ਪੰਜਾਬ ‘ਚ 16 ਤੇ 17 ਮਈ ਨੂੰ ਹੀਟ ਵੇਵ ਦਾ ਐਲਰਟ, ਤਾਪਮਾਨ ਦੇ 4 ਡਿਗਰੀ ਤੱਕ ਵਧਣ ਦੀ ਸੰਭਾਵਨਾ, ਅਡਵਾਇਜ਼ਰੀ ਕੀਤੀ ਜਾਰੀ

ਪੰਜਾਬ ‘ਚ ਖੁਸ਼ਕ ਮੌਸਮ ਕਾਰਨ 16 ਅਤੇ 17 ਮਈ ਨੂੰ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਹੈ। ਤਾਪਮਾਨ 4 ਡਿਗਰੀ ਤੱਕ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਵਿਭਾਗ ਵੱਲੋਂ ਯੈੱਲੋ ਐਲਰਟ ਜਾਰੀ ਕੀਤਾ ਗਿਆ ਹੈ। ਦੱਖਣੀ ਪੰਜਾਬ ‘ਚ ਤਾਪਮਾਨ 44-46 ਡਿਗਰੀ ਅਤੇ ਉੱਤਰੀ ਪੰਜਾਬ ‘ਚ 41-44 ਡਿਗਰੀ ਤੱਕ ਪਹੁੰਚ ਸਕਦਾ ਹੈ, ਜਿਸ ਕਾਰਨ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

ਜ਼ਿਕਰਯੋਗ ਲੋਕਾਂ ਨੂੰ ਸੂਰਜ ਤੋਂ ਬਚਣ, ਬਹੁਤ ਸਾਰਾ ਪਾਣੀ ਪੀਣ, ਹਲਕੇ ਕੱਪੜੇ ਪਹਿਨਣ ਅਤੇ ਟੋਪੀਆਂ ਜਾਂ ਛਤਰੀਆਂ ਨਾਲ ਆਪਣੇ ਸਿਰ ਦੀ ਰੱਖਿਆ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਅਗਲੇ ਕੁਝ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ, ਗਰਮੀ ਵਧ ਰਹੀ ਹੈ, ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਲਈ ਖਤਰਨਾਕ ਹੈ।

ਇਸ ਤੋਂ ਇਲਾਵਾ ਕੁਝ ਇਲਾਕਿਆਂ ‘ਚ ਮੀਂਹ ਕਾਰਨ ਤਾਪਮਾਨ ‘ਚ ਬਦਲਾਅ ਦੇਖਣ ਨੂੰ ਮਿਲਿਆ। ਬਠਿੰਡਾ ਦਾ ਸਭ ਤੋਂ ਵੱਧ ਤਾਪਮਾਨ 40 ਡਿਗਰੀ ਰਿਹਾ, ਜਦੋਂ ਕਿ ਪਟਿਆਲਾ, ਸਮਰਾਲਾ ਅਤੇ ਮੋਹਾਲੀ ਦਾ ਤਾਪਮਾਨ ਕ੍ਰਮਵਾਰ 39 ਡਿਗਰੀ, 39.1 ਡਿਗਰੀ ਅਤੇ 37.7 ਡਿਗਰੀ ਦਰਜ ਕੀਤਾ ਗਿਆ, ਜੋ ਪਿਛਲੀ ਔਸਤ ਵੱਧ ਤੋਂ ਵੱਧ ਤਾਪਮਾਨ ਨਾਲੋਂ ਮਾਮੂਲੀ ਘੱਟ ਹੈ।

 

Leave a Reply

Your email address will not be published. Required fields are marked *