ਪੰਜਾਬ ਵਿੱਚ ਹਾਲ ਹੀ ‘ਚ ਹੋਈ ਬਾਰਿਸ਼ ਨੇ ਪਿਛਲੇ ਇੱਕ ਮਹੀਨੇ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਦਿੱਤੀ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਡਾ: ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਆਉਣ ਵਾਲੇ ਚਾਰ ਪੰਜ ਦਿਨ ਗਰਮੀ ਜਾਰੀ ਰਹੇਗੀ ਪਰ ਹੀਟ ਵੇਵ ਤੋਂ ਅਜੇ ਰਾਹਤ ਰਹੇਗੀ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਵੱਖ-ਵੱਖ ਜ਼ਿਲ੍ਹਿਆਂ ‘ਚ ਤਾਪਮਾਨ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।
ਜ਼ਿਕਰਯੋਗ, ਗੁਰਦਾਸਪੁਰ ‘ਚ 39.5 ਡਿਗਰੀ, ਚੰਡੀਗੜ੍ਹ ‘ਚ 38.3, ਅਮ੍ਰਿਤਸਰ ‘ਚ 35.8 , ਲੁਧਿਆਣੇ ‘ਚ 36.1, ਪਟਿਆਲੇ 38.4, ਪਠਾਨਕੋਟ ‘ਚ 35.1, ਬਠਿੰਡੇ ‘ਚ 36.1, ਫਰੀਦਕੋਟ ‘ਚ 34.5, ਬੱਲੋਵਾਲ ਸੇਖੜੀ ‘ਚ 33.3, ਫਤਿਹਗੜ੍ਹ ਸਾਹਿਬ ‘ਚ 37.2 ਅਤੇ ਫਿਰੋਜਪੁਰ ‘ਚ 38.6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਪੰਜਾਬ ‘ਚ ਮਾਨਸੂਨ 28 ਤੋਂ 30 ਜੂਨ ਦੇ ਵਿਚਕਾਰ ਆਵੇਗਾ, 29 ਜੂਨ ਤੋਂ 2 ਜੁਲਾਈ ਦਰਮਿਆਨ ਬਾਰਿਸ਼ ਹੋਣ ਦੀ ਸੰਭਾਵਨਾ ਹੈ।