ਭਗਵੰਤ ਪਾਲ ਸੱਚਰ ਵੱਲੋਂ ਗੁਰਜੀਤ ਸਿੰਘ ਔਜਲਾ ਦੇ ਹੱਕ ‘ਚ ਕੀਤੀਆਂ ਗਈਆਂ ਮੀਟਿੰਗਾਂ, ਜਿਤਾਉਣ ਦੀ ਕੀਤੀ ਅਪੀਲ

ਕਾਂਗਰਸ ਜਿਲਾ ਦਿਹਾਤੀ ਦੇ ਸਾਬਕਾ ਪ੍ਰਧਾਨ ਸ੍ਰੀ ਭਗਵੰਤ ਪਾਲ ਸਿੰਘ ਸੱਚਰ ਵੱਲੋਂ ਲੋਕ ਸਭਾ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਦੇ ਹੱਕ ‘ਚ ਪਿੰਡ ਸਹਿਣੇਵਾਲੀ ਅਤੇ ਅਬਦਾਲ ਵਿਖੇ ਸ਼ਿੰਗਾਰਾ ਸਿੰਘ ਸਹਣੇਵਾਲੀ ਅਤੇ ਗੋਲਡੀ ਸੋਹੀ ਜੀ ਦੇ ਗ੍ਰਹਿ ਵਿਖੇ ਮੀਟਿੰਗਾਂ ਕੀਤੀਆਂ ਗਈਆਂ। ਇਸ ਸਮੇਂ ਸ਼੍ਰੀ ਸੱਚਰ ਨੇ ਸ੍ਰੀ ਗੁਰਜੀਤ ਸਿੰਘ ਔਜਲਾ ਨੂੰ ਵੱਡੀ ਲੀਡ ਨਾਲ ਜਿਤਾਉਣ ਦੀ ਅਪੀਲ ਕੀਤੀ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ੍ਰੀ ਔਜਲਾ ਇੱਕ ਬਹੁਤ ਹੀ ਨੇਕ ਦਿਲ ਇਮਾਨਦਾਰ ਵਿਅਕਤੀ ਹਨ ਜਿਨਾਂ ਨੂੰ ਜਿਤਾਉਣਾ ਸਾਡੇ ਲਈ ਬਹੁਤ ਹੀ ਜਰੂਰੀ ਹੈ। ਜ਼ਿਕਰਯੋਗ, ਉਨ੍ਹਾਂ ਕਿਹਾ ਕਿ ਅੱਜ ਸਮਾਂ ਮੰਗ ਕਰਦਾ ਹੈ ਇਹ ਦੇਸ਼ ‘ਚੋਂ BJP ਦੀ ਸਰਕਾਰ ਨੂੰ ਲਾਂਭੇ ਕਰਕੇ ਕਾਂਗਰਸ ਦੀ ਸਰਕਾਰ ਬਣਾਈ ਜਾਵੇ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੇ ਪੂਰੇ ਹੱਕ ਮਿਲ ਸਕਣ।

ਮੀਟਿੰਗ ਸਮੇਂ ਉਹਨਾਂ ਸ੍ਰੀ ਕੁੰਨਣ ਸਿੰਘ ਅਤੇ ਡਾ: ਸੁਲੱਖਣ ਸਿੰਘ ਦੀ ਸਿਹਤ ਦਾ ਹਾਲ-ਚਾਲ ਪੁੱਛਿਆ ਤੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਦਲਜੀਤ ਸਿੰਘ ਪਾਖਰਪੁਰ, ਸਵਿੰਦਰ ਸਿੰਘ, ਸਰਪੰਚ ਝਿਲਮਿਲ ਸਿੰਘ, ਤਜਿੰਦਰ ਸਿੰਘ ਤਰਫਾਨ, ਹਰਮਨ ਸਿੰਘ ਨੀਟਾ, ਅਜਮੇਰ ਸਿੰਘ ਅਬਦਾਲ, ਪਲਵਿੰਦਰ ਸਿੰਘ ਸੋਖੀ, ਬਚਿੱਤਰ ਸਿੰਘ ਸਹਣੇਵਾਲੀ ਤੇ ਹੋਰ ਵੀ ਆਗੂ ਹਾਜ਼ਰ ਸਨ।

 

Leave a Reply

Your email address will not be published. Required fields are marked *