ ਸਕਦੇ ਹੋ। ਤੁਹਾਡੇ PF ਦੇ ਪੈਸੇ ਲਗਭਗ 7-10 ਕੰਮਕਾਜੀ ਦਿਨਾਂ ‘ਚ ਤੁਹਾਡੇ ਬੈਂਕ ਖਾਤੇ ‘ਚ ਆ ਜਾਣਗੇ।